27.9 C
Amritsar
Monday, June 5, 2023

ਇੰਫਲਾਈਜ਼ ਫੈਡਰੇਸ਼ਨ ਵੱਲੋਂ ‘ ਉਪ ਮੰਡਲ ਅਫਸਰ ਗੋਪਾਲ ਨਗਰ ਪਾਵਰ ਕਲੋਨੀ ਅੰਮ੍ਰਿਤਸਰ ਨੂੰ ਦਿਤਾ ਗਿਆ ਮੰਗ ਪੱਤਰ

Must read

19 ਮਈ (ਰਛਪਾਲ ਸਿੰਘ)  -ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਧੀਨ ਇੰਪਲਾਈਜ਼ ਫੈਡਰੇਸ਼ਨ ( ਪਹਿਲਵਾਨ ) ਵੱਲੋਂ ਬਿਲਜੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਅਫਸਰ ਗੋਪਾਲ ਨਗਰ ਨੂੰ ਮੰਗ ਪੱਤਰ ਦਿਤਾ ਗਿਆ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇੰਪਲਾਈਜ਼ ਫੈਡਰੇਸ਼ਨ ਦੇ ਸੁਬਾਈ ਜਥੇਬੰਦਕ ਸਕੱਤਰ ਰਜੇਸ਼ ਕੁਮਾਰ ਅਤੇ ਡਵੀਜ਼ਨ ਪ੍ਰਧਾਨ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਹਰ ਮਹੀਨੇ ਮੁਲਾਜਮ ਸੇਵਾ ਮੁਕਤ ਹੋ ਰਹੇ ਹਨ ਬਿਜਲੀ ਮੁਲਾਜ਼ਮਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਕੰਮ ਦਾ ਬੋਝ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਇਸ ਕਾਰਣ ਮੁਸ਼ਕਲਾਂ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ ਉਪ ਮੰਡਲ ਅਫਸਰ ਸ੍ਰੀ ਇੰਜੀਨੀਅਰ ਨਵਲ ਕਿਸ਼ੋਰ ਨੂੰ ਟੈਕਨੀਕਲ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿਤਾ ਗਿਆ ਹੈ।

ਉਹਨਾਂ ਵੱਲੋਂ ਵਿਸ਼ਵਾਸ਼ ਦੁਆਇਆ ਗਿਆ ਕਿ ਇਹ ਮੰਗ ਪਤਰ ਵਿਚ ਸ਼ਾਮਲ ਮੰਗਾਂ ਤੇ ਹਮਦਰਦੀ ਦੇ ਨਾਲ ਵਿਚਾਰ ਕਰਨਗੇ। ਇਸ ਸਮੇਂ ਪ੍ਰਮੁਖ ਆਗੂ ਵਿਸ਼ਾਲ ਸ਼ਰਮਾਂ ,ਰਣਜੀਤ ਸਿੰਘ ਤਲਵੰਡੀ , ਜੇ ਈ ਹਰਵਿੰਦਰ ਸਿੰਘ ,ਧਰਮ ਚੰਦ ਰੋਹਿਤ ਸਿੰਘ, ਕੁਲਵੰਤ ਸਿੰਘ,ਜੇ ਈ ਜਸਵੀਰ ਸਿੰਘ,ਡਿੰਪਲ,ਚੰਨਣ ਸਿੰਘ, ਵਿਕਰਾਂਤ ਗਿਲ, ਜਗਦੀਸ਼ ਸਿੰਘ ਆਦਿ ਵੀ ਹਾਜ਼ਰ ਸਨ।

- Advertisement -spot_img

More articles

- Advertisement -spot_img

Latest article