ਇੱਬਨ ਖੁਰਦ ਵਿੱਚ ਵਾਪਰਿਆ ਸੋਗ ਇਕ ਹੀ ਪ੍ਰੀਵਾਰ ਦੇ ਤਿੰਨ ਜੀਆ ਦੀ ਮਾਨਸਾ ਜਿਲੇ ‘ਚ ਸੜਕ ਹਾਦਸੇ ‘ਚ ਹੋਈ ਮੌਤ

131

ਅੰਮ੍ਰਿਤਸਰ, 1 ਜੁਲਾਈ (ਗਗਨ) – ਮਾਨਸਾ ਜਿਲੇ ਵਿੱਚ ਅੱਜ ਦੁਪਹਰ ਵੇਲੇ ਵਪਾਰੇ ਇਕ ਸੜਕ ਹਾਦਸੇ ਵਿੱਚ ਮਾਰੇ ਗਏ 6 ਵਿਆਕਤੀਆਂ ਵਿੱਚ ਤਿੰਨ ਨਜਦੀਕੀ ਪਿੰਡ ਇੱਬਨ ਖੁਦ ਨਾਲ ਸਬੰਧਿਤ ਸਨ , ਜਿਸ ਦੀ ਖਬਰ ਜਿਉ ਹੀ ਪਿੰਡ ਪੁੱਜੀ ਤਾਂ ਇੱਬਨ ਖੁਰਦ ਤੋ ਇਲਾਵਾ ਇਲਾਕੇ ਵਿੱਚ ਉਸ ਸਮੇ ਸੋਗ ਦੀ ਲਹਿਰ ਫੈਲ ਗਈ , ਜਿਸ ਦਾ ਪਤਾ ਲੱਗਣ ਤੇ ਬੀ.ਐਨ.ਈ ਦੀ ਟੀਮ ਪਿੰਡ ਪੁੱਜੀ ਤਾਂ ਪਿੰਡ ਵਿੱਚ ਇਸ ਹਾਦਸੇ ਨੂੰ ਲੈਕੇ ਸੁੰਨ ਪਸਰੀ ਹੋਈ ਸੀ। ਜਦੋਕਿ ਮਰਨ ਵਾਲਿਆ ਦੇ ਪ੍ਰੀਵਾਰਕ ਮੈਬਰ ਲਾਸ਼ਾ ਲੈਣ ਲਈ ਮਾਨਸਾ ਲਈ ਰਵਾਨਾ ਹੋ ਚੁੱਕੇ ਸਨ। ਜਿਸ ਸਬੰਧੀ ਇਥੋ ਦੇ ਇਕ ਡੇਰਾ ਸੰਚਾਲਕ ਬਾਬਾ ਭਜਨ ਦਾਸ ਨੇ ਦੱਸਿਆ ਕਿ ਉਨਾਂ ਦੇ ਡੇਰੇ ਤੋ ਹਰ ਸਾਲ ਸੰਗਤ ਪਿੰਡ ਹੀਰਕ ਜਿਲਾ ਮਾਨਸਾ ਵਿਖੇ ਲੱਗਣ ਵਾਲੇ ਮੇਲੇ ਵਿੱਚ ਸ਼ਿਕਰਤ ਕਰਦੀ ਹੈ। ਇਸ ਵਾਰ ਵੀ ਗਈ ਸੰਗਤ ਵਿੱਚ ਸ਼ਾਮਿਲ ਉਸਦੀ ਨੂੰਹ ਮਨਜੀਤ ਕੌਰ ਉਸ ਦੇ ਬੱਚੇ ਹਨੀ,ਖੁਸ਼ੀ ਤੇ ਤੀਰਥ ਹਾਦਸਾਗ੍ਰਸਤ ਆਲਟੋ ਕਾਰ ਵਿੱਚ ਸਵਾਰ ਸਨ । ਜਿਸ ਦੀ ਦੁਪਿਹਰ ਵੇਲੇ ਬੱਸ ਨਾਲ ਟੱਕਰ ਹੋਣ ਕਰਕੇ ਮਨਜੀਤ ਕੌਰ,(32) ਹਨੀ(8) ਖੁਸ਼ੀ(9) ਸਾਲ ਤਾਂ ਮੌਕੇ ਤੇ ਮਾਰੇ ਗਏ ਜਦੋਕਿ 5 ਸਾਲਾ ਲੜਕੀ ਤੀਰਥ ਕੋਮਾਂ ਵਿੱਚ ਹੈ। ਇਸ ਤਰਾਂ ਹੋਰ ਮਰਨ ਵਾਲਿਆ ਵਿੱਚ ਤਰਸੇਮ ਸਿੰਘ , ਉਸ ਦੀ ਪਤਨੀ ਪੰਮੀ ,ਤੇ ਉਨਾ ਦਾ ਲੜਕਾ ਸ਼ਾਂਮਿਲ ਹਨ ਜਦੋਕਿ ਇਕ ਬੱਚਾ ਕੋਮਾ ਵਿੱਚ ਹੈ ਅਤੇ ਉਹ ਪਠਾਨਕੋਟ ਜਿਲੇ ਦੇ ਪਿੰਡ ਬੋਦਲੀ ਨਾਲ ਸਬੰਧਿਤ ਹਨ।

Italian Trulli