ਈ. ਡੀ. ਵੱਲੋਂ ਕੈਪਟਨ ਦੇ ਮੁੰਡੇ ਰਣਇੰਦਰ ਕੋਲੋਂ ਕੀਤੀ 6 ਘੰਟੇ ਪੁੱਛਗਿੱਛ
ਜਲੰਧਰ, 19 ਨਵੰਬਰ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਕੋਲੋਂ ਕਰੀਬ 6 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਰਣਇੰਦਰ ਸਿੰਘ ਸਵੇਰੇ 11.05 ‘ਤੇ ਈ. ਡੀ. ਦੇ ਦਫ਼ਤਰ ਪਹੁੰਚੇ ਸਨ ਅਤੇ ਸ਼ਾਮੀਂ ਲਗਭਗ 5 ਵਜੇ ਉਹ ਦਫ਼ਤਰ ਤੋਂ ਬਾਹਰ ਆਏ। ਇਸ ਦੌਰਾਨ ਗੱਲਬਾਤ ਕਰਦਿਆਂ ਰਣਇੰਦਰ ਸਿੰਘ ਨੇ ਕਿਹਾ ਕਿ ਉਹ ਜਾਂਚ ‘ਚ ਪੂਰਨ ਸਹਿਯੋਗ ਕਰਨਗੇ ਅਤੇ ਈ. ਡੀ. ਵਲੋਂ ਜਿਹੜੇ ਵੀ ਦਸਤਾਵੇਜ਼ ਮੰਗੇ ਜਾਣਗੇ, ਉਹ ਪੇਸ਼ ਕਰਨਗੇ।