ਐਨ.ਆਰ.ਆਈ ਵੱਲੋਂ ਪੰਜਾਬ ਦੇ ਨੌਂਜਵਾਨਾਂ ਨੂੰ ਖੇਡਾਂ ਵਿਚ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲਾ

ਐਨ.ਆਰ.ਆਈ ਵੱਲੋਂ ਪੰਜਾਬ ਦੇ ਨੌਂਜਵਾਨਾਂ ਨੂੰ ਖੇਡਾਂ ਵਿਚ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲਾ

ਜੰਡਿਆਲਾ ਗੁਰੂ, 22 ਸਤੰਬਰ (ਬੁਲੰਦ ਆਵਾਜ ਬਿਊਰੋ) – ਵਿਦੇਸਾ ‘ ਚ ਵੱਸੇ ਆਪਣੇ ਪੰਜਾਬ ਦੇ ਪਿੰਡਾਂ ਦੀ ਧਰਤੀ ਦੀ ਮਿਟੀ ਨਾਲ ਪਿਆਰ ਕਰਨ ਵਾਲੇ ਐਨ ਆਰ ਆਈ ਵੱਲੋਂ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਇਸੇ ਲੜੀ ਤਹਿਤ ਪਿੰਡ ਮੁਛੱਲ ਵਿਖੇ ਕ੍ਰਿਕਟ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਸਾਬਕਾ ਸਰਪੰਚ ਸੁਖਰਾਜ ਸਿੰਘ ਮੁਛੱਲ, ਮੈਂਬਰ ਬਲਾਕ ਸੰਮਤੀ ਜਗਜੀਤ ਸਿੰਘ ਦੇ ਵਿਸ਼ੇਸ਼ ਯੋਗਦਾਨ ਦੇ ਨਾਲ ਐਨ ਆਰ ਆਈ ਮਨਜਿੰਦਰ ਸਿੰਘ, ਅਰਸ਼, ਜੀਵਨ , ਹੈਪੀ ਅਮਰਦੀਪ ਸਿੰਘ , ਮਨਜੋਤ ਸਿੰਘ ਐਮ ਪੀ, ਪ੍ਰਮਵੀਰ ਸਿੰਘ ਸਾਰੇ ਕਨੇਡਾ , ਧਰਮਿੰਦਰ ਸਿੰਘ ਇਟਲੀ , ਜਗਤਾਰ ਸਿੰਘ ਆਸਟਰੇਲੀਆ, ਹਰਜਿੰਦਰ ਸਿੰਘ ਫੌਜੀ , ਬੇਵੀ ਭੈਣ, ਵਿਕਰਮਜੀਤ ਸਿੰਘ, ਪ੍ਰੀਤ ਸਾਰੇ ਯੂ ਕੇ,ਵਿਕੀ,ਪ੍ਰਭ,ਰਣਜੀਤ ਸਿੰਘ ਜੀਤੂ ਦੁਬਈ ਆਦਿ ਵਿਦੇਸ਼ਾਂ ਵਿਚ ਰਹਿਣ ਵਾਲਿਆਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਕ੍ਰਿਕਟ ਟੀਮਾਂ ਦੇ ਮੁਕਾਬਲੇ ਕਰਵਾਏ ਗਏ।

ਜੇਤੂ ਰਹਿਣ ਵਾਲੀਆਂ ਟੀਮਾਂ ਵਿਚ ਪਹਿਲਾ ਇਨਾਮ ਖਡੂਰ ਸਾਹਿਬ ਨੂੰ ਵੀਹ ਹਜ਼ਾਰ,ਦੂਸਰਾ ਪਿੰਡ ਰਮਾਣਾਂਚੱਕ ਦੱਸ ਹਜਾਰ , ਮੁਖ ਵਿਸ਼ੇਸ਼ ਖਿਡਾਰੀ ਬਾਜਾ ਖਡੂਰ ਸਾਹਿਬ ਨੂੰ ਚੁਣ ਕੇ ਇਕੱਤੀ ਸੌ ਰੁਪਏ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਸੁਖਰਾਜ ਸਿੰਘ ਸਾਬਕਾ ਸਰਪੰਚ ਮੁਛੱਲ ਅਤੇ ਮੈਂਬਰ ਬਲਾਕ ਸੰਮਤੀ ਜਗਜੀਤ ਸਿੰਘ ਨੇ ਐਨ ਆਰ ਆਈ ਵੱਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਦੀ ਵਿਸ਼ੇਸ਼ ਤੌਰ ਤੇ ਸ਼ਲਾਂਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨ ਹਰ ਖੇਤਰ ਵਿਚ ਮੱਲਾਂ ਮਾਰਨ ਲਈ ਸਭ ਤੋਂ ਅੱਗੇ ਹਨ , ਵਿਦੇਸ਼ਾਂ ਵਿਚ ਵੱਸਦੇ ਆਪਣੀ ਧਰਤੀ ਨਾਲ ਮੋਹ ਰੱਖਣ ਵਾਲੇ ਨੌਜਵਾਨਾਂ ਨੂੰ ਖੇਡਾ ਲਈ ਉਤਸ਼ਾਹਤ ਕਰਦੇ ਰਹਿਣ ਤਾਂ ਚੰਗੀ ਸੇਧ ਮਿਲ ਸਕਦੀ ਹੈ।ਇਸ ਦਾ ਉਪਰਾਲਾ ਕਰਨ ਵਾਲੇ ਨੌਜਵਾਨ ਹਰਜਿੰਦਰ ਸਿੰਘ ਮੈਂਬਰ, ਗੁਰਸਾਹਿਬ ਸਿੰਘ,ਸ਼ਮਸ਼ੇਰ ਸਿੰਘ, ਲਵਪ੍ਰੀਤ ਸਿੰਘ,ਅਜਮੇਰ ਸਿੰਘ,ਗੁਰਪ੍ਰੀਤ ਸਿੰਘ,ਸੁਖਾ,ਤੇਜਿੰਦਰ ਸਿੰਘ,ਪ੍ਰਭਜੋਤ ਸਿੰਘ,ਰਜਿੰਦਰ ਸਿੰਘ, ਲਵਪ੍ਰੀਤ ਹਨੀ,ਕਲੱਬ ਦੇ ਮੈਂਬਰ ਸੋਨੀ, ਸਿਮਰਨ, ਸੁਖਾ, ਗੋਧੀ, ਜਗਰੂਪ, ਸ਼ੇਰਾ, ਕਾਲੂ, ਨਿਕਾ,ਗੋਲੂ, ਆਦਿ ਮੈਂਬਰਾਂ ਨੇ ਬਾਖੂਬੀ ਸੇਵਾਵਾਂ ਨਿਭਾਈਆਂ।

Bulandh-Awaaz

Website: