ਐਨ.ਆਈ.ਏ. ਨੇ ਕੈਨੇਡਾ ਰਹਿੰਦੇ ਗੈਂਗਸਟਰ ਅਰਸ਼ ਡਾਲਾ ਦੇ ਪਿਤਾ ਨੂੰ ਕੀਤਾ ਗਿ੍ਫਤਾਰ

76

ਅਜੀਤਵਾਲ, 25 ਜੂਨ (ਬੁਲੰਦ ਆਵਾਜ ਬਿਊਰੋ) – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕੈਨੇਡਾ ਰਹਿੰਦੇ ਗੈਂਗਸਟਰ ਅਰਸ਼ ਡਾਲਾ ਦੇ ਪਿਤਾ ਨੂੰ ਜਗਰਾਉਂ ਤੋਂ ਹਿਰਾਸਤ ‘ਚ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।21 ਮਈ ਨੂੰ ਖ਼ਾਲਿਸਤਾਨ ਪੱਖੀ ਬੇਅਦਬੀਆਂ ਦਾ ਬਦਲਾ ਲੈਣ ਲਈ ਅਤੇ ਡਰਾ ਧਮਕਾ ਕੇ ਫਿਰੌਤੀਆਂ ਲੈਣ ਵਾਲੇ 2 ਜਾਣਿਆਂ ਨੂੰ ਮੋਗਾ ਪੁਲਿਸ ਨੇ ਕਾਬੂ ਕੀਤਾ ਸੀ, 30 ਮਈ ਨੂੰ ਇਕ ਹੋਰ ਇਨ੍ਹਾਂ ਦੇ ਸਾਥੀ ਨੂੰ ਕਾਬੂ ਕੀਤਾ ਸੀ | ਮਹਿਣਾ ਥਾਣਾ (ਮੋਗਾ) ‘ਚ 6 ਜਾਣਿਆਂ ਲਵਪ੍ਰੀਤ ਸਿੰਘ ਲਵੀ ਵਾਸੀ ਡਾਲਾ, ਰਾਮ ਸਿੰਘ ਸੋਨੂੰ ਵਾਸੀ ਘੱਲ ਕਲਾਂ, ਕਮਲਜੀਤ ਸ਼ਰਮਾ ਵਾਸੀ ਡਾਲਾ ਅਤੇ ਤਿੰਨ ਕੈਨੇਡਾ ਰਹਿੰਦੇ ਅਰਸ਼ਦੀਪ ਡਾਲਾ, ਰਮਨਦੀਪ ਸਿੰਘ ਵਾਸੀ ਫ਼ਿਰੋਜਪੁਰ, ਚਰਨਜੀਤ ਰਿੰਕੂ ਵਾਸੀ ਬੀਹਲਾ ‘ਤੇ ਮੁਕੱਦਮਾ ਦਰਜ ਹੋਇਆ ਸੀ ।ਇਨ੍ਹਾਂ ਨੂੰ ਖ਼ਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੇ ਕਹਿਣ ਤੇ ਤਿੰਨੇ ਕੈਨੇਡਾ ਰਹਿੰਦੇ ਸਹਿ ਸਾਜ਼ਿਸ਼ ਕਰਤਾ ਮੁਲਜ਼ਮ ਸਨ।

Italian Trulli

ਪੁਲਿਸ ਉਸ ਸਮੇਂ ਹੀ ਅਰਸ਼ਦੀਪ ਸਿੰਘ ਦੇ ਪਿਤਾ ਚਰਨਜੀਤ ਸਿੰਘ ਡਾਲਾ ਦੀ ਭਾਲ ਕਰ ਰਹੀ ਸੀ, ਸੂਤਰਾਂ ਅਨੁਸਾਰ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਹੱਤਿਆ, ਜਲੰਧਰ ਨੇੜੇ ਪੁਜਾਰੀ ‘ਤੇ ਕਾਤਲਾਨਾ ਹਮਲਾ ਅਤੇ ਆਪਣੇ ਸਾਥੀ ਗੈਂਗਸਟਰ ਸੁੱਖਾ ਲੰਮੇ ਦਾ ਕਤਲ, ਮੋਗਾ ਸੁਪਰ ਸਾਈਨ ਦਾ ਫਿਰੌਤੀ ਪਿੱਛੇ ਕੀਤਾ ਕਤਲ ਦੀ ਸਾਰੀ ਜਾਣਕਾਰੀ ਸੀ, ਪਿੰਡ ‘ਚ ਇਹ ਵੱਡਾ ਰੌਲਾ ਪਿਆ ਹੋਇਆ ਸੀ ਕਿ 21 ਮਈ ਵਾਲੇ ਦਿਨ ਜਦ ਦੋ ਜਾਣਿਆਂ ਨੂੰ ਡਾਲਾ ਪਿੰਡ ਲਾਗਿਓ ਗਿ੍ਫ਼ਤਾਰ ਕੀਤਾ ਸੀ ਤਾਂ ਅਰਸ਼ ਦਾ ਪਿਤਾ ਚਰਨਜੀਤ ਸਿੰਘ ਕਾਲਾ ਬੈਗ ਕਮਲ ਸ਼ਰਮਾ ਦੇ ਘਰੋਂ ਲੈ ਕੇ ਭੱਜਿਆ ਸੀ, ਜੋ ਅਜੇ ਭੇਤ ਬਣਿਆ ਹੋਇਆ ਹੈ ਕਿ ਅਸਲਾ, ਨਸ਼ਾ ਜਾਂ ਫਿਰੌਤੀ ਦੀ ਰਕਮ ਸੀ। ਪਤਾ ਲੱਗਿਆ ਹੈ ਇਸ ਕੇਸ ਦੀ ਜਾਂਚ ਹੁਣ 15 ਜੂਨ ਨੂੰ ਐਨ.ਆਈ.ਏ. ਨੂੰ ਸੌਂਪ ਦਿੱਤੀ ਗਈ ਸੀ ਇਸ ਟੀਮ ਨੇ ਮੋਗਾ ਪੁਲਿਸ ਦੀ ਸਹਾਇਤਾ ਨਾਲ ਕਾਬੂ ਕਰਨ ਸਮੇਂ ਭੱਜਣ ਲੱਗੇ ਚਰਨਜੀਤ ਦੇ ਸੱਟਾਂ ਲੱਗ ਗਈਆਂ ।ਉਸ ਨੂੰ ਕਾਬੂ ਕਰਕੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ | ਪੁਲਿਸ ਦੇ ਇਕ ਉਚ ਅਧਿਕਾਰੀ ਨੇ ਇਸ ਨੂੰ ਹਿਰਾਸਤ ‘ਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਨੂੰ ਖਾਲਸਤਾਨੀ ਪੱਖੀ ਸਹਾਇਤਾ ਕਰਨ ਦੇ ਮਾਮਲੇ ‘ਚ ਦਰਜ ਕਰਕੇ ਅਗਲੇਰੀ ਪੁੱਛ ਗਿੱਛ ਹੋਵੇਗੀ ।