ਉਲੰਘਣਾ ਮਾਮਲੇ ‘ਚ ਪ੍ਰਸ਼ਾਂਤ ਭੂਸ਼ਣ ਦੀ ਪਟੀਸ਼ਨ ਖ਼ਾਰਜ, ਨਹੀਂ ਟਲ਼ੇਗੀ ਸਜ਼ਾ ‘ਤੇ ਸੁਣਵਾਈ

ਉਲੰਘਣਾ ਮਾਮਲੇ ‘ਚ ਪ੍ਰਸ਼ਾਂਤ ਭੂਸ਼ਣ ਦੀ ਪਟੀਸ਼ਨ ਖ਼ਾਰਜ, ਨਹੀਂ ਟਲ਼ੇਗੀ ਸਜ਼ਾ ‘ਤੇ ਸੁਣਵਾਈ

ਨਵੀਂ ਦਿੱਲੀ 20 ਅਗਸਤ, ਸੁਪਰੀਮ ਕੋਰਟ ਨੇ ਮੰਨੇ-ਪ੍ਰਮੰਨੇ ਵਕੀਲ ਪ੍ਰਸ਼ਾਂਤ ਦੀ ਉਲੰਘਣਾ ਮਾਮਲੇ ‘ਚ ਸਜ਼ਾ ਦੇ ਮੁੱਦੇ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਭੂਸ਼ਣ ਵੱਲੋਂ ਪੁਨਰਵਿਚਾਰ ਪਟੀਸ਼ਨ ਦਾਖ਼ਲ ਕਰਨ ਦੀ ਦਲੀਲ ਦਿੰਦਿਆਂ ਸਜ਼ਾ ‘ਤੇ ਸੁਣਵਾਈ ਟਾਲ਼ਨ ਦੀ ਅਪੀਲ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ। ਦੱਸ ਦੇਈਏ ਕਿ ਪ੍ਰਸ਼ਾਂਤ ਭੂਸ਼ਣ ਨੂੰ ਦੋ ਟਵੀਟ ‘ਚ ਨਿਆਂਪਾਲਿਕਾ ਦੀ ਮਾਣ-ਮਰਿਆਦਾ ਨੂੰ ਘਟਾਉਣ ਵਾਲੀ ਟਿੱਪਣੀ ਲਈ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਸ ਵਿਚ 6 ਮਹੀਨੇ ਤਕ ਦੀ ਸਜ਼ਾ ਦੀ ਵਿਵਸਥਾ ਹੈ। ਪ੍ਰਸ਼ਾਂਤ ਭੂਸ਼ਣ ਦੇ ਵਕੀਲ ਦਵੇ ਨੇ ਸੁਪਰੀਮ ਕੋਰਟ ‘ਚ ਕਿਹਾ ਕਿ ਪੁਨਰਵਿਚਾਰ ਪਟੀਸ਼ਨ ਮੇਰਾ ਅਧਿਕਾਰ ਹੈ। ਅਜਿਹੀ ਕੋਈ ਮਜਬੂਰੀ ਨਹੀਂ ਹੈ ਕਿ ਮੈਂ 24 ਘੰਟਿਆਂ ਅੰਦਰ ਪੁਨਰਵਿਚਾਰ ਪਟੀਸ਼ਨ ਦਾਇਰ ਕਰਾਂ। ਪੁਨਰਵਿਚਾਰ ਪਟੀਸ਼ਨ ਦਾਇਰ ਕਰਨ ਦੀ ਮਿਆਦ 30 ਦਿਨ ਹੈ। ਇਸ ‘ਤੇ ਜੱਜ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਨੇਕ ਿਹਾ ਕਿ ਦੋਸ਼ੀ ਠਹਿਰਾਉਣ ਦਾ ਫ਼ੈਸਲਾ ਸਜ਼ਾ ਸੁਣਾਉਣ ਤੋਂ ਬਾਅਦ ਹੀ ਪੂਰਾ ਹੋਵੇਗਾ। ਕੋਰਟ ਨੇ ਭੂਸ਼ਣ ਦੇ ਵਕੀਲ ਨੂੰ ਕਿਹਾ ਹੈ ਕਿ ਜੇਕਰ ਸਜ਼ਾ ਸੁਣਾਈ ਗਈ ਤਾਂ ਵੀ ਪੁਨਰਵਿਚਾਰ ਪਟੀਸ਼ਨ ਤਕ ਉਸ ‘ਤੇ ਅਮਲ ਨਹੀਂ ਹੋਵੇਗਾ ਪਰ ਅਦਾਲਤ ਨੇ ਕਿਹਾ ਕਿ ਉਹ ਸਜ਼ਾ ‘ਤੇ ਸੁਣਵਾਈ ਟਾਲ਼ਨ ਦੇ ਚਾਹਵਾਨ ਨਹੀਂ ਹਨ।

Bulandh-Awaaz

Website: