ਇੰਜੀ: ਦਲਜੀਤ ਸਿੰਘ ਕੋਹਲੀ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ 65 ਪੌਦੇ ਲਗਾਏ ਗਏ

43

ਅੰਮ੍ਰਿਤਸਰ, 20 ਜੁਲਾਈ (ਗਗਨ) – ਇੰਜੀ ਦਲਜੀਤ ਸਿੰਘ ਕੋਹਲੀ ਮੈਂਬਰ ਸਿਟੀਜਨ ਐਨਵਾਇਰਨਮੈਟ ਕਮੇਟੀ ਵਲੋਂ ਨਿਊ ਅੰਮ੍ਰਿਤਸਰ ਜੀ ਟੀ ਰੋਡ ਵਿਖੇ ਵੱਖ ਵੱਖ ਤਰਾਂ ਦੇ ਪੌਦੇ ਲਗਾਏ ਗਏ ਇਸ ਮੌਕੇ ਅਵਤਾਰ ਸਿੰਘ ਘੁੱਲਾ ਜੂਠੇ ਬਰਤਨਾਂ (ਥਰਮੋਕੌਲਾਂ ) ਨੂੰ ਇੱਕਠਾ ਕਰਨ ਵਾਲੇ ਅਤੇ ਸਮਾਜ ਸੇਵਕ ਸੁਰਜੀਤ ਸਿੰਘ ਰਾਹੀ, ਰਛਪਾਲ ਸਿੰਘ ਪ੍ਰਧਾਨ , ਗੁਰਸ਼ਰਨਜੀਤ ਸਿੰਘ, ਵਾਤਾਵਰਣ ਪ੍ਰੇਮੀਆਂ ਵੱਲੋਂ ਚਕਿੱਤਸਕ ਔਸ਼ਧੀ ਮੈਡੀਕਲ ਪਲਾਂਟ ਪੌਦਿਆਂ ਬਾਰੇ ਕਲੋਨੀ ਵਾਸੀਆਂ ਨੂੰ ਜਾਣੂ ਕਰਵਾਇਆ ਗਿਆ।

Italian Trulli

ਇੰਜੀ ਦਲਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਉਹਨਾਂ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਤਰਾਂ ਤਰਾਂ ਦੇ ਪੌਦੇ ਲਗਾਏ ਜਾ ਰਹੇ ਹਨ ਉਹਨਾਂ ਦਾ ਮੁੱਖ ਮਕਸਦ ਸ਼ਹਿਰ ਨੂੰ ਹਰਿਆ ਭਰਿਆ ਵੇਖਣਾ ਉਹਨਾਂ ਇਸ ਮੌਕੇ ਹਾਜਰ ਲੋਕਾਂ ਨੂੰ ਸ਼ੁੱਧ ਵਾਤਾਵਰਣ ਸੰਬੰਧੀ ਜਾਗਰੂਕ ਵੀ ਕੀਤਾ ਅਤੇ ਵਾਤਾਵਰਨ ਦੀ ਸ਼ੁਧਤਾ ਵਾਸਤੇ ਸਾਗਵਾਨ, ਅਰਜਨ, ਕੇਸਿਆ, ਤੁਲਸੀ, ਸੰਵਾਂਜਨਾ, ਕੜੀਪੱਤਾ, ਨੀਮ,ਅਮਰੂਦ,ਸੁਖਚੈਨ, ਜਾਮੁਣ ਆਦਿ ਜੰਗਲਾਤ ਵਿਭਾਗ ਤੋਂ ਪ੍ਰਾਪਤ ਕੀਤੇ 65 ਪੌਦੇ ਲਗਾਏ ਗਏ।