ਈ.ਟੀ.ਯੂ. ਨੇ ਪੇ-ਕਮਿਸ਼ਨ ਦੀਆਂ ਕਾਪੀਆਂ ਸਾੜ ਕੀਤਾ ਸਰਕਾਰ ਦਾ ਪਿੱਟ ਸਿਆਪਾ

46

ਅੰਮ੍ਰਿਤਸਰ, 1 ਜੁਲਾਈ (ਗਗਨ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਵੱਲੋਂ ਪੰਜਾਬ ਭਰ ‘ਚ ਦਿੱਤੇ ਪ੍ਰੋਗਰਾਮ ਤਹਿਤ ਅੱਜ ਅੰਮ੍ਰਿਤਸਰ ‘ਚ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਅਤੇ ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਿੱਚ ਇਕੱਤਰ ਅਧਿਆਪਕਾਂ ਨੇ ਪ੍ਰਾਇਮਰੀ ਦੇ ਪੇ- ਸਕੇਲਾਂ ਨੂੰ ਘਟਾਉਣ ਵਾਲੇ ਪੇ – ਕਮਿਸ਼ਨ ਰਿਪੋਰਟ ਦੀਆਂ ਕਾਪੀਆਂ ਸਾੜ ਕੇ ਭਾਰੀ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਦੌਰਾਨ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਜਿੰਦਰ ਪਾਲ ਪੰਨੂ, ਸਤਬੀਰ ਸਿੰਘ ਬੋਪਾਰਾਏ,ਸੂਬਾਈ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ, ਸੁਧੀਰ ਢੰਡ ਨੇ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਛੇਵੇਂ ਪੇ- ਕਮਿਸ਼ਨ ਅਤੇ ਵਿੱਤ ਮੰਤਰੀ ਨੇ ਪ੍ਰਾਇਮਰੀ ਅਧਿਆਪਕਾਂ ਨੂੰ ਪਿਛਲੇ ਪੇ-ਕਮਿਸ਼ਨ ਵਲੋਂ ਦਿੱਤੇ ਪੇ-ਸਕੇਲਾਂ ਅਤੇ ਪਿਛਲੀ ਸਰਕਾਰ ਵਲੋਂ ਹੈੱਡਟੀਚਰ ਦੇ ਦਿੱਤੇ ਪੇ-ਗ੍ਰੇਡ ਨੂੰ ਖੋਹਿਆ ਗਿਆ ਹੈ ਅਤੇ ਇਸ ਤੋਂ ਵੀ ਅੱਗੇ ਛੇਵੇ ਪੇ-ਕਮਿਸ਼ਨ ਵੱਲੋ 2006 ਦੇ ਪਿਛਲੇ ਪੇ ਕਮਿਸ਼ਨ ਵੱਲੋਂ ਈ.ਟੀ.ਟੀ. ਅਧਿਆਪਕਾਂ ਨੂੰ ਦਿੱਤੇ ਪੇ-ਸਕੇਲਾਂ ਨੂੰ ਸਹੀ ਮੰਨਦਿਆਂ ਲਾਗੂ ਕਰਨ ਲਈ ਕਹਿਣ ਦੇ ਬਾਵਜੂਦ ਵੀ ਵਰਤਮਾਨ ਸਰਕਾਰ ਤੇ ਵਿੱਤ ਮੰਤਰੀ ਵੱਲੋੰ ਪੇ- ਸਕੇਲਾਂ ਨੂੰ ਘਟਾ ਕੇ ਦੇਣਾ ਅਤਿ ਨਿੰਦਣਯੋਗ ਹੈ, ਜਿਸਨੂੰ ਪ੍ਰਾਇਮਰੀ ਅਧਿਆਪਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਈ.ਟੀ.ਯੂ. ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਪ੍ਰਾਇਮਰੀ /ਐਲੀਮੈੰਟਰੀ ਅਧਿਆਪਕਾਂ ਦਾ ਇਤਿਹਾਸ ਬੋਲਦਾ ਹੈ,ਇਨ੍ਹਾਂ ਹਮੇਸ਼ਾ ਸੰਘਰਸ਼ ਕਰਕੇ ਹੀ ਪ੍ਰਾਪਤੀਆ ਕੀਤੀਆਂ ਹਨ ਅਤੇ ਇਸ ਵਾਰ ਵੀ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਪ੍ਰਾਇਮਰੀ ਵਰਗ ਦੇ ਗੁੱਸੇ ਦਾ ਖਮਿਆਜਾ ਭੁਗਤਣ ਲਈ ਤਿਆਰ ਰਹੇ।

Italian Trulli

ਇਸ ਦੌਰਾਨ ਐਲੀਮੈੰਟਰੀ ਅਧਿਆਪਕਾਂ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਕਰਨਗੇ ,ਜਿਸਦਾ ਅਗਾਜ 10 ਤਰੀਕ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਤੋ ਹੋਵੇਗਾ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਦੇ ਸ਼ਹਿਰ ‘ਚ ਜਥੇਬੰਦੀ ਵਲੋਂ ਕੀਤੇ ਜਾ ਰਹੇ ਵਿਸ਼ਾਲ ਰੋਸ ਮਾਰਚ ਵਿਚ ਸੂਬੇ ਦੇ ਹਰ ਕੋਨੇ ਤੋਂ ਵੱਡੀ ਗਿਣਤੀ ਵਿੱਚ ਗੱਡੀਆਂ ਦੇ ਕਾਫਲੇ ਲੈ ਕੇ ਐਲੀਮੈਂਟਰੀ ਅਧਿਆਪਕ ਸ਼ਾਮਿਲ ਹੋਣਗੇ। ਉਨ੍ਹਾਂ ਸਮੁੱਚੇ ਪ੍ਰਾਇਮਰੀ ਵਰਗ ਨੂੰ ਸਮਰਥਨ ਦੀ ਅਪੀਲ ਵੀ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਤਿੰਦਰਪਾਲ ਸਿੰਘ ਰੰਧਾਵਾ,ਨਵਦੀਪ ਸਿੰਘ, ਸੁਧੀਰ ਢੰਡ, ਤੇਜਇੰਦਰਪਾਲ ਸਿੰਘ ਮਾਨ,ਸੁਖਜਿੰਦਰ ਸਿੰਘ ਹੇਰ,ਪਰਮਿੰਦਰ ਸਰਪੰਚ, ਸੁਖਦੇਵ ਸਿੰਘ ਵੇਰਕਾ, ਸਰਬਜੋਤ ਸਿੰਘ ਵਿਛੋਆ, ਲਖਵਿੰਦਰ ਸਿੰਘ ਸੰਗੂਆਣਾ, ਰਣਜੀਤ ਸਿੰਘ ਸ਼ਾਹ, ਰੁਪਿੰਦਰ ਸਿੰਘ ਰਵੀ, ਗੁਰਲਾਲ ਸਿੰਘ ਸੋਹੀ, ਰਾਜਿੰਦਰ ਸਿੰਘ ਰਾਜਾਸਾਂਸੀ, ਗੁਰਮੁੱਖ ਸਿੰਘ ਕੌਲੋਵਾਲ, ਸਤਬੀਰ ਸਿੰਘ ਕਾਹਲੋਂ, ਦਿਲਬਾਗ ਸਿੰਘ ਬਾਜਵਾ, ਸਰਿੰਦਰ ਸੋਢੀ,ਵਿਨੋਦ ਭੂਸ਼ਨ,ਸਤਬੀਰ ਸਿੰਘ ਖੈਰਾਬਾਦ,ਸੰਦੀਪ ਸਿੰਘ ਕੰਗ,ਹਰਜੀਤ ਸਿੰਘ ਥਿੰਦ, ਰਾਜਵਿੰਦਰ ਸਿੰਘ ਲੁੱਧੜ,ਸੰਜੀਵ ਕਾਲੀਆ, ਸੁਲੇਖ ਸ਼ਰਮਾ, ਮੇਜਰ ਸਿੰਘ ਜਾਫਰਕੋਟ, ਨਵਜੋਤ ਸਿੰਘ ਲਾਡਾ, ਜਸਵਿੰਦਰਪਾਲ ਸਿੰਘ ਚਮਿਆਰੀ,ਮਲਕੀਤ ਸਿੰਘ, ਬਲਬੀਰ ਕੁਮਾਰ, ਹਰਚਰਨ ਸਿੰਘ ਸ਼ਾਹ, ਬਲਜਿੰਦਰ ਸਿੰਘ ਬੁੱਟਰ,ਸੁੱਖ ਸੋਹੀ, ਜਗਦੀਪ ਭੋਏਵਾਲੀ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਕੁਮਾਰ, ਗੁਰਪ੍ਰੀਤ ਸਿੰਘ ਭੱਖਾ, ਕੰਵਲਜੀਤ ਸਿੰਘ ਰੋਖੇ ਸਮੇਤ ਵੱਡੀ ਗਿਣਤੀ ‘ਚ ਆਗੂ ਹਾਜ਼ਰ ਸਨ।