ਅੰਮ੍ਰਿਤਸਰ, 16 ਦਸੰਬਰ (ਹਰਪਾਲ ਸਿੰਘ) – ਪੁਲਿਸ ਥਾਣਾ ਕੰਟੋਨਮੈਂਟ ਵਿਖੇ ਤਾਇਨਾਤ ਏ ਐਸ ਆਈ ਦਲਜੀਤ ਸਿੰਘ ਜਿਨ੍ਹਾਂ ਨੇ ਕਰੋਨਾ ਮਹਾਂਮਾਰੀ ਦੌਰਾਨ ਲੋੜਵੰਦਾਂ ਨੂੰ ਲੰਗਰ, ਰਾਸ਼ਨ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡੀਆਂ ਗਈਆਂ ਅਤੇ ਇਸ ਤੋਂ ਇਲਾਵਾ ਇਹਨਾਂ ਵੱਲੋਂ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦਾ ਵਿਆਹ ਤੇ ਆਰਥਿਕ ਮਦਦ ਅਤੇ ਦਵਾਈਆਂ ਤੇ ਮੋਤੀਆਂ ਬਿੰਦ ਦੇ ਓਪਰੇਸ਼ਨ ਵੀ ਕਰਵਾਏ ਗਏ ਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ 5000 ਪੌਦੇ ਵੀ ਲਗਾਏ ਗਏ ਏ ਐਸ ਆਈ ਦਲਜੀਤ ਸਿੰਘ ਵੱਲੋਂ ਸਮਾਜ ਸੇਵਾ ਤੇ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਮਾਨਯੋਗ ਏ ਡੀ ਜੀ ਪੀ ਸਕਿਉਰਟੀ ਸ੍ਰੀ ਸ਼ਰਦ ਸੱਤਿਆ ਚੌਹਾਨ ਆਈ ਪੀ ਐਸ ਵੱਲੋ ਇਹਨਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਸਮਾਜ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਣ ਲਈ ਕਿਹਾ ਗਿਆ ।।