ਇੰਗਲੈਂਡ ਦੀ ਪੁਲਿਸ ਨੇ ਸਿੱਖ ਯੂਥ ਯੂ.ਕੇ. ਦੇ ਆਗੂ ਦੀਪਾ ਸਿੰਘ ਨੂੰ ਗਿ੍ਰਫਤਾਰ ਕੀਤਾ

Date:

ਬਰਮਿੰਘਮ: ਸਿੱਖ ਯੂਥ ਯੂ.ਕੇ. ਦੇ ਆਗੂ ਦੀਪਾ ਸਿੰਘ ਨੂੰ ਵੈਸਟ ਮਿਡਲੈਂਡ ਪੁਲਿਸ ਵੱਲੋਂ ਗਿ੍ਰਫਤਾਰ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਦੇ ਆਪਣੇ ਬਿਆਨ ਮੁਤਾਬਕ 3 ਜੁਲਾਈ ਨੂੰ ਸਵੇਰੇ ਕੀਤੀ ਛਾਪਾਮਾਰੀ ਵਿੱਚ ਬਰਮਿੰਘਮ ਦੇ ਇੱਕ ਪਤੇ ਤੋਂ 38 ਸਾਲਾਂ ਦੇ ਆਦਮੀ ਅਤੇ 49 ਸਾਲਾਂ ਦੀ ਬੀਬੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਨੂੰ ਬਰਮਿੰਘਮ ਦੇ ਹੀ ਇਕ ਠਾਣੇ ਵਿੱਚ ਰੱਖ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ।

ਦੀਪਾ ਸਿੰਘ ਦੀ ਪੁਰਾਣੀ ਤਸਵੀਰ

ਪੁਲਿਸ ਦਾ ਕਹਿਣਾ ਹੈ ਕਿ ਇਹ ਗਿ੍ਰਫਤਾਰੀਆਂ ਬਰਤਾਨੀਆ (ਇੰਗਲੈਂਡ) ਦੇ ਦਾਨ ਕਮਿਸ਼ਨ ਵੱਲੋਂ ਦਾਨ ਦੇ ਤੌਰ ਤੇ ਇਕੱਠੇ ਕੀਤੇ ਵਿੱਤ ਨਾਲ ਜੁੜੇ ਮਾਮਲਿਆਂ ਬਾਰੇ ਸ਼ੁਰੂ ਕੀਤੀ ਗਈ ਪੜਤਾਲ ਨਾਲ ਸੰਬੰਧਤ ਹੈ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਗ੍ਰਿਫ਼ਤਾਰੀਆਂ ਲੰਘੇ ਵਰ੍ਹੇ ਬਰਤਾਨਵੀ ਪੁਲਿਸ ਵੱਲੋਂ ਮਿਡਲੈਂਡਸ ਅਤੇ ਲੰਡਨ ਵਿੱਚ ਕਈ ਥਾਂਵਾਂ ਤੇ ਕੀਤੀ ਗਈ ਛਾਪੇਮਾਰੀ ਵਿੱਚੋਂ ਮਿਲੇ ਸਬੂਤਾਂ ਦੀ ਪੜਤਾਲ ਤੋਂ ਬਾਅਦ ਕੀਤੀਆਂ ਗਈਆਂ ਹਨ।

Share post:

Subscribe

spot_imgspot_img

Popular

More like this
Related

ਇੱਬਣ ਕਲਾਂ ਅਤੇ ਸ੍ਰੀ ਗੁਰੂ ਨਾਨਕ ਗਲਰਜ ਸਕੂਲ ਬਣੇ ਚੈਂਪੀਅਨ

ਅੰਮ੍ਰਿਤਸਰ 27 ਨਵੰਬਰ (ਰਾਜੇਸ਼ ਡੈਨੀ) - ਜਿਲ੍ਹਾ ਰੋਕਿਟਬਾਲ ਐਸੋਸੀਏਸ਼ਨ...

ਸੰਤ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਵਿਚ ਮਨਾਇਆ ਗਿਆ ਜਿਗੀ ਡੇ

ਵਿਦਿਆਰਥੀਆਂ ਵੱਲੋਂ ਪੁਰਾਣੇ ਸਭਿਆਚਾਰ ਦੀ ਝਲਕ ਰਹੀ ਖਿੱਚ ਦਾ...