ਓਮਾਨ ‘ਚ ਕੰਮ ਕਰ ਰਹੇ ਭਾਰਤੀਆਂ ਲਈ ਬੁਰੀ ਖ਼ਬਰ, ਓਮਾਨ ਨੇ ਭਾਰਤ ਸਣੇ 24 ਦੇਸ਼ਾਂ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ’ਤੇ ਲਾਈ ਰੋਕ

74

ਦੁਬਈ, 8 ਜੁਲਾਈ (ਬੁਲੰਦ ਆਵਾਜ ਬਿਊਰੋ) – ਓਮਾਨ ਵਿੱਚ ਕੰਮ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਬੁਰੀ ਖ਼ਬਰ ਹੈ। ਓਮਾਨ ਨੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਸਣੇ 24 ਦੇਸ਼ਾਂ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ’ਤੇ ਰੋਕ ਲਗਾ ਦਿੱਤੀ ਹੈ। ਕੋੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਖਾੜੀ ਦੇਸ਼ ਦੇ ਯਤਨਾਂ ਤਹਿਤ ਇਹ ਫ਼ੈਸਲਾ ਲਿਆ ਗਿਆ।

Italian Trulli

ਸਲਤਨਤ ਦੇ ਅਧਿਕਾਰਕ ਟਵਿੱਟਰ ਅਕਾਊਂਟ ਰਾਹੀਂ ਐਲਾਨ ਕੀਤਾ ਗਿਆ ਕਿ ਅਗਲੇ ਨੋਟਿਸ ਤੱਕ ਇਨ੍ਹਾਂ 24 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਰਹੇਗੀ। ਸੂਚੀ ਵਿੱਚ ਸ਼ਾਮਲ ਹੋਰਨਾਂ ਦੇਸ਼ਾਂ ਵਿੱਚ ਬਰਤਾਨੀਆ, ਟਿਊਨੀਸ਼ੀਆ, ਲੇਬਨਾਨ, ਈਰਾਨ, ਇਰਾਕ, ਲੀਬੀਆ, ਬਰੁਨੇਈ, ਸਿੰਗਾਪੁਰ, ਇਡੋਨੇਸ਼ੀਆ, ਫਿਲੀਪੀਨ, ਇਥੋਪੀਆ, ਸੂਡਾਨ, ਤੰਜਾਨੀਆ, ਦੱਖਣੀ ਅਫ਼ਰੀਕਾ, ਘਾਨਾ, ਸਿਏਰਾ, ਲਿਓਨ, ਨਾਈਜੀਰੀਆ, ਗੁਆਨਾ, ਕੋਲੰਬੀਆ, ਅਰਜਨਟੀਨਾ ਅਤੇ ਬ੍ਰਾਜ਼ੀਲ ਸ਼ਾਮਲ ਹਨ। ਇਨ੍ਹਾਂ ’ਚੋਂ ਕੁਝ ਦੇਸ਼ਾਂ ’ਚ ਆਉਣ ਵਾਲੀਆਂ ਯਾਤਰੀ ਉਡਾਣਾਂ ’ਤੇ ਪਾਬੰਦੀ 24 ਅਪ੍ਰੈਲ ਤੋਂ ਹੀ ਲਾਗੂ ਹੈ।

ਇਸ ਤੋਂ ਪਹਿਲਾਂ ਯੂਏਈ ਨੇ ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਸ੍ਰੀਲੰਕਾ, ਵਿਅਤਨਾਮ, ਨਾਮੀਬੀਆ, ਜਾਂਬੀਆ ਸਣੇ ਕਈ ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ’ਤੇ ਹਾਲ ਹੀ ਵਿੱਚ ਪਾਬੰਦੀ ਲਾਈ ਸੀ। ਯੂਏਈ ਨੇ ਪਿਛਲੇ ਮਹੀਨੇ ਹੀ 13 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲਗਾ ਦਿੱਤੀ ਸੀ। ਦੱਸ ਦੇਈਏ ਕਿ ਓਮਾਨ ਵਿੱਚ ਬੀਤੇ ਦਿਨ ਕੋਰੋਨਾ ਵਾਇਰਸ ਦੇ 1675 ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲਿਆਂ ਦਾ ਅੰਕੜਾ 2 ਲੱਖ 80 ਹਜ਼ਾਰ 235 ’ਤੇ ਪੁੱਜ ਗਿਆ। ਜਦਕਿ ਕਿ ਮਹਾਂਮਾਰੀ ਨਾਲ ਹੁਣ ਤੱਕ 3356 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।