ਅੰਮ੍ਰਿਤਸਰ 27 ਨਵੰਬਰ (ਰਾਜੇਸ਼ ਡੈਨੀ) – ਜਿਲ੍ਹਾ ਰੋਕਿਟਬਾਲ ਐਸੋਸੀਏਸ਼ਨ ਵੱਲੋਂ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਸਵਰਗਵਾਸੀ ਸ੍ਰ: ਦਲਜੀਤ ਸਿੰਘ ਚਾਹਲ ਦੀ ਮਿੱਠੀ ਯਾਦ ਵਿੱਚ ਜਿਲ੍ਹਾ ਰੋਕਿਟਬਾਲ ਚੈਂਪੀਅਨਸ਼ਿਪ (ਲੜਕੇ/ਲੜਕੀਆਂ) 2022-23 ਸਥਾਨਕ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ, ਰਾਮਸਰ ਰੋਡ ਵਿਖੇ 25 ਅਤੇ 26 ਨਵੰਬਰ 2022 ਨੂੰ ਕਰਵਾਈ ਗਈ। ਜਿਸ ਵਿੱਚ 10 ਟੀਮਾਂ ਦੇ ਤਕਰੀਬਨ 100 ਖਿਡਾਰੀਆਂ ਨੇ ਭਾਗ ਲਿਆ। ਇਸਦਾ ਉਦਘਾਟਨ ਸ੍ਰੀਮਤੀ ਸਤਵੰਤ ਕੌਰ, ਡਾਇਰੈਕਟਰ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਪਿੰ੍ਰਸੀਪਲ ਅਮਰਜੀਤ ਕੌਰ ਅਤੇ ਉਹਨਾਂ ਦੇ ਸਟਾਫ ਦੇ ਸਹਿਯੋਗ ਕਰਕੇ ਇਸਨੂੰ ਕਾਮਯਾਬ ਕਰਨ ਵਿੱਚ ਸਹਾਇਤਾ ਕੀਤੀ। ਮੈਡਮ ਸਤਵੰਤ ਕੌਰ ਨੇ ਬੱਚਿਆਂ ਨੂੰ ਖੇਡਾਂ ਵਿੱਚ ਭੱਗ ਲੈਣ ਦੀ ਪ੍ਰੇਰਣਾ ਦਿੱਤੀ। ਉਹਨਾਂ ਨੇ ਕਿਹਾ ਕਿ ਖੇਡਾਂ ਹਰ ਬੱਚੇ ਲਈ ਜਰੂਰੀ ਹਨ। ਖੇਡਾਂ ਨਾਲ ਬੱਚੇ ਰਿਸ਼ਟ-ਪੁਸ਼ਟ ਰਹਿੰਦੇ ਹਨ ਅਤੇ ਉਹਨਾਂ ਦਾ ਦਿਮਾਗ ਵੀ ਤੇਜ ਹੁੰਦਾ ਹੈ। ਮੈਨੇਜਰ ਸ੍ਰ: ਹਰਪ੍ਰੀਤ ਸਿੰਘ, ਸ੍ਰ: ਹਰਪਾਲ ਸਿੰਘ ਚਾਹਲ, ਸ੍ਰ: ਰੁਸਤਮ ਸਿੰਘ ਚਾਹਲ, ਅੰਮ੍ਰਿਤਸਰ ਰੋਕਿਟਬਾਲ ਦੇ ਪ੍ਰਧਾਨ ਪਹਿਲਵਾਨ ਰਾਮ ਲੁਭਾਇਆ, ਜਰਨਲ ਸਕੱਤਰ ਰਾਜਾ ਸਿੰਘ ਪਹਿਲਵਾਨ, ਮੈਡਮ ਰਾਜਵਿੰਦਰ ਕੌਰ, ਸ੍ਰ: ਗੁਰਪ੍ਰੀਤ ਅਰੋੜਾ, ਮਿਸ ਸੁਮਨਦੀਪ ਕੌਰ, ਮਿਸ ਗੁਰਪ੍ਰੀਤ ਕੌਰ, ਮਿਸ ਅਮਨਦੀਪ ਕੌਰ, ਸ੍ਰੀ ਜੀ.ਐਸ. ਭੱਲਾ ਆਦਿ ਹਾਜਰ ਸਨ।
ਇਸ ਚੈਂਪੀਅਨਸ਼ਿਪ ਦੀ ਇਨਾਮ ਵੰਡ ਦੀ ਰਸਮ ਪਿੰ੍ਰਸੀਪਲ ਸ੍ਰੀਮਤੀ ਅਮਰਜੀਤ ਕੌਰ ਜੀ ਨੇ ਕੀਤੀ। ਉਹਨਾਂ ਨੇ ਕਿਹਾ ਕਿ ਖੇਡਾਂ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ। ਸਾਨੂੰ ਖੇਡਾਂ ਦੇ ਨਾਲ ਆਪਣੀ ਪੜਾਈ ਵੀ ਕਰਨੀ ਚਾਹੀਦੀ ਹੈ। ਖੇਡਾਂ ਦੇ ਬੱਚਿਆਂ ਨੂੰ ਬਹੁਤ ਲਾਭ ਹਨ। ਇਮਤਿਹਾਨ ਵਿੱਚ ਵਾਧੂ ਨੰਬਰ ਮਿਲਦੇ ਹਨ ਵਜੀਫੇ ਮਿਲਦੇ ਹਨ ਅਤੇ ਨੌਕਰੀਆਂ ਦਾ ਲਾਭ ਵੀ ਮਿਲਦਾ ਹੈ। ਇਸ ਦੇ ਨਤੀਜੇ ਇਸ ਪ੍ਰਕਾਰ ਰਹੇ ਲੜਕਿਆਂ ਵਿੱਚ ਇੱਬਣ ਕਲਾਂ ਕਲੱਬ ਪਹਿਲੇ, ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਦੂਸਰੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਤੀਸਰੇ ਸਥਾਨ ਤੇ ਰਹੇ। ਲੜਕੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਗਰਲਜ ਸਕੂਲ, ਘਿਓ ਮੰਡੀ ਪਹਿਲੇ ਅਤੇ ਗੁਰੂ ਰਾਮਦਾਸ ਸਕੂਲ ਸੈਂਟਰ ਦੂਸਰੇ ਸਥਾਨ ਤੇ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਹਣਾ ਸਿੰਘ ਰੋਡ ਤੀਸਰੇ ਸਥਾਨ ਤੇ ਰਹੇ। ਤਾੜੀਆਂ ਦੀ ਗੂੰਜ ਵਿੱਚ ਆਪਣੀਆਂ ਪੈੜਾ ਛੱਡਦੀ ਹੋਈ ਇਹ ਚੈਂਪੀਅਨਸ਼ਿਪ ਸਮਾਪਤ ਹੋਈ।