
ਚੰਡੀਗੜ੍ਹ 9 ਸਤੰਬਰ : ਕੋਰੋਨਾ ਮਹਾਮਾਰੀ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਹੁਣ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਮੁਤਾਬਕ ਐਤਵਾਰ ਨੂੰ ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਮੁਕੰਮਲ ਕਰਫਿਊ ਰਹੇਗਾ। ਹੁਕਮਾਂ ਵਿਚ ਸਾਫ਼ ਆਖਿਆ ਗਿਆ ਹੈ ਕਿ ਨਾਈਟ ਕਰਫਿਊ ਦੌਰਾਨ ਵੀ ਕਿਸੇ ਤਰ੍ਹਾਂ ਦੀ ਗੈਰ-ਜ਼ਰੂਰੀ ਆਵਾਜਾਈ ਨਹੀਂ ਹੋ ਸਕੇਗੀ। ਪੰਜਾਬ ਦੇ ਸਾਰੇ 167 ਸ਼ਹਿਰਾਂ ਵਿਚ ਐਤਵਾਰ ਨੂੰ ਮੁਕੰਮਲ ਕਰਫਿਊ ਰਹੇਗਾ। ਇਹ ਹੁਕਮ 30 ਸਤੰਬਰ ਤੱਕ ਲਾਗੂ ਰਹਿਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 7 ਸਤੰਬਰ ਨੂੰ ਕੀਤੀ ਇਕ ਮੀਟਿੰਗ ਵਿਚ ਕੋਰੋਨਾ ਹਾਲਾਤ ਦੀ ਸਮੀਖਿਆ ਕੀਤੀ ਜਿਸ ਤਹਿਤ ਇਹ ਫੈਸਲਾ ਲਿਆ ਗਿਆ ਕਿ 167 ਸ਼ਹਿਰਾਂ ਵਿਚ ਐਤਵਾਰ ਨੂੰ ਮੁਕੰਮਲ ਕਰਫਿਊ ਲਾਗੂ ਰਹੇਗਾ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਸ਼ਨੀਵਾਰ ਦਾ ਕਰਫਿਊ ਖਤਮ ਕਰ ਦਿੱਤਾ ਗਿਆ ਹੈ ਜਦਕਿ ਧਾਰਮਿਕ ਸਥਾਨ , ਹੋਟਲ, ਸ਼ੋਪਿੰਗ ਮਾਲ, ਸ਼ਰਾਬ ਦੇ ਠੇਕੇ ਰਾਤ 9 ਵਜੇ ਤਕ ਖੁੱਲਣਗੇ। ਕੋਰੋਨਾਵਾਇਰਸ ਕਾਲ ਦੌਰਾਨ ਵਿਦੇਸ਼ਾਂ ਤੋਂ ਪੰਜਾਬ ‘ਚ ਦਾਖਲ ਹੋਣ ਵਾਲਿਆਂ ਨੂੰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰਨ ਨੇ ਵੱਡੀ ਢਿੱਲ ਦਿੱਤੀ ਹੈ।ਪਾਬੰਦੀਆਂ ‘ਚ ਢਿੱਲ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ 96 ਘੰਟੇ ਪੁਰਾਣੇ ਕੋਵਿਡ ਨੈਗੇਟਿਵ ਸਰਟੀਫਿਕੇਟ ਲੈ ਕੇ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਹੁਣ ਹੋਮ ਕੁਆਰੰਟੀਨ ਲਈ ਜਾ ਸਕਦੇ ਹਨ। ਅੰਤਰਰਾਸ਼ਟਰੀ ਯਾਤਰੀ ਜੋ ਹਵਾਈ ਅੱਡੇ ‘ਤੇ ਪਹੁੰਚਣ’ ਤੇ ਭਾਰਤ ਸਰਕਾਰ ਦੇ ਨਵੇਂ ਨਿਰਦੇਸ਼ਾਂ ਦੇ ਨਿਯਮਾਂ ਮੁਤਾਬਿਕ ਆਪਣੇ ਆਪ ਨੂੰ ਟੈਸਟ ਕਰਵਾ ਰਹੇ ਹਨ ਵੀ ਹੋਮ ਕੁਆਰੰਟੀਨ ਹੋ ਸਕਦੇ ਹਨ ਜੇਕਰ ਉਹ ਨੈਗੇਟਿਵ ਟੈਸਟ ਕੀਤੇ ਜਾਂਦੇ ਹਨ।ਦੱਸਣਯੋਗ ਹੈ ਕਿ ਪੰਜਾਬ ਦੇਸ਼ ‘ਚ ਕੋਰੋਨਾ ਕੇਸਾਂ ਦੇ ਅਕੰੜਿਆਂ ਮੁਤਾਬਿਕ 17ਵੇਂ ਸਥਾਨ ਤੇ ਹੈ। ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 2137 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 69684 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 71 ਮੌਤਾਂ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 2061 ਹੋ ਗਈ ਹੈ।
