More

    ਇੱਕ ਟੀਵੀ ਚੈਨਲ ਵਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਆਮ ਆਦਮੀ ਪਾਰਟੀ ਦੇ ਗਠਜੋੜ ਦੀ ਖ਼ਬਰ ਮਨਘੜ੍ਹਤ ਤੇ ਗੁਮਰਾਹਕੁੰਨ : ਭੋਮਾ

    ਅੰਮ੍ਰਿਤਸਰ, 26 ਜੁਲਾਈ (ਗਗਨ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ ਮਨਜੀਤ ਸਿੰਘ ਭੋਮਾ ਨੇ ਕੱਲ ਇੱਕ ਟੀਵੀ ਚੈਨਲ ਤੇ ਵੱਡੀ ਬ੍ਰੇਕਿੰਗ ਨਿਊਜ਼ ਜਿਸ ਵਿੱਚ ਵਾਰ ਵਾਰ ਇਸ ਨਿਊਜ਼ ਨੂੰ ਚਲਾਇਆਂ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਆਮ ਆਦਮੀ ਪਾਰਟੀ ਨਾਲ ਗਠਜੋੜ ਰੂਪੀ ਸਮਝੌਤਾ ਹੋ ਚੁੱਕਾਂ ਹੈ ਜਿਸ ਦਾ ਐਲਾਨ ਇੱਕ ਦੋ ਦਿਨਾਂ ਅੰਦਰ ਹੋ ਸਕਦਾ ਹੈ । ਉਹਨ੍ਹਾਂ ਇਸ ਮਨਘੜ੍ਹਤ ਨਿਊਜ਼ ਦਾ ਸਖ਼ਤ ਸ਼ਬਦਾਂ ਵਿੱਚ ਖੰਡਨ ਕਰਦਿਆਂ ਇਸ ਟੀਵੀ ਚੈਨਲ ਤੇ ਸਖ਼ਤ ਇਤਰਾਜ਼ ਕਰਦਿਆਂ ਕਿਹਾ ਉਹਨਾਂ ਨੂੰ ਇਹ ਖ਼ਬਰ ਚਲਾਉਂਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਪ੍ਰਧਾਨ ਸ ਸੁਖਦੇਵ ਸਿੰਘ ਢੀਂਡਸਾ ਅਤੇ ਆਮ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਤੋਂ ਇਸ ਗਠਜੋੜ ਦੀ ਪੁਸ਼ਟੀ ਕਰਨ ਤੋਂ ਬਾਅਦ ਇਹ ਨਿਊਜ਼ ਚਲਾਉਣੀ ਚਾਹੀਦੀ ਸੀ ਜਦ ਕਿ ਇਸ ਟੀਵੀ ਚੈਨਲ ਨੇ ਸਿਰਫ਼ ਆਪਣੀ ਟੀ ਆਰ ਪੀ ਵਧਾਉਣ ਖ਼ਾਤਰ ਬਿਨਾਂ ਸਿਰ ਪੈਰ ਮਨਘੜ੍ਹਤ ਖ਼ਬਰ ਚਲਾ ਦਿੱਤੀ ਜਿਸ ਦਾ ਭਾਵੇਂ ਬਾਅਦ ਵਿੱਚ ਦੋਵਾਂ ਧਿਰਾਂ ਵਲੋਂ ਖੰਡਨ ਕਰ ਦਿੱਤਾ ਗਿਆ ਪਰ ਇਸ ਨਾਲ ਦੋਵਾਂ ਪਾਰਟੀਆਂ ਦੇ ਸਿਆਸੀ ਅਕਸ ਨੂੰ ਵੱਡੀ ਢਾਹ ਲੱਗੀ ਹੈ । ਇਸ ਦੇ ਨਾਲ ਇਸ ਟੀਵੀ ਚੈਨਲ ਦੀ ਵਿਸ਼ਵਾਸ ਯੋਗਤਾ ਨੂੰ ਵੀ ਵੱਡੀ ਠੇਸ ਪਹੁੰਚੀ ਹੈ।

    ਉਹਨਾਂ ਕਿਹਾ ਅਸੀਂ ਇਸ ਨਿਊਜ਼ ਦੀ ਚੀਰ ਫਾੜ ਤੇ ਸਵੈਪੜਚੋਲ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਇਹ ਖ਼ਬਰ ਸਿਰਫ਼ ਬਾਦਲਾਂ ਨੂੰ ਫਾਇਦਾ ਪੁਹੰਚਾਉਣ ਲਈ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਅਕਸ ਨੂੰ ਵੱਡੀ ਢਾਹ ਲਾਉਣ ਲਈ ਬਾਦਲਾਂ ਦੇ ਖਾਸਮਖਾਸ ਜੋ ਬਾਦਲਾਂ ਲੲੀ ਹੀ 24 ਘੰਟੇ ਕੰਮ ਕਰਦਾ ਹੈ ਜਿਸ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਕਿਸੇ ਢੰਗ ਨਾਲ ਘੁਸਪੈਠ ਕਰ ਕਰ ਲਈ ਹੈ ਉਸ ਵਲੋਂ ਇਸ ਟੀਵੀ ਚੈਨਲ ਨੂੰ ਪਲਾਂਟ ਕਰਵਾਈ ਗਈ ਹੈ । ਜਿਸ ਨੇ ਟੀਵੀ ਚੈਨਲ ਨੂੰ ਹਲਕਿਆਂ ਦੀ ਵੀ ਨਿਸ਼ਾਨਦੇਹੀ ਕਰਵਾਈ ਹੈ । ਇਸ ਖ਼ਬਰ ਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਹਾਈ ਕਮਾਂਡ ਨੇ ਸਖ਼ਤ ਨੋਟਿਸ ਲਿਆ ਹੈ ਤੇ ਬਾਦਲਾਂ ਦੇ ਇਸ ਚਹੇਤੇ ਤੇ ਵੀ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ ।

    ਉਹਨਾਂ ਕਿਹਾ ਸਾਡਾ ਮੁੱਖ ਮਕਸਦ ਸਿਰਫ਼ ਪੰਜਾਬ ਦੀ ਸਤਾ ਹਾਸਲ ਕਰਨਾ ਹੀ ਨਹੀਂ ਸਗੋਂ ਸਾਡਾ ਮੁੱਖ ਮਕਸਦ ਬਾਦਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਕਤ ਤੇ ਅਜ਼ਾਦ ਕਰਵਾਉਣਾ ਹੈ । ਉਹਨਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਤੋਂ ਵਿਧਾਨਸਭਾ ਦੀਆਂ ਚੋਣਾਂ ਲੜਨ ਦੇ ਸਮਰੱਥ ਉਮੀਦਵਾਰ ਤਿਆਰ ਬਰ ਤਿਆਰ ਖੜੇ੍ ਹਨ । ਉਹਨਾਂ ਇਹ ਵੀ ਇੰਕਸਾਫ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਲੋਕਾਂ ਵਿੱਚ ਦਿਨੋਂ ਦਿਨ ਵੱਧ ਰਹੀ ਲੋਕਪ੍ਰਿਅਤਾ ਤੋਂ ਪ੍ਰਭਾਵਿਤ ਹੋ ਕੇ ਬਾਦਲ ਅਕਾਲੀ ਦਲ ਦੀਆਂ ਕੲੀ ਵੱਡੇ ਵੱਡੇ ਸੀਨੀਅਰ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋ ਰਹੇ ਹਨ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img