ਉਘੇ ਸਮਾਜ ਸੇਵੀ ਬਲਰਾਜ ਸਿੰਘ ਵੱਲੋਂ ਸਮੇਂ ਤੇ ਪਹੁੰਚ ਕੇ ਲੜਕੀ ਦੇ ਵਿਆਹ ਤੇ ਕੀਤੀ ਗਈ ਮੱਦਦ

115

ਤਰਨ ਤਾਰਨ, 26 ਜੁਲਾਈ (ਜੰਡ ਖਾਲੜਾ) -ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦੇ ਸਿਧਾਂਤ ਨੂੰ ਅਪਣਾਉਂਦੇ ਹੋਏ ਇਕ ਅਜਿਹੇ ਉਘੇ ਸਮਾਜ ਸੇਵੀ ਸ੍ਰ ਬਲਰਾਜ ਸਿੰਘ ਜੋ ਪਿਛਲੇ ਕਾਫ਼ੀ ਸਮੇਂ ਤੋਂ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਆਪਣੇ ਜਦੀ ਪਿੰਡ ਗਿੱਲ ਪੰਨ ਤੇ ਆਸ ਪਾਸ ਦੇ ਜਿਥੇ ਵੀ ਕੋਈ ਇਹੋ ਜਿਹਾ ਪਰਿਵਾਰ ਜੋ ਆਰਥਿਕ ਪੱਖੋਂ ਕਮਜ਼ੋਰ ਹੁੰਦਾ ਉਸ ਮਦਦ ਲਈ ਹਮੇਸ਼ਾਂ ਅੱਗੇ ਆਉਂਦੇ ਹਨ। ਇਸ ਸ੍ਰ ਬਲਰਾਜ ਸਿੰਘ ਜੋ ਇਸ ਸਮੇਂ ਕਾਫੀ ਟਾਈਮ ਤੋ ਅਮ੍ਰਿਤਸਰ ਵਿਖੇ ਰਹਿੰਦੇ ਹਨ। ਇਨ੍ਹਾਂ ਵੱਲੋਂ ਆਪਣੇ ਪਿੰਡ ਦੇ ਇਕ ਪਰਿਵਾਰ ਭਾਈ ਸੁਰਜੀਤ ਸਿੰਘ ਜੋ ਕਿ ਇਕ ਰਿਕਸ਼ਾ ਚਲਾਉਂਦਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਜਿਸ ਦੀਆਂ ਤਿੰਨ ਧੀਆਂ 2 ਬੈਟੇ ਪਰਿਵਾਰ ਵਲੋਂ ਆਪਣੀ ਲੜਕੀ ਦਾ 25 ਜੁਲਾਈ ਨੂੰ ਆਨੰਦ ਰੱਖਿਆ ਗਿਆ ਸੀ। ਕਾਰਜ ਸਮੇਂ ਪਹੁੰਚ ਕੇ ਬਲਰਾਜ ਸਿੰਘ ਪਰਿਵਾਰ ਨੂੰ 5000 ਰੁਪੈ ਦੀ ਸਹਾਇਤਾ ਕੀਤੀ ਗਈ। ਨਾਲ ਸ੍ਰ ਬਲਰਾਜ ਸਿੰਘ ਨੇ ਕਿਹਾ ਕੇ ਹਰ ਇਕ ਇਨਸਾਨ ਨੂੰ ਗੁਰੂ ਮਹਾਰਾਜ ਜੀ ਦੇ ਸਿਧਾਂਤਾਂ ਤੇ ਚਲਦਿਆਂ ਇਨਸਾਨੀਅਤ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਪਰਿਵਾਰ ਜੋ ਆਰਥਿਕ ਪੱਖੋਂ ਕਮਜ਼ੋਰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।

Italian Trulli