Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਇੱਕ ਵਾਰ ਫਿਰ ਨਵਜੋਤ ਸਿੱਧੂ ਨੇ ਕਾਂਗਰਸ ਤੇ ਕੱਢੀ ਭੜਾਸ, ਜਾਣੋ ਕੀ ਕਿਹਾ

 

ਚੰਡੀਗੜ੍ਹ 5 ਮਈ (ਰਛਪਾਲ ਸਿੰਘ) : ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਟਵਿੱਟਰ ਨੂੰ ਹਥਿਆਰ ਬਣਾਉਂਦੇ ਹੋਏ ਕਾਂਗਰਸ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਹੈ। ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਲੋਕਤੰਤਰ ਦਾ ਮਤਲਬ ਹੈ ਕਿ ਵਿਕਾਸ ਗਰੀਬ ਤੋਂ ਗਰੀਬ ਤੱਕ ਪਹੁੰਚੇ। ਉਨ੍ਹਾਂ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਦੋਂ ਸਰਕਾਰੀ ਸਿੱਖਿਆ ਅਸਫ਼ਲ ਹੋਈ ਤਾਂ ਲੋਕਾਂ ਨੇ ਪ੍ਰਾਈਵੇਟ ਦਾ ਰਾਹ ਚੁਣਿਆ।

ਉਨ੍ਹਾਂ ਲਿਖਿਆ ਕਿ ਜਦੋਂ ਜਨਤਕ ਸਿਹਤ ਪ੍ਰਬੰਧ ਅਸਫ਼ਲ ਹੋਏ ਤਾਂ ਲੋਕਾਂ ਨੇ ਸਿਹਤ ਬੀਮੇ ਕਰਵਾਏ। ਨਵਜੋਤ ਸਿੱਧੂ ਨੇ ਲਿਖਿਆ ਕਿ ਜਦੋਂ ਪੀਣਯੋਗ ਪਾਣੀ ਨਾ ਰਿਹਾ ਤਾਂ ਆਰ. ਓ. ਤੇ ਬੋਤਲਬੰਦ ਪਾਣੀ ਦਾ ਅਰਬਾਂ ਦਾ ਉਦਯੋਗ ਪ੍ਰਫੁੱਲਿਤ ਹੋਇਆ ਅਤੇ ਹਵਾ ਪ੍ਰਦੂਸ਼ਿਤ ਹੋਈ ਤਾਂ ਜਿਹੜੇ ਹਵਾ ਖ਼ਰੀਦ ਸਕਦੇ ਸਨ, ਉਨ੍ਹਾਂ ਨੇ ਹਵਾ ਸ਼ੁੱਧ ਕਰਨ ਵਾਲੇ ਯੰਤਰ ਖਰੀਦੇ। ਉਨ੍ਹਾਂ ਲਿਖਿਆ ਕਿ ਅੱਜ ਮਰੀਜ਼ਾਂ ਦੀ ਭੀੜ ਦੇ ਦਬਾਅ ਕਰਕੇ ਨਿੱਜੀ ਹਸਪਤਾਲਾਂ ਦਾ ਵੀ ਸਰਕਾਰੀ ਹਸਪਤਾਲਾਂ ਵਾਲਾ ਹੀ ਹਾਲ ਹੈ।

ਨਵਜੋਤ ਸਿੰਘ ਸਿੱਧੂ ਨੇ ਲਿਖਿਆ ਕਿ ਸਾਨੂੰ ਰਤਾ ਰੁਕ ਕੇ, ਕੁੱਝ ਨਵਾਂ ਸੋਚਣਾ ਪਵੇਗਾ ਅਤੇ ਨਵੀਂ ਲੀਹ ‘ਤੇ ਚੱਲਣਾ ਪਵੇਗਾ ਅਤੇ ਜੇਕਰ ਹੁਣ ਨਹੀਂ ਤਾਂ ਕਦੋਂ? ਨਵਜੋਤ ਸਿੰਘ ਸਿੱਧੂ ਨੇ ਅੱਗੇ ਲਿਖਿਆ ਕਿ ਸਾਨੂੰ ਸਰਬੱਤ ਦੇ ਭਲੇ ਲਈ ਕਲਿਆਣਕਾਰੀ ਰਾਜ ਮੁੜ ਸੁਰਜੀਤ ਕਰਨਾ ਹੀ ਪਵੇਗਾ।

ਸਾਡੇ ਸੰਵਿਧਾਨ ਦੇ ਜਜ਼ਬੇ ਦੀ ਬੁਲੰਦ ਆਵਾਜ਼ ਹੈ ਕਿ ਲੋਕਾਂ ਦੀ ਤਾਕਤ ਲੋਕਾਂ ਤੱਕ ਵਾਪਸ ਪਹੁੰਚਣੀ ਹੀ ਚਾਹੀਦੀ ਹੈ। ਇਹ ਕੁੱਝ ਗਿਣਿਆਂ-ਚੁਣਿਆਂ ਕੋਲ ਗਹਿਣੇ ਨਹੀਂ ਰੱਖੀ ਜਾ ਸਕਦੀ, ਵਪਾਰਕ ਸਵਾਰਥ ਲੋਕ ਹਿੱਤ ਨੂੰ ਕੁਚਲ ਨਹੀਂ ਸਕਦੇ। ਅਖ਼ੀਰ ‘ਚ ਨਵਜੋਤ ਸਿੱਧੂ ਨੇ ਕਿਹਾ ਕਿ ਲੋਕਾਂ ਵੱਲੋਂ ਭਰੇ ਟੈਕਸ ਉਨ੍ਹਾਂ ਦੇ ਭਲੇ ਦੇ ਰੂਪ ‘ਚ ਲੋਕਾਂ ਤੱਕ ਲਾਜ਼ਮੀ ਪਹੁੰਚਣੇ ਚਾਹੀਦੇ ਹਨ।

Read Previous

ਸਰਕਟ ਹਾਊਸ ਮੀਟਿੰਗ ਕਰਨ ਪੁੱਜੇ ਕਿਸਾਨਾਂ ਨੂੰ ਬੰਦ ਮਿਲੇ ਬੂਹੇ

Read Next

ਬਾਰਿਸ਼ ਤੇ ਗੜੇਮਾਰੀ ਨਾਲ 9 ਕਰੋੜ ਬੋਰੀ ਕਣਕ ਦਾ ਹੋਇਆ ਨੁਕਸਾਨ

Leave a Reply

Your email address will not be published. Required fields are marked *