ਅੰਮ੍ਰਿਤਸਰ, 22 ਨਵੰਬਰ (ਸਿਮਰਪ੍ਰੀਤ ਸਿੰਘ) – ਬਹੁਤ ਹੀ ਸੁਰੀਲੀ ਆਵਾਜ਼ ਦੀ ਮਾਲਿਕਾ “ਨਾਜ਼ ਅਰਮਾਨੀ” ਜਿਸਦੇ ਗੀਤਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਵੀ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ‘ਚ ਨਵੇਂ ਰਿਲੀਜ਼ ਹੋਣ ਵਾਲੇ ਗੀਤ “ਐੱਲ ਜੀ ਦੇ ਰੌਂਦ” ਦਾ ਪੋਸਟਰ ਸ਼ੇਅਰ ਕੀਤਾ ਗਿਆ ਹੈ। ਪਹਿਲੇ ਗੀਤਾਂ ਵਾਂਗ ਸਰੋਤੇ ਇਸ ਗੀਤ ਨੂੰ ਵੀ ਪਸੰਦ ਕਰਣਗੇ। “ਨਾਜ਼ ਅਰਮਾਨੀ” ਗਾਇਕਾ ਦੇ ਨਾਲ ਨਾਲ ਬਹੁਤ ਹੀ ਵਧੀਆ ਅਦਾਕਾਰਾ ਵੀ ਹੈ। ਜੋ ਆਪਣੇ ਹਰੇਕ ਗੀਤ ਵਿੱਚ ਖੁਦ ਹੀ ਮਾਡਲਿੰਗ ਕਰਦੀ ਹੈ। ਉਸਨੇ ਯੁਵਰਾਜ ਹੰਸ ਦੀ ਫ਼ਿਲਮ ਪਰਿੰਦੇ 2 ‘ਚ ਵੀ ਵਧੀਆ ਕਿਰਦਾਰ ਨਿਭਾਇਆ ਹੈ। ਇਸ ਗੀਤ ਨੂੰ ਜੋਰਾ ਗਿੱਲ ਮਹਿਣਾ ਵੱਲੋਂ ਕਲਮਬੱਧ ਕੀਤਾ ਗਿਆ ਹੈ। ਇਸ ਗੀਤ ਨੂੰ “ਨਾਜ਼ ਅਰਮਾਨੀ” ਨੇ ਗਾਇਆ ਹੈ। ਮਾਡਲਿੰਗ ਵੀ “ਨਾਜ਼ ਅਰਮਾਨੀ” ਤੇ “ਜਤਿੰਦਰ ਬਿੱਲਾ” ਨੇ ਕੀਤੀ ਹੈ। ਸੰਗੀਤ “ਗੁਰਸਾਜ਼” ਵੱਲੋਂ ਕੀਤਾ ਗਿਆ ਹੈ। ਵੀਡੀਓ ਦੇਸੀ ਮਾਨ ਵਲੋਂ ਕੀਤੀ ਗਈ ਹੈ। ਏਡੀਟਰ ਓਮਾਨ ਖਾਨ ਹਨ। ਇਹ ਗੀਤ ਸ਼ਿਮਾਰੂ ਕੰਪਨੀ ਤੋਂ ਰਿਲੀਜ਼ ਹੋਵੇਗਾ।