15 C
Punjab
Monday, December 5, 2022

ਐਮ ਪੀ ਅਤੇ ਐਮ ਐਲ ਏਜ਼ ਦੀ ਹਾਜਰੀ ਵਿਚ ਰੰਮੀ ਹੋਏ ਅਹੁੱਦੇ ਤੇ ਬਿਰਾਜਮਾਨ

Must read

ਅੋਜਲਾ ਨੇ ਮੁੱਖ ਮੰਤਰੀ ਪੰਜਾਬ ਤੇ ਹਾਈ ਕਮਾਂਡ ਦਾ ਕੀਤਾ ਧੰਨਵਾਦ

ਅੰਮ੍ਰਿਤਸਰ 1 ਜੁਲਾਈ, (ਰਛਪਾਲ ਸਿੰਘ) – ਬੀਤੇ ਦਿਨੀ ਪੰਜਾਬ ਸਰਕਾਰ ਵਲੋ ਸ: ਰਮਿੰਦਰ ਸਿੰਘ ਰੰਮੀ ਨੂੰ ਮਾਰਕੀਟ ਕਮੇਟੀ ਅੰਮ੍ਰਿਤਸਰ ਦਾ ਉੋਪਚੇਅਰਮੈਨ ਨਿਯੁਕਤ ਕੀਤਾ ਗਿਆ ਸੀ, ਨੇ ਅੱਜ ਮੈਬਰ ਪਾਰਲੀਮੈਟ ਸ: ਗੁਰਜੀਤ ਸਿੰਘ ਔਜਲਾ,ਵਿਧਾਇਕ ਸ: ਤਰਸੇਮ ਸਿੰਘ ਡੀ ਸੀ, ਸ਼੍ਰੀ ਸੁਨੀਲ ਦੱਤੀ, ਸ: ਇੰਦਰਬੀਰ ਸਿੰਘ ਬੁਲਾਰੀਆ ਅਤੇ ਮੇਅਰ ਨਗਰ ਨਿਗਮ ਸ: ਕਰਮਜੀਤ ਸਿੰਘ ਰਿੰਟੂ ਅਤੇ ਹੋਰ ਪ੍ਰਮੱਖ ਸਖ਼ਸੀਅਤਾਂ ਦੀ ਹਾਜਰੀ ਵਿਚ ਆਪਣੇ ਅਹੁੱਦੇ ਤੇ ਬਿਰਾਜਮਾਨ ਹੋਏ।
ਇਸ ਮੋਕੇ ਸ: ਅੋਜਲਾ ਨੇ ਕਿਹਾ ਕਿ ਕਾਂਗਰਸ ਨੇ ਸਦਾ ਹੀ ਆਪਣੇ ਮਿਹਨਤੀ ਵਰਕਰਾਂ ਦਾ ਮਾਨ ਵਧਾਇਆ ਹੈ।ਉਨ੍ਹਾਂ ਕਿਹਾ ਕਿ ਸ: ਰੰਮੀ ਸ਼ੁਰੂ ਤੋ ਹੀ ਕਾਂਗਰਸ ਦੇ ਇਕ ਵਫਾਦਾਰ ਸਿਪਾਹੀ ਰਹੇ ਹਨ ਅਤੇ ਇਨ੍ਹਾਂ ਨੇ ਹਮੇਸ਼ਾ ਇਮਾਨਦਾਰੀ ਤੇ ਮਿਹਨਤ ਨਾਲ ਲੋਕ ਭਲਾਈ ਦੇ ਕੰਮ ਕੀਤੇ ਹਨ। ਸ: ਅੋਜਲਾ ਨੇ ਰੰਮੀ ਨੂੰ ੳਪਚੇਅਮੈਨ ਬਣਾਉਨ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ।
ਇਸ ਮੌਕੇ ਸ: ਇੰਦਰਬੀਰ ਸਿੰਘ ਬੁਲਾਰੀਆ  ਅਤੇ ਸ: ਤਰਸੇਮ ਸਿੰਘ ਡੀ ਸੀ ਵਿਧਾਇਕ ਨੇ ਕਿਹਾ ਕਿ ਸ: ਰੰਮੀ ਇਕ ਇਮਾਨਦਾਰ, ਮਿਹਨਤੀ ਵਰਕਰ ਹੈ ਅਤੇ ਇਸ ਨੇ ਹਮੇਸ਼ਾ ਹੀ ਪਾਰਟੀ ਲਈ ਕੰਮ ਕੀਤਾ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਹੀ ਆਪਣੇ ਵਰਕਰਾਂ ਦੀ ਕਦਰ ਕੀਤੀ ਹੈ।
ਸ: ਰੰਮੀ ਨੇ ਕਿਹਾ ਕਿ ਉਹ ਸਦਾ ਹੀ ਕਾਂਗਰਸ ਪਾਰਟੀ ਦੇ ਰਿਣੀ ਰਹਿਣਗੇ, ਜਿੰਨ੍ਹਾਂ ਨੇ ੳੋੁਨ੍ਹਾਂ ਨੂੰ ਇਸ ਅਹੁੱਦੇ ਦਾ ਮਾਣ ਬਖ਼ਸਿਆ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਸਰਕਾਰ ਵੱਲੋਂ ਸੌਪੀ ਗਈ ਜਿੰਮੇਵਾਰੀ ਨੂੰ ਨਿਭਾਉਣਗੇ ਅਤੇ ਮਾਰਕੀਟ ਕਮੇਟੀ ਵਿੱਚ ਜਿਹੜੇ ਸੁਧਾਰਾਂ ਦੀ ਜਰੂਰਤ ਹੈ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।
ਇਸ ਮੌਕੇ ਸ੍ਰ ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ, ਸ੍ਰੀ ਸ਼ਿਵਰਾਜ ਸਿੰਘ ਬੱਲ, ਐਸ:ਡੀ:ਐਮ, ਸਵਰਣ ਸਿੰਘ ਧੁੰਨ, ਸ੍ਰੀ ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ, ਸ੍ਰੀ ਰਿੰਕੂ ਢਿਲੋਂ ਚੇਅਰਮੈਨ ਸੋਸ਼ਲ ਮੀਡੀਆ ਸੈਲ ਕਾਂਗਰਸ, ਸ੍ਰ ਰਛਪਾਲ ਸਿੰਘ ਲਾਲੀ, ਸੀਨੀਅਰ ਕਾਂਗਰਸੀ ਆਗੂ, ਸ੍ਰ ਰਘਬੀਰ ਸਿੰਘ ਵਾਹਲਾ ਡਾਇਰੈਕਟਰ ਮਾਰਕੀਟ ਕਮੇਟੀ ਅਟਾਰੀ, ਸਰਬਪਾਲ ਸਿੰਘ ਸੰਧੂ, ਸਤਨਾਮ ਸਿੰਘ ਸੰਧਾਵਲੀਆ, ਸ੍ਰ ਨਿਸ਼ਾਨ ਸਿੰਘ ਔਲਖ ਪ੍ਰਧਾਨ ਕਾਰ ਡੀਲਰ ਐਸੋਸੀਏਸ਼ਨ, ਸ੍ਰ ਹਰਚਰਨ ਸਿੰਘ ਮਾਹਲ, ਸ੍ਰ ਸਤਵੰਤ ਸਿੰਘ, ਸ੍ਰ ਗੁਰਵਿੰਦਰ ਸਿੰਘ ਮੰਮਣਕੇ, ਸ੍ਰ ਸੁਖਦੇਵ ਸਿੰਘ ਖਾਪੜਖੇੜੀ, ਅਗਰੇਜ ਸਿੰਘ ਵਰਪਾਲ ਚੇਅਰਮੈਨ ਲੈਂਡ ਮਾਰਗੇਜ, ਸ੍ਰ ਨਿਰਵੈਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਅਟਾਰੀ, ਸਤਨਾਮ ਸਿੰਘ ਪਨੂੰ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ, ਕਮਲਜੀਤ ਕੋਰ ਹੇਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

- Advertisement -spot_img

More articles

- Advertisement -spot_img

Latest article