More

  ਉੱਤਰਾਖੰਡ ‘ਚ ਚੀਨ ਦੇ ਦਾਖ਼ਲੇ ‘ਤੇ ਮੋਦੀ ਸਰਕਾਰ ਮੁੜ ਹੋਈ ਖਾਮੋਸ਼

  ਨਵੀਂ ਦਿਲੀ, 9 ਅਕਤੂਬਰ (ਬੁਲੰਦ ਆਵਾਜ ਬਿਊਰੋ) – ਭਾਰਤ ਦੀ ਸਰਹੱਦ ‘ਤੇ ਚੀਨ ਨੇ ਨਵਾਂ ਮੋਰਚਾ ਉੱਤਰਾਖੰਡ ਵਿਚ ਖੋਲ੍ਹਿਆ ਹੈ। ਪਹਿਲਾਂ ਉਸ ਨੇ ਅਰੁਣਾਚਲ ਪ੍ਰਦੇਸ਼ ਵਿਚ ਭਾਰਤ ਨੂੰ ਉਲਝਾਈ ਰੱਖਿਆ। ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਭਾਰਤ, ਚੀਨ, ਭੂਟਾਨ ਦੇ ਤਿੰਨ ਦੇਸ਼ਾਂ ਦੀ ਸਾਂਝੀ ਸਰਹੱਦ (ਟ੍ਰਾਈਜੰਕਸ਼ਨ) ‘ਤੇ ਡੋਕਲਾਮ ਵਿਚ ਵਿਵਾਦ ਹੋਇਆ, ਜਿਥੇ ਚੀਨ ਅਤੇ ਭਾਰਤ ਦੀ ਫ਼ੌਜ ਕਈ ਮਹੀਨੇ ਤੱਕ ਆਹਮੋ-ਸਾਹਮਣੇ ਡਟੀ ਰਹੀ। ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਭਾਜਪਾ ਪ੍ਰਧਾਨ ਅਤੇ ਸੰਸਦ ਮੈਂਬਰ ਤਾਪਿਰ ਗਾਓ ਨੇ ਖ਼ੁਦ ਕਿਹਾ ਸੀ ਕਿ ਚੀਨ ਦੀ ਫ਼ੌਜ ਭਾਰਤੀ ਸਰਹੱਦ ਵਿਚ 60 ਕਿੱਲੋਮੀਟਰ ਅੰਦਰ ਤੱਕ ਵੜ ਚੁੱਕੀ ਹੈ ਅਤੇ ਪੁਲ-ਸੜਕਾਂ ਆਦਿ ਬਣਾ ਰਹੀ ਹੈ। ਪਰ ਸਰਕਾਰ ਨੇ ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਚੀਨ ਨੇ ਪੂਰਬੀ ਲੱਦਾਖ ਵਿਚ ਮੋਰਚਾ ਖੋਲ੍ਹਿਆ, ਜਿਥੇ ਪਿਛਲੇ ਸਾਲ ਅਪ੍ਰੈਲ ਤੋਂ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਡਟੀਆਂ ਹੋਈਆਂ ਹਨ।

  ਜੂਨ 2020 ਵਿਚ ਗਲਵਾਨ ਘਾਟੀ ਵਿਚ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਹਿੰਸਕ ਝੜਪ ਵੀ ਹੋਈ, ਜਿਸ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ। ਹੁਣ ਉੱਤਰਾਖੰਡ ਦੇ ਬਾਰਾਹੋਤੀ ਵਿਚ ਚੀਨੀ ਫੌਜੀਆਂ ਦੇ ਵੜਨ ਦੀ ਖ਼ਬਰ ਹੈ। ਚੀਨੀ ਫ਼ੌਜੀ 30 ਅਗਸਤ ਨੂੰ ਭਾਰਤ ਦੇ ਹਿੱਸੇ ਵਾਲੇ ਗ਼ੈਰ-ਫ਼ੌਜੀ ਖੇਤਰ ਬਾਰਾਹੋਤੀ ਵਿਚ ਵੜੇ ਸਨ। ਉਨ੍ਹਾਂ ਨੇ ਇਕ ਪੁਲ ਵੀ ਤੋੜ ਦਿੱਤਾ ਅਤੇ ਵਾਪਸ ਚਲੇ ਗਏ। ਧਿਆਨ ਰਹੇ ਉੱਤਰਾਖੰਡ ਵਿਚ ਭਾਰਤ ਦਾ ਨਿਪਾਲ ਦੇ ਨਾਲ ਸਰਹੱਦ ਵਿਵਾਦ ਚਲ ਰਿਹਾ ਹੈ ਅਤੇ ਨਿਪਾਲ ਨੇ ਕਾਲਾਪਾਣੀ ਦੇ ਇਲਾਕੇ ਵਿਚ ਭਾਰਤ ਦੇ ਕੰਟਰੋਲ ਵਾਲੇ ਹਿੱਸਿਆਂ ‘ਤੇ ਕਬਜ਼ੇ ਦਾ ਦਾਅਵਾ ਕੀਤਾ ਹੈ। ਇਸੇ ਇਲਾਕੇ ਵਿਚ ਚੀਨ ਦੇ ਨਾਲ ਵੀ ਸਰਹੱਦ ਲਗਦੀ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਭਾਰਤ ਅਤੇ ਨਿਪਾਲ ਵਿਚਾਲੇ ਵਿਵਾਦ ਦਾ ਫ਼ਾਇਦਾ ਚੀਨ ਲੈਣਾ ਚਾਹੁੰਦਾ ਹੈ। ਪੂਰਬੀ ਲੱਦਾਖ ਵਿਚ ਚੀਨੀ ਫ਼ੌਜੀਆਂ ਦੇ ਅੰਦਰ ਦਾਖ਼ਲ ਹੋਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਨਾ ਕੋਈ ਵੜਿਆ ਹੈ ਅਤੇ ਨਾ ਕੋਈ ਦਾਖ਼ਲ ਹੋਇਆ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img