ਅੰਮ੍ਰਿਤਸਰ, 24 ਜੂਨ (ਗਗਨ ਅਜੀਤ ਸਿੰਘ) – ਵਿਜੀਲੈਸ ਬਿਊਰੋ ਵਲੋ ਏ.ਡੀ.ਸੀ.ਪੀ-2 ਦੇ ਦਫਤਰ ਵਿੱਚ ਤਾਇਨਾਤ ਇਕ ਹੋਮ ਗਾਰਡ ਦੇ ਜਵਾਨ ਧਰਮ ਸਿੰਘ ਨੂੰ 7500 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤੇ ਜਾਣ ਤੋ ਬਾਅਦ ਇਸ ਮਾਮਲੇ ਵਿੱਚ ਏ.ਡੀ.ਸੀ.ਪੀ -2ਦੇ ਰੀਡਰ ਸਵਿੰਦਰਪਾਲ ਦਾ ਨਾਮ ਵੀ ਸਾਹਮਣੇ ਆਉਣ ਕਾਰਨ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ਼ ਨੇ ਸਖਤ ਨੋਟਿਸ ਲੈਦਿਆਂ ਰੀਡਰ ਏ.ਐਸ.ਆਈ ਸਵਿੰਦਰਪਾਲ ਅਤੇ ਇਕ ਹੋਰ ਮੁਲਾਜਮ ਬਲਰਾਮ ਜੋ ਥਾਣਾਂ ਕੰਨਟੋਨਮੈਟ ਵਿੱਚ ਤਾਇਨਾਤ ਸੀ ਅਤੇ ਏ.ਡੀ.ਸੀ.ਪੀ 2 ਦੇ ਦਫਤਰ ਵਿੱਚ ਆਰਜੀ ਡਿਊਟੀ ਕਰ ਰਿਹਾ ਸੀ ਉਸ ਦੀ ਵੀ ਬਦਲੀ ਪੁਲਿਸ ਲਾਈਨ ਵਿੱਚ ਕਰ ਦਿੱਤੀ ਗਈ ਹੈ।
ਏ.ਡੀ.ਸੀ.ਪੀ 2 ਦਾ ਰੀਡਰ ਤੇ ਇਕ ਹੋਰ ਮੁਲਾਜਮ ਪੁਲਿਸ ਲਾਈਨ ‘ਚ ਕੀਤੇ ਤਬਦੀਲ
![](https://bulandhawaaz.com/wp-content/uploads/2021/06/Punjab-Police-Logo-1-1.jpg)