More

  ਇਲਾਕਿਆਂ ਵਿੱਚ ਬਾਹਰ ਤੋਂ ਆਏ ਲੋਕਾਂ ਨੂੰ ਰੱਖਣ ਵਾਲੇ ਲੋਕ ਹੋ ਜਾਣ ਸਾਵਧਾਨ – ਮੁੱਖ ਅਫਸਰ ਥਾਣਾ ਖਾਲੜਾ

  ਖਾਲੜਾ, 22 ਜੁਲਾਈ (ਜੰਡ ਖਾਲੜਾ) – ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀਆਂ ਲੁੱਟਾ ਖੌਹਾ ਆਦਿ ਵਰਗੀ ਘਟਨਾਵਾਂ ਨੂੰ ਰੋਕਣ ਲਈ ਥਾਣਾ ਖਾਲੜਾ ਦੇ ਅਧੀਨ ਪੈਂਦੇ ਸਾਰੇ ਪਿੰਡਾਂ ਵਿਚ ਰਹਿੰਦੇ ਉਨ੍ਹਾਂ ਲੋਕਾਂ ਜਾਣਕਾਰੀ ਦਿੱਤੀ ਜਾਵੇ ਐਸ਼, ਐਂਚ, ਓ ਥਾਣਾ ਖਾਲੜਾ ਇੰਸਪੈਕਟਰ ਤਰਸੇਮ ਸਿੰਘ ਕਲੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਇਲਾਕੇ ਵਿਚ ਉਨਾਂ ਮਕਾਂਨ ਮਾਲਕਾ ਆਪਣੇ ਘਰਾਂ ਵਿਚੋਂ ਬਾਹਰੋਂ ਆਏ ਲੋਕਾਂ ਨੂੰ ਕਿਰਾਏਦਾਰ ਦੇ ਰੂਪ ਵਿਚ ਪਨਾ ਦਿੰਦੇ ਹਨ। ਜਿਵੇਂ ਕਿਸਾਨ, ਦੁਕਾਨਦਾਰ, ਘਰਾਂ ਆਦਿ ਬਾਹਰਲੇ ਏਰੀਏ ਤੋਂ ਮਜ਼ਦੂਰੀ,ਲੇਬਰ , ਕਰਨ ਆਏ ਲੋਕਾਂ ਦਾ ਸਾਰਾ ਬਿਓਰੋ ਡਾਟਾ ਲੇ ਕਿ ਥਾਣਾ ਖਾਲੜਾ ਵਿਖੇ ਪਹੁੰਚਣ । ਤਾ ਜੋ ਵੱਧ ਰਹੇ ਕ੍ਰਾਈਮ ਨੂੰ ਰੋਕਿਆ ਜਾਵੇ।ਨਹੀ ਤਾ ਉਹ ਕਿਰਾਏਦਾਰ ਦੀ ਆਪਣੀ ਜ਼ੁਮੇਵਾਰੀ ਹੋਵੇਗੀ । ਨਾਲ਼ ਉਨ੍ਹਾਂ ਇਲਾਕੇ ਸਮੂਹ ਜਨਤਾ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਤੇ ਕਿਹਾ ਕਿ ਤੁਹਾਡੇ ਕਿਸੇ ਪਿੰਡ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਵੇਚਦਾ ਜਾ ਖ਼ਰੀਦਾ ਹੈ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਜਾਣਕਾਰੀ ਦੇਂਣ ਵਾਲੇ ਨੂੰ ਗੁਪਤ ਰੱਖਿਆ ਜਾਵੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img