More

    ਇਹ ਮੁਆਵਜ਼ੇ ਲੈਕੇ ਸਮਝੌਤਿਆਂ ਵਾਲਾ ਅਤੇ ਪਰਚੇ ਰੱਦ ਕਰਵਾ ਧਰਨੇ ਚੁੱਕਣ ਵਾਲਾ ਖੇਡ ਪੰਜਾਬ ਅਤੇ ਹਰਿਆਣੇ ਵਿੱਚੋਂ ਹੋਇਆ ਸ਼ੁਰੂ 

    ਕਿਸਾਨ ਨੇਤਾ ਕਾਫ਼ੀ ਟਾਈਮ ਪਹਿਲਾਂ ਭੁੱਲ ਗਏ ਸੀ ਕਿ ਉਹਨਾਂ ਨੂੰ ਕਾਨੂੰਨ ਰੱਦ ਕਰਵਾਉਣ ਲਈ ਭੇਜਿਆ ਗਿਆ ਸੀ. ਉਹਨਾਂ ਨੇ ਦਿੱਲੀ ਘੇਰਨੀ ਸੀ ਪਰ ਉਹ ਡੀਸੀ ਦਫ਼ਤਰ ਘੇਰਨ ਤੱਕ ਸੀਮਿਤ ਹੋ ਗਏ. ਗਵਰਨਰ ਨੂੰ ਮੰਗ ਪੱਤਰ ਦੇਣ ਜਾਣਾ ਹੁੰਦਾ ਤਾਂ ਉਹਦੇ ਹਾਊਸ ਵਿੱਚ ਜਾਣ ਦੀ ਜਗ੍ਹਾਂ ਸੜਕ ਤੇ ਛੋਟੇ ਅਧਿਕਾਰੀ ਨੂੰ ਹੀ ਪੱਤਰ ਦੇ ਆਉਦੇ ਹਨ। ਮੋਦੀ ਦੀ ਤਰਾਂ ਕਿਸਾਨ ਨੇਤਾਵਾਂ ਦਾ ਵੀ ਇੱਕ ਗੋਦੀ ਮੀਡਿਆ ਹੈ।
    ਹਰਿਆਣੇ ਦੇ ਕਰਨਾਲ ਵਿੱਚ ਕਿਸਾਨ ਦੀ ਮੌਤ ਬਾਅਦ ਸਮਝੌਤੇ ਨੂੰ ਕਿਸਾਨੋ ਕੀ ਜੀਤ ਕਿਸਾਨ ਨੇਤਾਵਾਂ ਦੇ ਗੋਦੀ ਮੀਡਿਏ ਨੇ ਚਲਾਇਆ.
    ਉਹ ਸਮਝੌਤਾ ਕਿਸਾਨ ਨੇਤਾਵਾਂ ਦਾ ਵੱਡਾ ਬਲੰਡਰ ਸੀ. ਪਰ ਪੰਜਾਬੀ ਮੀਡਿਏ ਦਾ ਵੱਡਾ ਸੇਕਸ਼ਨ ਕਿਸਾਨ ਨੇਤਾਵਾਂ ਲਈ ਵਿਛ ਗਿਆ ਸੀ.
    ਮੈ ਉਸਨੂੰ ਸਰੇਂਡਰ ਇਨ ਕਰਨਾਲ ਲਿਖਿਆ ਸੀ।
    ਪ੍ਰਸ਼ਾਸਨ ਨੇ ਨਾ ਆਯੂਸ਼ ਸਿਨਹਾ ਸਸਪੇਡ ਕੀਤਾ ਨਾ ਕਈ ਗੱਲਾਂ ਆਨ ਰਿਕਾਰਡ ਮੰਨੀਆਂ. ਸਭ ਤੋ ਵੱਡੀ ਗਲਤੀ ਹਰਿਆਣੇ ਦੇ ਮੁੱਖ ਮੰਤਰੀ ਦਾ ਅਸਤੀਫ਼ਾ ਨਾ ਮੰਗ ਕੇ ਇਹਨਾਂ ਇੱਕ ਛੌਟੇ ਅਧਿਕਾਰੀ ਖ਼ਿਲਾਫ਼ ਮੌਰਚਾ ਖੌਲਿਆ. ਜਦੋਂ ਬੰਦਾ ਇੱਕ ਵਾਰ ਸਮਝੌਤਾ ਕਰ ਲਵੇ, ਫਿਰ ਉਸਨੂੰ ਸਮਝੌਤੇ ਕਰਨ ਦੀ ਆਦਤ ਪੈ ਜਾਂਦੀ ਹੈ. ਸ਼ੇਰਾਂ ਨੂੰ ਮਾਰਕੇ ਜ਼ਮੀਨਾਂ ਆਬਾਦ ਕਰਨ ਵਾਲੀ ਕੌਮ ਦੇ ਹੀਰਿਆਂ ਦੀਆਂ ਜਾਨਾਂ ਦੀ ਕੀਮਤ ਇਹਨਾ ਬਾਂਦਰਾਂ ਦੀ ਪੂਜਾ ਕਰਨ ਵਾਲੀ ਸਰਕਾਰ ਤੋ ਪਵਾਈ. ਸਮਝੌਤਾ ਹੁਣ ਵੀ ਚੱਲ ਰਿਹਾ. ਲੋਕਾਂ ਵਿੱਚ ਗ਼ੁੱਸਾ ਹੈ. ਉਹ ਆਫ ਦੀ ਰਿਕਾਰਡ ਕਹਿੰਦੇ ਹਨ ਕਿ ਸਮਝੌਤਾ ਜਲਦਬਾਜੀ ਵਿੱਚ ਹੋਇਆ. ਘੱਟੋ ਘੱਟ ਮੰਤਰੀ ਦਾ ਪੁੱਤ ਤਾਂ ਗ੍ਰਿਫਤਾਰ ਕਰਵਾ ਲੈੰਦੇ। ਦਿੱਲੀ ਘੇਰਨ ਵਾਲਿਆਂ ਦੇ ਘਰਾਂ ਨੂੰ ਕੁਝ ਲੋਕ ਜਿਨ੍ਹਾਂ ਦੇ ਨਾਮਾਂ ਨਾਲ ਅੱਜਕੱਲ ਸਾਹਿਬ ਜੌੜਿਆਂ ਜਾਂਦਾ ਹੈ ਉਹਨਾਂ ਦੀਆਂ ਨਾਕਾਮੀਆਂ ਕਾਰਨ ਪੁਲਿਸ ਦੇ ਘੇਰੇ ਪਏ ਹਨ. ਨਵੇ ਬਣੇ ਸਾਹਿਬ ਹੁਣ ਆਮ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਕਿੱਥੇ ਸਮਝਣਗੇ. ਕੁਝ ਪਿਛਲੇ ਦੱਸ ਮਹੀਨਿਆਂ ਤੋ ਦਿੱਲੀ ਵੱਲ ਦੋ ਕਦਮ ਵੀ ਨਹੀਂ ਵੱਧ ਸਕੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img