ਸ੍ਰੀ ਮੁੱਕਤਸਰ ਸਾਹਿਬ 7 ਮਾਰਚ (ਅਵਤਾਰ ਮਰਾੜ੍ਰ) – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਕਮੇਟੀ ਸ੍ਰੀ ਮੁਕਤਸਰ ਸਾਹਿਬ, ਕੁਲਵੰਤ ਸਿੰਘ ਸਮਾਘ ਜਿਲ੍ਹਾ ਮੀਤ ਪ੍ਰਧਾਨ ਐਸ. ਸੀ ਵਿੰਗ ਸ੍ਰੀ ਮੁੱਕਤਸਰ ਸਾਹਿਬ, ਜਗਮੋਹਨ ਸਿੰਘ ਜਿਲ੍ਹਾ ਮੀਡੀਆ ਇੰਚਾਰਜ ਸ੍ਰੀ ਮੁੱਕਤਸਰ ਸਾਹਿਬ, ਗੁਰਸੇਵਕ ਸਿੰਘ ਜਿਲ੍ਹਾ ਪ੍ਰਧਾਨ ਐਕਸ ਸਰਵਿਸ ਮੈਨ ਸ੍ਰੀ ਮੁੱਕਤਸਰ ਸਾਹਿਬ, ਰਾਜਾ ਸਿੰਘ ਮੱਲਣ ਬਲਾਕ ਪ੍ਰਧਾਨ, ਜਸਵਿੰਦਰ ਸ਼ਰਮਾ ਬਲਾਕ ਪ੍ਰਧਾਨ ਗਿੱਦੜਬਾਹਾ ਨੇ ਏ. ਐਸ. ਆਈ ਬਲਰਾਜ ਸਿੰਘ ਤਾਇਨਾਤ ਡਿਊਟੀ ਥਾਣਾ ਲੰਬੀ ਦੀ ਅਚਾਨਕ ਮੌਤ ਹੋ ਜਾਣ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਬਲਰਾਜ ਸਿੰਘ ਬਹੁਤ ਵਧੀਆ ਇਨਸਾਨ ਸਨ I ਇਨ੍ਹਾਂ ਦੀ ਮੌਤ ਹੋ ਜਾਣ ਨਾਲ ਪਰਿਵਾਰ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਜੋ ਕਦੀ ਵੀ ਪੂਰਾ ਨਹੀ ਹੋ ਸਕਦਾI ਇਹਨਾਂ ਆਗੂਆਂ ਨੇ ਪ੍ਰਮਾਤਮਾਂ ਅੱਗੇ ਅਰਦਾਸ ਕਿ ਪਰਿਵਾਰ ਨੂੰ ਪਿੱਛੇ ਭਾਣਾ ਮੰਨਣ ਦਾ ਬਲ ਬਖਸੇ ਅਤੇ ਵਿਛੜੀ ਰੂਹ ਚਰਨਾਂ ਵਿੱਚ ਨਿਵਾਸ ਬਖਸੇI