ਐਲੀਮੈਟਰੀ ਟੀਚਰਜ ਯੂਨੀਅਨ ਦਾ ਵਫਦ ਹੈਡ ਟੀਚਰਾਂ ਦੀਆ ਤਰੁੰਤ ਤਰੱਕੀਆ ਕਰਨ ਸਬੰਧੀ ਜਿਲ੍ਹਾਂ ਸਿੱਖਿਆਂ ਅਫਸਰ ਐਲੀ: ਅੰਮ੍ਰਿਤਸਰ ਨੂੰ ਮਿਲਿਆ

ਐਲੀਮੈਟਰੀ ਟੀਚਰਜ ਯੂਨੀਅਨ ਦਾ ਵਫਦ ਹੈਡ ਟੀਚਰਾਂ ਦੀਆ ਤਰੁੰਤ ਤਰੱਕੀਆ ਕਰਨ ਸਬੰਧੀ ਜਿਲ੍ਹਾਂ ਸਿੱਖਿਆਂ ਅਫਸਰ ਐਲੀ: ਅੰਮ੍ਰਿਤਸਰ ਨੂੰ ਮਿਲਿਆ

ਈ.ਟੀ.ਯੂ ਦੇ ਯਤਨਾ ਸਦਕਾ ਅੰਮ੍ਰਿਤਸਰ ‘ਚ ਹੈਡ ਟੀਚਰਾ ਦੀਆਂ ਤਰੱਕੀਆ ਦਾ ਕੰਮ ਹੋਇਆ ਸ਼ੁਰੂ – ਮਾਨ, ਸਠਿਆਲਾ, ਬਾਠ

ਅੰਮ੍ਰਿਤਸਰ, 5 ਨਵੰਬਰ (ਗਗਨ) – ਜਿਲਾ੍ ਅੰਮਿਤਸਰ ਵਿਚ ਈ.ਟੀ.ਟੀ ਅਧਿਆਪਕਾ ਦੀਆ ਬਤੋਰ ਹੈਡ ਟੀਚਰ ਤਰੱਕੀਆ ਪਿਛਲੇ ਕਰੀਬ ਪੋਣੇ ਪੰਜ ਸਾਲ ਤੋ ਨਾ ਹੋਣ ਕਾਰਨ ਭਾਰੀ ਰੋਸ ਸੀ। ਅਧਿਆਪਕਾ ਦੀ ਸਿਰਮੋਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਕਨਵੀਨਰ ਹਰਜਿੰਦਰਪਾਲ ਸਿੰਘ ਸਠਿਆਲਾ,ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ,ਮਨਜੀਤ ਸਿੰਘ ਬਾਠ,ਮਨਜੀਤ ਸਿੰਘ ਅੋਲਖ,ਜਿਲ੍ਹਾ ਪ੍ਰਧਾਨ ਮੋਹਨਜੀਤ ਸਿੰਘ ਹੁੰਦਲ,ਸ਼ੁਰੇਸ਼ ਕੁਮਾਰ ਖੁੱਲਰ ਦੀ ਅਗਵਾਈ ਹੇਠ ਅਧਿਆਪਕਾ ਦੀਆ ਤਰੱਕੀਆ ਤੇੇ ਰੋਸਟਰ ਰਜਿਸਟਰ ਦੀ ਪ੍ਰਵਾਨਗੀ ਨੂੰ ਲੈ ਕੇ ਵੱਡੇ ਉਪਰਾਲੇ ਕੀਤੇ ਗਏ ਸਨ ਤੇ ਇਸ ਸਬੰਧੀ ਯੂਨੀਅਨ ਦਾ ਵਫਦ ਕਈ ਵਾਰ ਕੈਬਨਿਟ ਵਜੀਰ ਸਮਾਜਿਕ ਨਿਆ ਤੇ ਘੱਟ ਗਿਣਤੀ ਡਾ; ਰਾਜ ਕੁਮਾਰ ਵੇਰਕਾ ਨੂੰ ਮਿਲਆ ਤੇ ਉਨਾਂ ਨੂੰ ਜਿਲ੍ਹਾ ਅੰਮਿਰਤਸਰ ਵਿਚ ਕਰੀਬ 5 ਸਾਲ ਤੋ ਈ.ਟੀ.ਟੀ ਅਧਿਆਪਕਾ ਦੀਆ ਬਤੋਰ ਹੈਡ ਟੀਚਰ ਤਰੱਕੀਆ ਨਾ ਹੋਣ ਸਬੰਧੀ ਜਾਣੂ ਕਰਵਾਇਆ ਗਿਆ।ਜਿਸ ਉਪਰੰਤ ਕੈਬਨਿਟ ਵਜੀਰ ਡਾ;ਰਾਜ ਕੁਮਾਰ ਵੇਰਕਾ ਵਲੋ ਆਪਣੇ ਵਿਭਾਗ ਦੇ ਉੱਚ ਅਧਿਕਾਰੀਆ ਨੂੰ ਹੈਡ ਟੀਚਰਾ ਦੀਆ ਤਰੱਕੀਆ ਸਬੰਧੀ ਰੋਸਟਰ ਰਜਿਸਟਰ ਨੂੰ ਤਰੁੰਤ ਪ੍ਰਵਾਨਗੀ ਲਈ ਆਦੇਸ਼ ਦਿੱਤੇ ਸਨ ਜਿਸ ਉਪਰੰਤ ਬੀਤੇ ਦਿਨੀ ਜਿਲਾ ਅੰਮ੍ਰਿਤਸਰ ਦੇ ਹੈਡ ਟੀਚਰਜ ਤਰੱਕੀਆ ਸਬੰਧੀ ਰੋਸਟਰ ਚੰਡੀਗੜ ਤੋ ਪ੍ਰਮੁੱਖ ਸਕੱਤਰ ਪੰਜਾਬ ਸਮਾਜਿਕ ਨਿਆ ਵਲੋ ਪ੍ਰਵਾਨ ਹੋਣ ਉਪਰੰਤ ਯੂਨੀਅਨ ਦਾ ਵਫਦ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ ਦੀ ਅਗਵਾਈ ਵਿਚ ਜਿਲ੍ਹਾਂ ਸਿੱਖਿਆ ਅਫਸਰ ਐਲੀ: ਅੰਮ੍ਰਿਤਸਰ ਸ੍ਰੀ ਸ਼ੁਸ਼ੀਲ ਕੁਮਾਰ ਤੁਲੀ ਨੂੰ ਮਿਲਿਆ ਤੇ ਉਨਾਂ ਨਾਲ ਅੰਮ੍ਰਿਤਸਰ ਵਿਚ ਹੈਡ ਟੀਚਰਾਂ ਦੀਆ ਤਰੁੰਤ ਤਰੱਕੀਆ ਕਰਨ ਲਈ ਗੱਲਬਾਤ ਕੀਤੀ ਜਿਸ ਤੇ ਉਨਾਂ ਨੇ ਯੂਨੀਅਨ ਨੂੰ ਵਿਸ਼ਵਾਸ਼ ਦਿਵਾਇਆ ਕਿ ਹੈਡ ਟੀਚਰਾ ਦੀਆ ਤਰੱਕੀਆ ਸਬੰਧੀ ਤਰੁੰਤ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇੱਕ ਹਫਤੇ ਵਿਚ ਹੈਡ ਟੀਚਰਾ ਦੀਆ ਤਰੱਕੀਆ ਕਰ ਦਿੱਤੀਆ ਜਾਣਗੀਆ ਤੇ ਅਧਿਆਪਕਾ ਨੂੰ ਸ਼ਟੇਸ਼ਨ ਨਿਯਮਾ ਅਨੁਸਾਰ ਮੈਰਿਟ ਕੰਮ ਸੀਨੀਆਰਤਾ ਦੇ ਅਧਾਰ ਤੇ ਦਿੱਤੇ ਜਾਣਗੇ।

ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ ਨੇ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਵਿਚ ਈ.ਟੀ.ਟੀ ਅਧਿਆਪਕਾ ਦੀਆਂ ਬਤੋਰ ਹੈਡ ਟੀਚਰ ਜੋ ਕਈ ਸਾਲਾ ਤੋ ਤਰੱਕੀਆ ਨਹੀ ਹੋਈਆ ਸਨ ਤੇ ਉਕਤ ਤਰੱਕੀਆ ਨੂੰ ਕਰਵਾਉਣ ਲਈ ਯੂਨੀਅਨ ਵਲੋ ਪਿਛਲੇ ਸਮੇ ਦੌਰਾਨ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਸਨ ਤੇ ਯੂਂਨੀਅਨ ਦੇ ਯਤਨਾ ਸਦਕਾ ਤੇ ਕੀਤੇ ਗਏ ਉਪਰਾਲਿਆ ਨੂੰ ਹੁਣ ਬੂਰ ਪੈਦਾ ਨਜਰ ਆ ਰਿਹਾ ਹੈ ਤੇ ਜਿਲਾ ਅੰਮ੍ਰਿਤਸਰ ਵਿਚ ਕਰੀਬ 200 ਈ.ਟੀ.ਟੀ ਅਧਿਆਪਕਾ ਦੀਆਂ ਬਤੋਰ ਹੈਡ ਟੀਚਰ ਤਰੱਕੀਆ ਜਲਦ ਹੋਣ ਦੀ ਆਸ ਬੱਝੀ ਹੈ॥ਇਸ ਮੋਕੇ ਜਿਲਾ ਪ੍ਰਧਾਨ ਮੋਹਨਜੀਤ ਸਿੰਘ ਵੇਰਕਾ, ਮਨਜੀਤ ਸਿੰਘ ਮੂਧਲ,ਪਰਮਬੀਰ ਸਿੰਘ ਵੇਰਕਾ,ਬਲਾਕ ਅਜਨਾਲਾ 1 ਦੇ ਪ੍ਰਧਾਨ ਚਰਨਜੀਵ ਕੁਮਾਰ,ਜਸਮੀਤ ਸਿੰਘ ਰੋਖੇ,ਸੁਖਵਿੰਦਰ ਸਿੰਘ ਵੇਰਕਾ,ਹਰਪ੍ਰੀਤ ਸਿੰਘ ਸੋਹੀ,ਬਲਾਵਰ ਸਿੰਘ ਜਹਾਗੀਰ,ਨਵਦੀਪ ਸਿੰਘ ਵੱਲਾ,ਜਗਦੀਸ਼ ਸਿੰਘ ਮਾਨ,ਹਰਜਿੰਦਰ ਪਾਲ ਸਿੰਘ ਸਠਿਆਲਾ,ਮਨਜੀਤ ਸਿੰਘ ਬਾਠ,ਮਨਜੀਤ ਸਿੰਘ ਅੋਲਖ, ਅਮਰਿੰਦਰਪਾਲ ਸਿੰਘ ਫਤਿਹਗੜ ਸ਼ੂਕਰਚੱਕ,ਹਰਮਨਦੀਪ ਸਿੰਘ ਛੀਨਾ,ਬ੍ਰਿਜਨੇਵ ਸਿੰਘ ਢਿਲ਼ੋ,ਰਾਕੇਸ ਕੁਮਾਰ ਵੇਰਕਾ,ਸੁਖਜੀਤ ਸਿੰਘ ਭਕਨਾ,ਸੁਖਚੈਨ ਸਿੰਘ ਸੋਹੀ,ਵਰਿੰਦਰ ਕੁਮਾਰ ਅਵਾਣ,ਬਲਜੀਤ ਸਿੰਘ ਭੰਗਵਾ,ਵਿਜੇ ਸਿੰਘ ਮਾਨ, ਗਗਨਦੀਪ ਸਿੰਘ ਝੰਝੋਟੀ,ਸੰਦੀਪ ਸ਼ਰਮਾ,ਪਵਿੱਤਰਪ੍ਰੀਤ ਸਿੰਘ ਗੋਲਡੀ,ਗੁਰਚਰਨ ਸਿੰਘ ਮੁਹਾਵਾ,ਸੁਰਿੰਦਰ ਸਿੰਘ ਸੋਢੀ,ਯਾਦਵਿੰਦਰ ਸਿੰਘ ਯਾਦੂ,ਬਲਕਾਰ ਸਿੰਘ ਜਹਾਗੀਰ,ਵਿਜੇ ਕੁਮਾਰ ਭਗਤ,ਸੋਹਣ ਸਿੰਘ ਪੰਡੋਰੀ,ਨਰਿੰਦਰ ਸਿੰਘ ਖਿਆਲਾ,ਬਲਜਿੰਦਰ ਸਿੰਘ ਮਾਹਲ,ਪਰਮਿੰਦਰ ਸਿੰਘ ਬੁੱਟਰ,ਮਨਮੋਹਨ ਸਿੰਘ ਵੱਲਾ,ਹਰਪ੍ਰੀਤਸਿੰਘ ਅਠਵਾਲ,ਸੁਖਵੰਤ ਸਿੰਘ ਜੈਤੀਪੁਰ,ਤਰਸੇਮ ਸਿੰਘ ਲਦੇਹ,ਜੋਗਾ ਸਿੰਘ, ਪਰਮਿੰਦਰ ਸਿੰਘ, ਮਨਜੀਤ ਸਿੰਘ ਬੋਸ,ਹਰਜੀਤ ਸਿੰਘ ਥੋਥੀਆ,ਬਾਬਾ ਕੰਵਲਜੀਤ ਸਿੰਘ,ਰਾਮ ਸਿੰਘ ਬਾਸਰਕੇ, ਅਵਤਾਰ ਸਿੰਘ,ਜਗਜੀਤ ਸਿੰਘ ਮੱਖਣਵਿੰਡੀ,ਸੰਜੇ ਸੋਹਲ ਆਦਿ ਹਾਜ਼ਰ ਸਨ।

Bulandh-Awaaz

Website: