ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਔਰਤ ਸੈਨੇਟ ਮੈਂਬਰਾਂ ਨੂੰ ਰਾਤ ਦੇ ਖਾਣੇ ਦੀ ਦਾਵਤ ‘ਤੇ ਸੱਦਿਆ

ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਔਰਤ ਸੈਨੇਟ ਮੈਂਬਰਾਂ ਨੂੰ ਰਾਤ ਦੇ ਖਾਣੇ ਦੀ ਦਾਵਤ ‘ਤੇ ਸੱਦਿਆ

ਸੈਕਰਾਮੈਂਟੋ, 17 ਜੂਨ (ਬੁਲੰਦ ਆਵਾਜ ਬਿਊਰੋ) – ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵਾਸ਼ਿੰਗਟਨ ਡੀ ਸੀ ਸਥਿੱਤ ਆਪਣੀ ਰਿਹਾਇਸ਼ ‘ਤੇ ਅਮਰੀਕੀ ਸੈਨੇਟ ਦੀਆਂ ਸਾਰੀਆਂ ਔਰਤ ਮੈਂਬਰਾਂ ਨੂੰ ਅੱਜ ਰਾਤ ਖਾਣੇ ਲਈ ਦਾਵਤ ‘ਤੇ ਸੱਦਿਆ ਹੈ। ਸੱਦੀਆਂ ਗਈਆਂ ਸਾਰੀਆਂ 24 ਔਰਤ ਸੈਨੇਟਰਾਂ ਵਿਚ 16 ਡੈਮੋਕਰੈਟਿਕ ਪਾਰਟੀ ਤੇ 8 ਰਿਪਬਲੀਕਨ ਪਾਰਟੀ ਨਾਲ ਸਬੰਧਤ ਹਨ।

ਕਿਸੇ ਉੱਪ ਰਾਸ਼ਟਰਪਤੀ ਵੱਲੋਂ ਦਿੱਤੀ ਜਾ ਰਹੀ ਆਪਣੀ ਕਿਸਮ ਦੀ ਇਹ ਪਹਿਲੀ ਦਾਵਤ ਹੈ। ਦਾਵਤ ਵਿਚ ਸ਼ਾਮਿਲ ਹੋਣ ਲਈ ਹਰੇਕ ਮੈਂਬਰ ਨੂੰ ਕੋਵਿਡ-19 ਟੈਸਟ ਦੀ ਨੈਗਟਿਵ ਰਿਪੋਰਟ ਪੇਸ਼ ਕਰਨੀ ਪਵੇਗੀ। ਇਹ ਪਤਾ ਨਹੀਂ ਲੱਗ ਸਕਿਆ ਕਿ ਹੈਰਿਸ ਆਪਣੇ ਹੱਥਾਂ ਨਾਲ ਤਿਆਰ ਖਾਣਾ ਪਰੋਸੇਗੀ ਜਾਂ ਖਾਣਾ ਤਿਆਰ ਕਰਨ ਲਈ ਚੈੱਫ ਸੱਦਿਆ ਗਿਆ ਹੈ।

Bulandh-Awaaz

Website: