ਸ਼੍ਰੀ ਅੰਮ੍ਰਿਤਸਰ ਸਾਹਿਬ, 26 ਜਨਵਰੀ (ਜਤਿੰਦਰ ਸਿੰਘ ਬੇਦੀ) – ਏਂਜਲ ਪੈਰਾਡਾਇਸ ਸਕੂਲ ਦੀ ਚਾਰੇ ਬ੍ਰਾਂਚਾਂ ਬਸੰਤ ਐਵੀਨਿਊ, ਕਬੀਰ ਪਾਰਕ, ਏਅਰਪੋਰਟ ਰੋਡ ਅਤੇ ਅਜੀਤ ਨਗਰ ਵਿਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਨੂੰ ਪੀਲੇ ਫੁੱਲਾਂ ਨਾਲ ਸਜਾਇਆ ਗਿਆ। ਬੱਚਿਆਂ ਨੇ ਇਸ ਮੌਕੇ ਆਰਟ ਤੇ ਕਰਾਫਟ ਵੀ ਕੀਤਾ ਅਤੇ ਵਿਦਿਆਰਥੀਆਂ ਨੇ ਸਰਸਵਤੀ ਮਾਤਾ ਦਾ ਪੂਜਨ ਕੀਤਾ। ਸਕੂਲ ਦੇ ਪ੍ਰਿੰਸੀਪਲ ਮੁਸਕਾਨ ਕਪੂਰ ਅਤੇ ਡਾਇਰੈਕਟਰ ਵਿਕਰਾਂਤ ਕਪੂਰ ਨੇ ਸਾਰੀਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ।