ਅੰਮ੍ਰਿਤਸਰ, 18 ਨਵੰਬਰ (ਸਿਮਰਪ੍ਰੀਤ ਸਿੰਘ) – ਗਿੱਪੀ ਗਰੇਵਾਲ ਦੀ ਝਲਕ ਸੁਰਖੀਆਂ ਬਟੋਰ ਰਹੀ ਹੈ ਕਿਉਂਕਿ ਵਾਰਨਿੰਗ ਨੇ ਪਹਿਲਾਂ ਹੀ ਦਰਸ਼ਕਾਂ ਵਿੱਚ ਹਲਚਲ ਮਚਾ ਦਿੱਤੀ ਹੈ। ਇਹ ਫਿਲਮ 19 ਨਵੰਬਰ 2021 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
ਹੰਬਲ ਮੋਸ਼ਨ ਪਿਕਚਰਜ਼ ਦੇ ਹੇਂਠ ਵਾਰਨਿੰਗ ਨੂੰ ਅਮਰ ਹੁੰਦਲ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਫਿਲਮ ਵਾਰਨਿੰਗ ਵਿੱਚ ਗਿੱਪੀ ਗਰੇਵਾਲ ਨਾਲ ਪ੍ਰਿੰਸ ਕੇ.ਜੇ ਸਿੰਘ, ਧੀਰਜ ਕੁਮਾਰ ਮੁੱਖ ਭੂਮਿਕਾਵਾਂ ਵਿੱਚ ਹਨ। ਮਹਾਬੀਰ ਭੁੱਲਰ, ਆਸ਼ੀਸ਼ ਦੁੱਗਲ ਅਤੇ ਹਨੀ ਮੱਟੂ ਆਪਣੀਆਂ ਸਹਾਇਕ ਭੂਮਿਕਾਵਾਂ ਨੂੰ ਦੁਬਾਰਾ ਪੇਸ਼ ਕਰ ਰਹੇ ਹਨ। ਕਹਾਣੀ ਗਿੱਪੀ ਗਰੇਵਾਲ ਦੁਆਰਾ ਲਿਖੀ ਅਤੇ ਪ੍ਰੋਡਿਊਸ ਕੀਤੀ ਗਈ ਹੈ। ਇਸ ਦੇ ਸੰਵਾਦ ਪ੍ਰਿੰਸ ਕੇ.ਜੇ. ਸਿੰਘ ਨੇ ਲਿਖੇ ਹਨ। ਫੋਟੋਗ੍ਰਾਫੀ ਦੇ ਨਿਰਦੇਸ਼ਕ ਮਨੀਸ਼ ਭੱਟ ਹਨ। ਭਾਨਾ ਐਲ.ਏ.ਕਾਰਜਕਾਰੀ ਨਿਰਮਾਤਾ ਹਨ। ਵਿਨੋਦ ਅਸਵਾਲ ਅਤੇ ਹਰਦੀਪ ਦੁੱਲਟ ਕ੍ਰਮਵਾਰ ਪ੍ਰੋਜੈਕਟ ਹੈੱਡ ਅਤੇ ਲਾਈਨ ਪ੍ਰੋਡਿਊਸਰ ਹਨ। ਇਸ ਫਿਲਮ ਦੇ ਗੀਤ ਸਾਗਾ ਹਿੱਟਸ ਦੇ ਹੇਂਠ ਪੇਸ਼ ਕੀਤੇ ਜਾਣਗੇ।
ਪ੍ਰਿੰਸ ਕੇ.ਜੇ ਸਿੰਘ ਨੇ ਕਿਹਾ, ”ਮੇਰੇ ਕਿਰਦਾਰ ਨੇ ਦਰਸ਼ਕਾਂ ‘ਚ ਉਤਸੁਕਤਾ ਪੈਦਾ ਕੀਤੀ ਹੈ। ਹੁਣ ਤੱਕ ਦਾ ਹੁੰਗਾਰਾ ਸਾਡੀਆਂ ਉਮੀਦਾਂ ਤੋਂ ਵੱਧ ਨਿਕੇਲਯਾ ਅਤੇ ਸਾਨੂੰ ਉਮੀਦ ਹੈ ਕਿ ਇਹ ਫਿਲਮ ਦੇਖਣ ਤੋਂ ਬਾਅਦ ਵੀ ਇਸ ਹੀ ਤਰਾਹ ਜਾਰੀ ਰਹੇਗਾ। ਧੀਰਜ ਕੁਮਾਰ ਕਹਿੰਦੇ ਹਨ, “ਜਦੋਂ ਮੈਨੂੰ ਇਹ ਕਹਾਣੀ ਸੁਣਾਈ ਗਈ ਤਾਂ ਮੈਂ ਆਪਣੇ ਕਿਰਦਾਰ ਤੋਂ ਖਾਸ ਤੌਰ ‘ਤੇ ਪ੍ਰਭਾਵਿਤ ਹੋਇਆ। ਮੈਨੂੰ ਯਕੀਨ ਹੈ ਕਿ ਇਹ ਕਿਰਦਾਰ ਦਰਸ਼ਕਾਂ ‘ਤੇ ਵੀ ਚੰਗੀ ਛਾਪ ਛੱਡੇਗਾ। ਨਿਰਮਾਤਾ ਅਤੇ ਲੇਖਕ ਗਿੱਪੀ ਗਰੇਵਾਲ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, “ਇਸ ਫਿਲਮ ਦੇ ਨਿਰਮਾਤਾ ਹੋਣ ਦੇ ਨਾਤੇ, ਅਸੀਂ ਆਪਣੇ ਪ੍ਰੋਜੈਕਟ ਨੂੰ ਲੈ ਕੇ ਕਾਫੀ ਆਸਵੰਦ ਹਾਂ। ਅਜਿਹੀ ਪ੍ਰਤਿਭਾਸ਼ਾਲੀ ਸਟਾਰ ਕਾਸਟ ਅਤੇ ਟੀਮ ਦੇ ਨਾਲ ਇੱਕ ਫਿਲਮ ਬਣਾਉਣਾ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ। ਸਾਨੂੰ ਪੂਰਾ ਯਕੀਨ ਹੈ ਕਿ ਇਹ ਫਿਲਮ ਪਾਲੀਵੁੱਡ ਵਿੱਚ ਐਕਸ਼ਨ ਫਿਲਮਾਂ ਲਈ ਇੱਕ ਚੰਗਾ ਨਾਮ ਬਣਾਏਗੀ।
ਫਿਲਮ ਦੇ ਨਿਰਦੇਸ਼ਕ ਅਮਨ ਹੁੰਦਲ ਨੇ ਕਿਹਾ, “ਜਿਵੇਂ ਕਿ ਇਹ ਫਿਲਮ ਜਲਦੀ ਹੀ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ, ਇਸ ਲਈ ਫਿਲਮ ਦੀ ਪੂਰੀ ਟੀਮ ਇਸ ਨੂੰ ਮਸ਼ਹੂਰ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਮੇਰਾ ਮੰਨਣਾ ਹੈ ਕਿ ਅਸੀਂ ਆਪਣੀ ਪੂਰੀ ਮਿਹਨਤ ਨਾਲ ਇਸ ਫਿਲਮ ਨੂੰ ਪੂਰਾ ਕਰ ਲਿਆ ਹੈ, ਤੇ ਹੁਣ ਫਿਲਮ ਨੂੰ ਪਿਆਰ ਅਤੇ ਉਤਸ਼ਾਹ ਦੇ ਕੇ ਪੰਜਾਬੀ ਸਿਨੇਮਾ ਜਗਤ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਦਰਸ਼ਕਾਂ ਦੇ ਕਿਰਦਾਰ ਦੀ ਸ਼ੁਰੂਆਤ ਹੁੰਦੀ ਹੈ। ਫਿਲਮ ਨੂੰ ਦੁਨੀਆ ਭਰ ਵਿੱਚ ਮੁਨੀਸ਼ ਸਾਹਨੀ ਦੇ ਓਮਜੀ ਸਟਾਰ ਸਟੂਡੀਓਜ਼ ਦੁਆਰਾ ਵੰਡਿਆ ਗਿਆ ਹੈ। ‘ਵਾਰਨਿੰਗ’ 19 ਨਵੰਬਰ 2021 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।