ਅੰਮ੍ਰਿਤਸਰ 14 ਜੁਲਾਈ (ਗਗਨ) – ਸਿੱਖਿਆ ਵਿਭਾਗ ਵਿੱਚ ਬਤੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ ਸੇਵਾ ਨਿਭਾ ਰਹੀ ਸ੍ਰੀਮਤੀ ਰੇਖਾ ਮਹਾਜਨ ਵਲੋਂ ਕੋਵਿਡ-19 ਮਹਾਂਮਾਰੀ ਦੌਰਾਨ ਸਿੱਖਿਆ ਵਿਭਾਗ ਅਤੇ ਸਮਾਜ ਸੇਵਾ ਵਿੱਚ ਨਿਭਾਈਆਂ ਸੇਵਾਵਾਂ ਲਈ ਦੋ ਵਿਸ਼ਵ ਪੱਧਰੀ ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ। ਵਿਸ਼ਵ ਬੁੱਕ ਆਫ ਵਰਲਡ ਰਿਕਾਰਡ ਵਲੋਂ ਕਰਵਾਈ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਦੀ ਮੀਤ ਪ੍ਰਧਾਨ ਜਸਬੀਰ ਸਿੰਘ ਛਿੰਦਾ ਵੱਲੋਂ ਸ੍ਰੀਮਤੀ ਰੇਖਾ ਮਹਾਜਨ ਨੂੰ ਐਵਾਰਡ ਆਫ ਕਮਿੱਟਮੈਂਟ ਨਾਲ ਸਨਮਾਨਤ ਕੀਤਾ ਗਿਆ। ਇਸ ਦੇ ਨਾਲ ਸ੍ਰੀਮਤੀ ਰੇਖਾ ਮਹਾਜਨ ਵਲੋਂ ਸਿੱਖਿਆ ਵਿਭਾਗ ਲਈ ਨਿਭਾਈਆਂ ਸੇਵਾਵਾਂ ਲਈ ਮੀਡੀਆ ਕਲੱਬ ਆਫ ਇੰਡੀਆ ਵੱਲੋਂ ਕਰਵਾਏ ਗਏ ਆਨਲਾਈਨ ਸਮਾਗਮ ਦੌਰਾਨ ਵਰਲਡ ਸੋਸ਼ਲ ਮੀਡੀਆ ਸੁਪਰਸਟਾਰ ਐਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ।
ਐਵਾਰਡ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਰੇਖਾ ਮਹਾਜਨ ਨੇ ਕਿਹਾ ਕਿ ਜਿੱਥੇ ਉਹ ਇਸ ਐਵਾਰਡ ਨਾਲ ਸਨਮਾਨਤ ਹੋਣ ਤੇ ਵੈਲਹਮ ਜ਼ੈਜਲਰ ਮੁਖੀ ਯੂਰਪ ਵਰਲਡ ਬੁੱਕ ਆਫ ਰਿਕਾਰਡ ,ਸੰਤੋਸ਼ ਸ਼ੁਕਲਾ ਪ੍ਰਧਾਨ ਵਿਸ਼ਵ ਬੁੱਕ ਆਫ ਵਰਲਡ ਰਿਕਾਰਡ ਦਾ ਧੰਨਵਾਦ ਕਰਦੇ ਹਨ ਉੱਥੇ ਹੀ ਉਹ ਇਸ ਵਿਵਾਦ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਵਿੱਚ ਹੋਰ ਵਾਧਾ ਹੋਇਆ ਹੈ ਅਤੇ ਉਹ ਪੂਰੀ ਈਮਾਨਦਾਰੀ ਅਤੇ ਮਿਹਨਤ ਨਾਲ ਸਮਾਜ ਦੀ ਅਤੇ ਸਿੱਖਿਆ ਵਿਭਾਗ ਦੀ ਸੇਵਾ ਕਰਦੇ ਰਹਿਣਗੇ। ਇਸ ਸਮੇਂ ਸ੍ਰੀਮਤੀ ਰੇਖਾ ਮਹਾਜਨ ਨੂੰ ਕੇਂਦਰੀ ਮਹਾਜਨ ਸਭਾ ਅੰਮ੍ਰਿਤਸਰ ਸਿੱਖਿਆ ਵਿਭਾਗ ਦੇ ਵੱਖ ਵੱਖ ਅਧਿਕਾਰੀਆਂ ਸਮਾਜ ਸੇਵਾ ਵਿੱਚ ਕੰਮ ਕਰ ਰਹੀ ਹੈ ਸਮਾਜ ਸੇਵੀ ਸੰਸਥਾ ਦੇ ਅਹੁਦੇਦਾਰਾਂ ਸਮੇਤ ਆਤਮਜੀਤ ਕੌਰ ਨੀਰੂ ਮਹਾਜਨ ਪੰਕਜ ਸ਼ਰਮਾ ਸੁਨੀਲ ਕੁਮਾਰ ਵੱਲੋਂ ਮੁਬਾਰਕਾਂ ਭੇਟ ਕੀਤੀਆਂ ਗਈਆਂ।