ਅੰਮ੍ਰਿਤਸਰ, 20 ਅਗਸਤ (ਰਛਪਾਲ ਸਿੰਘ) – ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁੁਰਾ ਨੇ ਦਰਿਆਈ ਪਾਣੀਆਂ ਦੀ ਕਾਂਣੀ ਵੰਡ ਤੇ ਕੇਦਰੀ
ਹਕੂਮਤਾਂ ਨੂੰ ਦੋਸ਼ੀ ਠਹਿਰਾਂਉਦੇ ਹੋਏ ਕਿਹਾ ਕਿ ਪੰਜਾਬ ਨਾਲ ਹਮੇਸ਼ਾ ਹੀ ਸਿਰੇ ਦਾ ਵਿਤਕਰਾ ਹੁੰਦਾ ਰਿਹਾ ਹੈ। ਇਸ ਲਈ ਉਨਾ ਇੰਦਰਾ ਗਾਂਧੀ, ਮਰਾਰਜੀ ਦੇਸਾਈ ਤੇ
ਹੁਣ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲੈਦੇ ਹੋਏ ਕਿਹਾ ਕਿ ਇਨਾ ਪੰਜਾਬੀ ਸੂਬੇ ਦੀ ਵੰਡ ਸਮੇ ਜੇਕਰ ਨਿਰਪੱਖਤਾ ਵਾਲਾ ਫੈਸਲ ਲਿਆਂ ਹੁੰਦਾ ਤਾਂ ਐਸ ਵਾਈ ਐਲ ਨਹਿਰ ਦਾ
ਮਸਲਾ ਕਦੇ ਵੀ ਗੰਭੀਰ ਨਾ ਬਣਦਾ । ਹੁਣ ਭੱਖਦਾ ਮੱਸਲਾ ਪਾਣੀਆਂ ਦਾ ਹੈ। ਪੰਜਾਬ ਕੋਲ ਵਾਧੂ ਇੱਕ ਬੂੰਦ ਪਾਣੀ ਨਹੀਂ ਪਰ ਧੱਕੇਸ਼ਾਹੀ ਦੀ ਕੋਸ਼ਿਸ਼ ਹੋ ਰਹੀ ਹੈ। ਉਨਾ
ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੁਣ ਧੱਕਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਸੜਕਾਂ ਤੇ ਉਤਰੇਗਾ । ਸ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ
ਨਹਿਰ ਕਿਸੇ ਵੀ ਕੀਮਤ ਤੇ ਨਹੀ ਬਣਨ ਦਿੱਤੀ ਜਾਵੇਗੀ। ਪੰਜਾਬ ਦਾ ਪਾਣੀ ਖਤਰੇ ਦੇ ਨਿਸ਼ਾਨ ਤੇ ਪੁੱਜ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਸਮੂੰਹ ਕੋਰ
ਕਮੇਟੀ ਮੈਬਰਾਂ ਦੋਸ਼ ਲਾਇਆ ਕਿ ਜਿਸ ਸਮੇ ਐਸ ਵਾਈ ਐਲ ਨਹਿਰ ਪੁੱਟਣ ਦਾ ਫੈਸਲਾ ਪੰਜਾਬ ਹਰਿਆਣਾ ਨੇ ਕੀਤਾ ਸੀ ਉਹ ਸਭ ਸਿਆਸਤ ਤੋ ਪ੍ਰੇਰਿਤ ਸੀ । ਉਨਾ
ਦੱਸਿਆ ਕਿ ਪਾਣੀਆਂ ਦੀ ਮਿਣਤੀ ਗਲਤ ਕੀਤੀ ਗਈ ਹੈ। ਜਿਹੜੀ ਮਿਣਤੀ ਕੀਤੀ ਗਈ ਉਹ 17.35 ਐਮ ਏ ਐਫ ਗਲਤ ਸੀ ਅਸਲ ਵਿੱਚ ਇਹ ਮਿਣਤੀ 13.79 ਐਮ
ਏ ਐਫ ਹੈ। ਪਰ 17.35 ਨੂੰ ਅਧਾਰ ਬਣਾ ਕੇ ਹਰਿਆਣੇ ਨਾਲ ਸਮਝੌਤਾ ਕੀਤਾ ਗਿਆ ਇਹ ਸਾਰੀ ਗੰਢ ਤੁੱਪ ਸਿਆਸੀ ਸੀ। ਇਸ ਦੌਰਾਨ ਹੀ ਐਸ ਵਾਈ ਐਲ ਨਹਿਰ
ਬਣਾਉਣ ਲਈ 2 ਕਰੋੜ ਉਸ ਸਮੇ ਦੇਵੀ ਲਾਲ ਤੇ ਸ ਪ੍ਰਕਾਸ਼ ਸਿੰਘ ਬਾਦਲ ਨੇ ਲੈ ਕੇ ਦੋਸਤੀ ਪੁਗਾਈ ਅਤੇ ਐਸ ਵਾਈ ਐਲ ਨਹਿਰ ਬਣਾਉਣ ਦਾ ਪ੍ਰਸਤਾਵ ਹੋਦ ਵਿੱਚ
ਆ ਗਿਆ। ਪੰਜਾਬ ਦੀ ਬਦਕਿਸਮਤ ਸੀ ਕਿ ਕੇਦਰ ਵਿੱਚ ਸੰਨ 1980 ਵਿੱਚ ਇੰਦਰਾਂ ਗਾਂਧੀ ਮੁੜ ਪ੍ਰਧਾਨ ਮੰਤਰੀ ਬਣ ਗਈ ਤੇ ਵਿਧਾਨ ਸਭਾ ਮੁੜ ਚੋਣਾਂ ਕਰਵਾ ਕੇ
ਪੰਜਾਬ ਵਿੱਚ ਸ ਦਰਬਾਰਾ ਸਿੰਘ ਮੁੱਖ ਮਤੰਰੀ ਬਣੇ ਤੇ ਹਰਿਆਣੇ ਵਿੱਚ ਵੀ ਕਾਂਗਰਸ ਦੀ ਸਰਕਾਰ ਭਜਨ ਲਾਲ ਦੀ ਅਗਵਾਈ ਵਿੱਚ ਬਣ ਗਈ। ਮਾਹਰਾ ਮੁਤਾਬਕ
ਇੰਦਰਾਂ ਗਾਂਧੀ ਦਾ ਝੁਕਾਅ ਹਰਿਆਣੇ ਵੱਲ ਸੀ ਤੇ ਦਰਬਾਰਾ ਸਿੰਘ ਦੀ ਉਸ ਵੇਲੇ ਇੰਦਰਾਂ ਨਾਲ ਕੋਈ ਖਾਸ ਨੇੜਤਾ ਨਹੀ ਸੀ। ਇਸ ਦੌਰਾਨ ਹੀ ਪਟਿਆਲੇ ਦੇ ਲਾਗੇ ਪਿੰਡ
ਕਪੂਰੀ ਵਿਖੇ ਇੰਦਰਾਂ ਗਾਂਧੀ ਨੇ ਨੀਹ ਪੱਥਰ ਨਹਿਰ ਦਾ ਰੱਖ ਦਿੱਤਾ, ਇਹ ਨੀਹ ਪੱਥਰ ਰੱਖਣਾ ਗਲਤ ਸੀ । ਸ਼੍ਰੋਮਣੀ ਅਕਾਲੀ ਦਲ ( ਟਕਾਸਲੀ) ਨੇ ਮੰਗ ਕੀਤੀ ਹੈ ਕਿ
ਕੇਦਰ ਰਿਪਰੇਰੀਅਨ ਕਾਨੂੰਨ ਤਹਿਤ ਦਰਿਆਈ ਪਾਣੀਆਂ ਦੀ ਵੰਡ ਕਰੇ। ਸਾਬਕਾ ਵਿਧਾਇਕ ਸ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਕੋਲ ਪਾਣੀ ਦੀ ਇਕ
ਬੂੰਦ ਵਾਧੂ ਨਹੀ ਹੈ। ਸ ਬ੍ਰਹਮਪੁਰਾ ਕਿਹਾ ਕਿ ਜੇ ਨਹਿਰ ਸ਼ੁਰੂ ਕੀਤੀ ਤਾਂ ਇਸ ਦੇ ਸਿੱਟੇ ਗੰਭੀਰ ਨਿਕਲ ਸਕਦੇ ਹਨ ਤੇ ਇਸ ਦੀ ਜ਼ੁਮੇਵਾਰ ਕੇਦਰ ਸਰਕਾਰ ਹੋਵੇਗੀ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤਿੱਖਾ ਅੰਦੋਲਨ ਸ਼ੁਰੂ ਕਰਨ ਤੋ ਗੁਰੇਜ਼ ਨਹੀ ਕਰੇਗਾ।
ਅੰਮਿ੍ਰਤਸਰ 20 ਅਗਸਤ ( ) ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁੁਰਾ ਨੇ ਦਰਿਆਈ ਪਾਣੀਆਂ ਦੀ ਕਾਂਣੀ ਵੰਡ ਤੇ ਕੇਦਰੀ