ਫਰੀਦਕੋਟ, 9 ਮਾਰਚ (ਮਿੱਤਲ) – ਅੰਤਰ ਰਾਸ਼ਟਰੀ ਇਸਤਰੀ ਦਿਵਸ ਸਬੰਧੀ ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਵੱਲੋਂ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾਵੇਗਾ। ਇਹ ਸਮਾਗਮ 11 ਮਾਰਚ ਸ਼ਨੀਵਾਰ ਨੂੰ ਸਵੇਰੇ 11:00 ਵਜੇ ਸਥਾਨਕ ਜੈਸਮੀਨ ਹੋਟਲ ਵਿਖੇ ਹੋਵੇਗਾ। ਸਮਾਗਮ ਦੀ ਪ੍ਰਧਾਨਗੀ ਟਰੱਸਟ ਦੀ ਚੀਫ਼ ਪੈਟਰਨ ਸੇਵਾ ਮੁਕਤ ਤਹਿਸੀਲਦਾਰ ਮੈਡਮ ਹੀਰਾਵਤੀ ਕਰਨਗੇ। ਅੰਤਰ ਰਾਸ਼ਟਰੀ ਪੱਧਰ ਦੀ ਕ੍ਰਿਕਟ ਖਿਡਾਰਨ ਅਤੇ ਗੋਲਡ ਮੈਡਲ ਜੇਤੂ ਵੇਟ ਲਿਫਟਰ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਸ੍ਰੀ ਮੁਕਤਸਰ ਸਾਹਿਬ ਦੀ ਕੌਂਸਲਰ ਇੰਦਰਜੀਤ ਕੌਰ ਸਮਾਰੋਹ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ। ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਪੀ.ਏ. ਮਹਿੰਦਰ ਪਾਲ ਨਾਰੰਗ ਅਤੇ ਜੀਰਕਪੁਰ ਦੇ ਅਗਾਂਹ ਵਧੂ ਸਮਾਜ ਸੇਵਕ ਵਿਕਾਸ ਮੰਨਨ ਦੋਵੇਂ ਸਮਾਰੋਹ ਦੇ ਵਿਸ਼ੇਸ਼ ਇਨਵਾਈਟੀ ਗੈਸਟ ਹੋਣਗੇ। ਇਹ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਨੇ ਦੱਸਿਆ ਹੈ ਕਿ ਸਮਾਰੋਹ ਦੌਰਾਨ ਪੰਜਾਬ ਵਿੱਤ ਵਿਭਾਗ ਦੇ ਜੁਆਇੰਟ ਕੰਟਰੋਲਟਰ ਓ.ਪੀ. ਚੌਧਰੀ ਸਭਨਾਂ ਨੂੰ ਸ਼ੁੱਭ ਇੱਛਾਵਾਂ ਦੇਣਗੇ। ਪ੍ਰਧਾਨ ਭਾਰਤੀ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਸਮਾਰੋਹ ਦੀ ਪ੍ਰੋਜੈਕਟ ਇੰਚਾਰਜ ਅੰਜੂ ਸ਼ਰਮਾ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਟਰੱਸਟ ਦੀ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਤੇਜੀ ਮੁੱਖ ਮਹਿਮਾਨ ਸਮੇਤ ਸਾਰਿਆਂ ਨੂੰ ਜੀ ਆਇਆ ਕਹਿਣਗੇ। ਉਕਤ ਸਮਾਰੋਹ ਦੌਰਾਨ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਣਗੇ। ਪ੍ਰਧਾਨ ਭਾਰਤੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਕਤ ਇਸਤਰੀ ਦਿਵਸ ਸਮਾਰੋਹ ਮੌਕੇ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਅਮਨਦੀਪ ਕੌਰ, ਖੁਸ਼ੀ, ਸੇਜਲ, ਨੀਰਜ, ਸ਼ੀਤਲ ਅਤੇ ਤਮੰਨਾ ਆਦਿ ਸਮੇਤ ਸੱਤ ਲੜਕੀਆਂ ਨੂੰ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਜਾਵੇਗ। ਸਮਾਰੋਹ ਦੀ ਸਮਾਪਤੀ ਉਪਰੰਤ ਸਭਨਾਂ ਲਈ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।
ਇਸਤਰੀ ਦਿਵਸ ਮੌਕੇ ਸੱਤ ਲੜਕੀਆਂ ਕੀਤੀਆਂ ਜਾਣਗੀਆਂ ਸਨਮਾਨਿਤ : ਭਾਰਤੀ
