ਐਸ.ਐਸ.ਪੀ ਧਰਮੁਣ ਨਿੰਬਲੇ ਨੂੰ ਕਾਂਗਰਸੀ ਨੇਤਾ ਮੰਡ ਨੇ ਜਿਲੇ ਵਿੱਚ ਨਸ਼ਿਆ ਦਾ ਲੱਕ ਤੋੜਨ ਲਈ ਕੀਤਾ ਸਨਮਾਨਿਤ

10

ਤਰਨਤਾਰਨ , ਅੰਮ੍ਰਿਤਸਰ , 20 ਮਈ (ਰਛਪਾਲ ਸਿੰਘ)  ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਜੁਆਇੰਟ ਕੁਆਰਡੀਨੇਟਰ ਸ੍ਰੀ ਗੁਰਸਿਮਰਨ ਸਿੰਘ ਮੰਡ ਵਲੋਂ ਜਿਲ੍ਹਾ ਤਰਨਤਾਰਨ ਚ ਨਸ਼ੇ ਦੀ ਸਪਲਾਈ ਦਾ ਲੱਕ ਤੋੜਣ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਰੱਖਣ ਤੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਧਰੁਮਨ ਨਿੰਬਾਲੇ ਨੂੰ ਅੱਜ ਸਥਾਨਕ ਐਸ.ਐਸ.ਪੀ ਦਫਤਰ ਵਿਖੇ ਪਹੁੰਚਕੇ ਸਨਮਾਨਿਤ ਕੀਤਾ ਗਿਆ ਹੈ।

Italian Trulli

ਇਸ ਬਾਬਤ ਸ੍ਰ ਮੰਡ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹੋਜੇ ਇਮਾਨਦਾਰ ਅਤੇ ਨੇਕ ਦਿਲ ਪੁਲਿਸ ਅਧਿਕਾਰੀਆਂ ਦੀ ਮਿਹਨਤ ਨੂੰ ਮੇਰਾ ਸਲਾਮ ਹੈ ਜੋ ਦਿਨ ਰਾਤ ਆਮ ਜਨਤਾ ਦੀ ਸੁਰੱਖਿਆ ਖਾਤਿਰ ਅਤੇ ਕਰਾਈਮ ਨੂੰ ਨੱਥ ਪਾਉਣ ਲਈ ਪਰਿਵਾਰਾਂ ਤੋਂ ਦੂਰ ਰਹਿਕੇ ਕੰਮ ਕਰ ਰਹੇ ਹਨ. ਉਨਾਂ ਕਿਹਾ ਕਿ ਜਦੋਂ ਤੋਂ ਪੁਲਿਸ ਜਿਲ੍ਹੇ ਦੀ ਕਮਾਨ ਸ੍ਰੀ ਧਰੁਮਨ ਹੱਥ ਆਈ ਹੈ ਉਦੋਂ ਤੋਂ ਇਲਾਕੇ ਚ ਕਰਾਈਮ ਗ੍ਰਾਫ ਤੇਜੀ ਨਾਲ ਘੱਟ ਹੋਇਆ ਹੈ ਅਤੇ ਨਸ਼ਾ ਤਸਕਰਾਂ, ਖਾਲਿਸਤਾਨੀ ਅੱਤਵਾਦੀ ਅਤੇ ਗੈਂਗਸਟਰਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਹੈ।