ਉਪ ਮੁੱਖ ਮੰਤਰੀ ਬਣਨ ਤੇ ਸ਼੍ਰੀ ਸੋਨੀ ਨੇ ਆਪਣੇ ਹਲਕੇ ਦਾ ਕੀਤਾ ਤੂਫਾਨੀ ਦੋਰਾ

ਉਪ ਮੁੱਖ ਮੰਤਰੀ ਬਣਨ ਤੇ ਸ਼੍ਰੀ ਸੋਨੀ ਨੇ ਆਪਣੇ ਹਲਕੇ ਦਾ ਕੀਤਾ ਤੂਫਾਨੀ ਦੋਰਾ

ਡੇਰਾ ਬਾਬਾ ਭੋਲਾ ਸਿੰਘ ਡੇਰੇ ਨੂੰ 5 ਲੱਖ, ਰਾਜਾ ਹਰੀ ਸਿੰਘ ਟਰੱਸਟ ਨੂੰ 1 ਲੱਖ, ਗੁਰੂ ਰਵੀਦਾਸ ਕਮੇਟੀ ਨੂੰ 4 ਲੱਖ ਅਤੇ ਸੈਨ ਭਗਤ ਧਰਮਸ਼ਾਲਾ ਕਮੇਟੀ ਨੂੰ 2 ਲੱਖ ਰੁਪਏ ਦਾ ਚੈਕ ਕੀਤਾ ਭੇਂਟ

ਅੰਮ੍ਰਿਤਸਰ, 5 ਅਕਤੂਬਰ (ਗਗਨ) – ਸਾਡੀ ਸਰਕਾਰ ਨੇ ਚੋਣਾਂ ਦੋਰਾਨ ਜੋ ਵੀ ਵਾਅਦੇ ਕੀਤੇ ਸਨ,ਉਨ੍ਹਾਂ ਵਿਚੋ 90 ਫੀਸਦੀ ਦੇ ਕਰੀਬ ਵਾਅਦੇ ਪੂਰੇ ਕਰ ਲਏ ਗਏ ਹਨ ਅਤੇ ਬਾਕੀ ਦੇ ਰਹਿੰਦੇ ਵਾਅਦੇ ਵੀ ਜ਼ਲਦ ਮੁਕੰਮਲ ਕਰ ਲਏ ਜਾਣਗੇ। ਸਾਡੀ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਮਿਆਰੀ ਸਿਹਤ,ਸਿੱਖਿਆ,ਲੋੜਵੰਦਾਂ ਦੀ ਪੈਨਸ਼ਨ ਵਿਚ ਵਾਧਾ ਕਰਨਾ,ਸ਼ਗਨ ਸਕੀਮ ਵਿਚ ਵਾਧਾ,300 ਯੂਨਿਟ ਤੱਕ ਬਿਜਲੀ ਮੁੁਫਤ ਮੁਹੱਈਆ ਕਰਵਾਉਣਾ ਅਤੇ ਰਾਜ ਦੇ ਵਿਕਾਸ ਲਈ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨਾ ਸੀ ਨੂੰ ਕਰਨ ਵਿਚ ਅਸ਼ੀ ਸਫਲ ਰਹੇ ਹਾਂ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਉਪ ਮੁੱਖ ਮੰਤਰੀ ਪੰਜਾਬ ਬਣਨ ਤੋ ਬਾਅਦ ਪਹਿਲੀ ਵਾਰ ਆਪਣੇ ਕੇਂਦਰੀ ਵਿਧਾਨ ਸਭਾ ਹਲਕੇ ਦਾ ਤੂਫਾਨੀ ਦੌਰਾ ਕਰਨ ਉਪਰੰਤ ਕੀਤਾ। ਸਭ ਤੋ ਪਹਿਲਾਂ ਸ਼੍ਰੀ ਸੋਨੀ ਵਲੋ ਵਾਰਡ ਨੰ: 61 ਕਟੜਾ ਕਰਮ ਸਿੰਘ ਵਿਖੇ ਨਵੀ ਸੜਕ ਤੇ ਸਥਿਤ ਡੇਰਾ ਬਾਬਾ ਭੋਲਾ ਸਿੰਘ ਜੀ ਦੇ ਗੁਰਦੁਆਰੇ ਵਿਖੇ ਨਤਮਸਤਕ ਹੋਏ,ਜਿਥੇ ਕਮੇਟੀ ਵਲੋ ਸ਼੍ਰੀ ਸੋਨੀ ਨੂੰ ਉਪ ਮੁੱਖ ਮੰਤਰੀ ਬਣਨ ਦੀਆਂ ਵਧਾਈਆਂ ਦਿੱਤੀਆਂ ਅਤੇ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਸ਼੍ਰੀ ਸੋਨੀ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੀ ਬਦੋਲਤ ਹੀ ਉਨ੍ਹਾਂ ਨੂੰ ਇਸ ਸਹਿਰ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ 1991 ਤੋ ਲਗਾਤਾਰ ਸੇਵਾ ਕਰਦੇ ਆ ਰਹੇ ਹਨ। ਇਸ ਮੌਕੇ ਸ਼੍ਰੀ ਸੋਨੀ ਨੇ ਗੁਰਦੁਆਰਾ ਕਮੇਟੀ ਨੂੰ 5 ਲੱਖ ਰੁਪਏ ਅਤੇ ਕਟੜਾ ਕਰਮ ਸਿੰਘ ਸਥਿਤ ਰਾਜਾ ਹਰੀ ਸਿੰਘ ਟਰੱਸਟ ਨੂੰ 1 ਲੱਖ ਰੁਪਏ ਦਾ ਚੈਕ ਵੀ ਭੇਂਟ ਕੀਤਾ।

ਇਸ ਉਪਰੰਤ ਸ਼੍ਰੀ ਸੋਨੀ ਵਲੋ ਵਾਰਡ ਨੰ: 61 ਦਾ ਦੋਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਸਾਰੀਆਂ ਮੁਸ਼ਕਲਾਂ ਦਾ ਨਿਪਟਾਰਾ ਮਿਥੇ ਸਮੇ ਦੇ ਅੰਦਰ ਅੰਦਰ ਕਰ ਦਿੱਤਾ ਜਾਵੇਗਾ। ਇਸ ਉੁਪਰੰਤ ਸ਼੍ਰੀ ਸੋਨੀ ਵਲੋ ਵਾਰਡ ਨੰ: 68 ਵਿਖੇ ਸਥਿਤ ਇੰਦਰਾ ਕਾਲੋਨੀ ਦਾ ਦੌਰਾ ਕੀਤਾ ਗਿਆ,ਜਿਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼੍ਰੀ ਸੋਨੀ ਦੇ ਉਪ ਮੁੱਖ ਮੰਤਰੀ ਬਣਨ ਤੇ ਢੋਲ ਵਜਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼੍ਰੀ ਸੋਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਚਰਨਜੀਤ ਸਿੰਘ ਚੰਨੀ ਵਲੋ ਜੋ ਜਿਮੇਵਾਰੀ ਉਨ੍ਹਾਂ ਨੂੰ ਸੋਪੀ ਗਈ ਹੈ ਨੂੰ ਉਹ ਬਾਖੂਬੀ ਨਿਭਾਉਣਗੇ। ਸ਼੍ਰੀ ਸੋਨੀ ਨੇ ਕਿਹਾ ਕਿ ਜਿੰਨ੍ਹਾਂ ਲੋਕਾਂ ਦੇ ਨੀਲੇ ਕਾਰਡ ਬਣਨ ਤੋ ਰਹਿ ਗਏ ਹਨ ਦੇ ਜ਼ਲਦੀ ਹੀ ਇਸ ਵਾਰਡ ਵਿਚ ਕੈਪ ਲਗਾ ਕੇ ਲੋੜਵੰਦ ਲੋਕਾਂ ਦੇ ਨੀਲੇ ਕਾਰਡ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ 2 ਕਿਲੋਵਾਟ ਲੋਡ ਤੱਕ ਦੇ ਲੋੜਵੰਦ ਲੋਕਾਂ ਦੇ ਬਿਜਲੀ ਬਿਲ ਦੇ ਸਾਰੇ ਬਕਾਏ ਮੁਆਫ ਕਰ ਦਿੱਤੇ ਹਨ ਅਤੇ ਜਿੰਨ੍ਹਾਂ ਲੋਕਾਂ ਦੇ ਬਿਜਲੀ ਦੇ ਮੀਟਰ ਕੱਟੇ ਗਏ ਹਨ,ਉਨ੍ਹਾਂ ਦੇ ਮੀਟਰ ਵੀ ਸਰਕਾਰ ਲਗਾ ਕੇ ਦੇਵੇਗੀ ਅਤੇ ਲੋਕਾਂ ਕੋਲੋ ਕੋਈ ਫੀਸ ਨਹੀ ਲਈ ਜਾਵੇਗੀ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪੈਨਸ਼ਨ ਵਿਚ ਵੀ ਵਾਧਾ ਕਰਕੇ ਇਸਦੀ ਰਾਸ਼ੀ 1500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ ਅਤੇ ਗਰੀਬ ਲੋਕਾਂ ਦੀਆਂ ਲੜਕੀਆਂ ਦੇ ਵਿਆਹ ਦੀ ਸ਼ਗਨ ਰਾਸ਼ੀ ਵੀ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਸ ਮੌਕੇ ਸ਼੍ਰੀ ਸੋਨੀ ਨੇ ਗੁਰੂ ਰਵੀਦਾਸ ਮੰਦਰ ਕਮੇਟੀ ਨੂੰ 4 ਲੱਖ ਰੁਪਏ ਦਾ ਚੈਕ ਵੀ ਭੇਂਟ ਕੀਤਾ। ਇਸ ਉਪਰੰਤ ਸ਼੍ਰੀ ਸੋਨੀ ਨੇ ਵਾਰਡ ਨੰ: 49 ਵਿਖੇ ਸਥਿਤ ਬੰਬੇ ਵਾਲਾ ਖੂਹ ਸੈਨ ਭਗਤ ਧਰਮਸ਼ਾਲਾ ਮੰਦਰ ਵਿਖੇ ਪੁਜੇ, ਜਿਥੇ ਮੰਦਰ ਕਮੇਟੀ ਵਲੋ ਸ਼੍ਰੀ ਸੋਨੀ ਨੂੰ ਸਨਮਾਨਤ ਕੀਤਾ ਗਿਆ। ਇਸ ਮੋਕੇ ਸ਼੍ਰੀ ਸੋਨੀ ਨੇ ਸੈਨ ਭਗਤ ਧਰਮਸ਼ਾਲਾ ਕਮੇਟੀ ਨੂੰ 2 ਲੱਖ ਰੁੂਪਏ ਦਾ ਚੈਕ ਵੀ ਭੇਂਟ ਕੀਤਾ। ਇਸ ਮੌਕੇ ਚੇਅਰਮੈਨ ਸ੍ਰੀ ਮਹੇਸ਼ ਖੰਨਾ, ਐਸ:ਡੀ:ਐਮ ਸ੍ਰ ਅਰਸ਼ਦੀਪ ਸਿੰਘ, ਕੌੌਸਲਰ ਵਿਕਾਸ ਸੋਨੀ, ਕੌਂਸਲਰ ਤਾਹਿਰ ਸ਼ਾਹ, ਸ੍ਰ ਗੁਰਦੇਵ ਸਿੰਘ ਦਾਰਾ, ਸ੍ਰ ਸਰਬਜੀਤ ਸਿੰਘ ਲਾਟੀ, ਸ੍ਰੀ ਸੁਨੀਲ ਕਾਉਂਟੀ, ਏ:ਸੀ:ਪੀ ਸ੍ਰ ਹਰਜੀਤ ਸਿੰਘ , ਸ੍ਰੀ ਵਿਵੇਕ ਸ਼ਰਮਾ, ਸ੍ਰੀ ਕਸ਼ਿਸ਼ ਸ਼ਰਮਾ, ਸ੍ਰੀ ਰਾਜੂ, ਸ੍ਰੀ ਅਸ਼ੋਕ ਕੁਮਾਰ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਕੇਸ਼ਵ ਕੁਮਾਰ, ਸ੍ਰੀ ਗੁਲਸ਼ਨ ਕੁਮਾਰ, ਸ੍ਰੀ ਸਲਿਲ ਕੁਮਾਰ, ਸ੍ਰੀ ਲਖਨ ਕੁਮਾਰ, ਸ੍ਰੀ ਸੰਨੀ, ਸ੍ਰੀ ਰਮਨ ਬਾਬਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਸਨ।

Bulandh-Awaaz

Website:

Exit mobile version