More

  ਐਸ.ਸੀ ਬੀ.ਸੀ ਮੁਲਾਜਮ ਅਤੇ ਲੋਕ ਏਕਤਾ ਫਰੰਟ ਵੱਲੋ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਅੱਜ

  ਅੰਮ੍ਰਿਤਸਰ ਤੋਂ ਇੰਜੀ: ਸ਼ੇਰਗਿੱਲ ਦੀ ਅਗਵਾਈ ‘ਚ ਕਾਫਲਾ ਰਵਾਨਾ ਹੋਵੇਗਾ

  ਅੰਮ੍ਰਿਤਸਰ, 13 ਨਵੰਬਰ (ਗਗਨ) – ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਮੁਲਾਜਮ ਅਤੇ ਲੋਕ ਏਕਤਾ ਫਰੰਟ ਪੰਜਾਬ ਇਕਾਈ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਸੀਨੀਅਰ ਆਗੂ ਇੰਜੀ: ਗੁਰਬਖਸ਼ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਹੋਈ।ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੰਜੀ: ਸ਼ੇਰਗਿੱਲ ਨੇ ਦੱਸਿਆ ਕਿ ਮਿੱਤੀ 13/11/12 ਨੂੰ ਵੱਡੀ ਗਿਣਤੀ ਵਿੱਚ ਮੁੱਖ ਮੰਤਰੀ ਪੰਜਾਬ ਦੀ ਮੋਰਿੰਡਾ ਵਿਖੇ ਰਿਹਾਇਸ਼ ਦਾ ਘਿਰਾਉ ਕਰਨ ਲਈ ਅੰਮ੍ਰਿਤਸਰ ਤੋਂ ਮੁਲਾਜ਼ਮ ਅਤੇ ਲੋਕ ਸਾਮਲ ਹੋਣਗੇ।ਇੰਜੀ:ਸ਼ੇਰਗਿੱਲ ਨੇ ਕਿਹਾ ਐੱਸ ਸੀ/ਬੀ ਸੀ ਵਰਗਾਂ ਲਈ ਮੌਜੂਦਾ ਕਾਂਗਰਸ ਸਰਕਾਰ ਨੇ ਕੁਝ ਵੀ ਕੰਮ ਨਹੀ ਕੀਤਾ। ਜੋ ਵੀ ਪਾਲਸੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਸਿਰਫ ਵੋਟ ਰਾਜਨੀਤੀ ਅਤੇ ਲੋਕ ਲੁਭਾਉਣ ਵਾਲੀਆਂ ਹਨ।ਸੰਵਿਧਾਨ ਦੀ 85ਵੀਂ ਸੋਧ 2001 ਤੋਂ ਅੱਜ ਤੱਕ ਲਾਗੂ ਨਹੀ ਹੋਈ ਜਿਸ ਕਰਕੇ ਬਹੁਤ ਸਾਰੇ ਮੁਲਾਜ਼ਮ ਤਰੱਕੀਆਂ ਤੋਂ ਵਾਂਝੇ ਆਖਿਰ ਸੇਵਾ ਮੁਕਤ ਹੋ ਗਏ।10/10/14 ਦੇ ਪੱਤਰ ਨੇ ਇਨ੍ਹਾਂ ਵਰਗਾਂ ਦੀ ਪ੍ਰੋਮੋਸ਼ਨ ਤੇ ਬਿਲਕੁਲ ਹੀ ਬ੍ਰੇਕ ਲਗਾ ਦਿੱਤੀ ਹੈ।ਉਕਤ ਆਗੂ ਨੇ ਕਿਹਾ ਮੁੱਖ ਮੰਤਰੀ ਪੰਜਾਬ ਵਿਧਾਨ ਸਭਾ ਵਿੱਚ ਪੰਜਾਬੀ ਨੂੰ ਸਖਤੀ ਨਾਲ ਲਾਗੂ ਕਰਨ ਦੀਆ ਗੱਲਾਂ ਕਰ ਰਹੇ ਹਨ ਪ੍ਰੰਤੂ ਸੈਕਟਰੀਏਟ ਤੋਂ ਸਾਰੇ ਪੱਤਰ ਅੰਗਰੇਜੀ ਵਿੱਚ ਜਾਰੀ ਹੋ ਰਹੇ ਹਨ।ਜਿਸ ਤੋ ਸਪੱਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਦੇ ਬਿਆਨ ਸਿਰਫ ਅਖਬਾਰਾਂ ਤਕ ਹੀ ਸੀਮਤ ਹਨ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਇੰਜੀ: ਰਾਮ ਸਿੰਘ,ਵਿਕਰਾਂਤ ਗਿੱਲ, ਇੰਜੀ: ਬਲਕਾਰ ਸਿੰਘ ਬਾਗੀ,ਮੇਜਰ ਸਿੰਘ, ਪਰਲਾਦ ਸਿੰਘ, ਜਰਨੈਲ ਸਿੰਘ ਅਤੇ ਹੋਰ ਬਹੁਤ ਸਾਰੇ ਆਗੂ ਅਤੇ ਮੈਂਬਰ ਸ਼ਾਮਲ ਹੋਏ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img