More

  ਇੰਪਲਾਈਜ਼ ਫੈਡਰੇਸ਼ਨ ਦੇ ਸਰਹੱਦੀ ਜ਼ੋਨ ‘ ਦਾ ਪ੍ਰਧਾਨ ਬਣਨ ਤੇ ਸਤਪਾਲ ਸਿੰਘ ਨੂੰ ਮੈਂਬਰ ਸ੍ਰੋਮਣੀ ਕਮੇਟੀ ਸਭਾਈ ਰਾਮ ਸਿੰਘ ਵੱਲੋਂ ਕੀਤਾ ਗਿਆ ਸਨਮਾਨਿਤ

  ਅੰਮ੍ਰਿਤਸਰ, 24 ਜੁਲਾਈ (ਗਗਨ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਧੀਨ ਕੇਸਰੀ ਨਿਸ਼ਾਨ ਦੀ ਅਗਵਾਈ ਹੇਠ ਚੱਲ ਰਹੀ ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਵੱਲੋਂ ਸਰਹੱਦੀ ਜ਼ੋਨ ਦੀ ਜਥੇਬੰਦਕ ਕਰਵਾਈ ਗਈ ਚੋਣ ਵਿਚ ਸਰਹਦੀ ਜ਼ੋਨ ਦਾ ਪ੍ਰਧਾਂਨ ਬਣਾਏ ਜਾਣ ਤੇ ਪ੍ਰਧਾਨ ਇੰਜੀਨੀਅਰ ਸਤਪਾਲ ਸਿੰਘ ਅਤੇ ਚੁਣੀ ਗਈ ਕਮੇਟੀ ਨੂੰ ਭਾਈ ਰਾਮ ਸਿੰਘ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪੇ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

  ਇਸ ਮੋਕੇ ‘ ਤੇ ਜਥੇਬੰਦੀ ਦੇ ਆਗੂ ਬਾਬਾ ਅਮਰਜੀਤ ਸਿੰਘ ਸੀਨਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦੱਲ੍ਹ ਸ਼ਹਿਰੀ ਅੰਮ੍ਰਿਤਸਰ, ਮਨੋਜ ਕੁਮਾਰ ਮੀਤ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਪੰਜਾਬ ,ਸੁਖਾ ਸਿੰਘ ਵਲਟੋਹਾ,ਜਤਿੰਦਰ ਸਿੰਘ ਬੇਦੀ ,ਕਰਮਜੀਤ ਸਿੰਘ ,ਤਰਸੇਮ ਸਿੰਘ, ਦਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ। ਭਾਈ ਰਾਮ ਸਿੰਘ ਵੱਲੋਂ ਚੁਣੀ ਗਈ ਕਮੇਟੀ ਨੂੰ ਹਰ ਤਰਾਂ ਨਾਲ ਸਹਿਯੋਗ ਦੇਣ ਦਾ ਭਰੋਸਾ ਦਿਵਾਉਂਦਿਆਂ ਮੁਲਾਜਮਾਂ ਦੇ ਹਿਤਾਂ ਲਈ ਹੱਕ ਸੱਚ ਤੇ ਪਹਿਰਾ ਦੇਣ ਲਈ ਤੱਤਪਰ ਰਹਿਣ ਲਈ ਅਸ਼ੀਰਵਾਦ ਦਿਤਾ ਗਿਆ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img