ਇਰਾਨ ਨੇ ਯੂਕਰੇਨ ਦੇ ਯਾਤਰੀ ਜਹਾਜ਼ ਨੂੰ ਇਰਾਨੀ ਫੌਜ ਵਲੋਂ ਸੁੱਟੇ ਜਾਣ ਦੀ ਗੱਲ ਕਬੂਲੀ

ਇਰਾਨ ਨੇ ਯੂਕਰੇਨ ਦੇ ਯਾਤਰੀ ਜਹਾਜ਼ ਤੇ ਗੇਹਰਾ ਦੁਖ ਪ੍ਰਗਟਾਉਦਿਆਂ ਇਸ ਨੂੰ ਗਲਤੀ ਨਾਲ  ਇਰਾਨੀ ਫੌਜ ਵਲੋਂ ਸੁੱਟੇ ਜਾਣ ਦੀ ਗੱਲ ਕਬੂਲੀ ਹੈ ….

ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕੇ  ਇਰਾਨੀ ਫੋਜ ਵਲੋਂ  ਗਲਤੀ ਨਾਲ ਯੂਕਰੇਨ ਦੇ ਯਾਤਰੀ ਜਹਾਜ਼ ਮਿਸਾਇਲ ਹਮਲੇ ਚ ਸੁਟਿਆ ਗਿਆ ।ਇਸ ਸਬੰਧੀ ਅੱਜ ਉਨ੍ਹਾਂ ਟਵੀਟ ਕਰਦਿਆਂ ਹਮਲੇ ਚ ਮਾਰੇ ਗਏ 167 ਨਿਰਦੋਸ਼ ਲੋਕਾਂ ਦੀ ਮੋਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ .. ਜ਼ਿਕਰਯੋਗ ਹੈ ਕੀ ਇਰਾਨ ਹਵਾਈ ਹਮਲੇ ਚ ਤਬਾਹ  ਹੋਇਆ ਇਹ ਜਹਾਜ਼ ਤਹਿਰਾਨ ਹਵਾਈ ਅੱਡੇ ਤੋਂ ਯੂਕਰੇਨ ਲਈ ਰਵਾਨਾ ਹੋਇਆ ਸੀ. ਇਸ ਜਹਾਜ਼ ਵਿਚ ਵੱਖ-ਵੱਖ ਦੇਸ਼ਾਂ ਦੇ 167 ਯਾਤਰੀ ਅਤੇ ਚਾਲਕ ਦਲ ਦੇ ਨੌ ਮੈਂਬਰ ਸ਼ਾਮਲ ਸਨ. ਅਧਿਕਾਰੀਆਂ ਦੇ ਅਨੁਸਾਰ ਇਸ ਜਹਾਜ਼ ਵਿੱਚ 82 ਈਰਾਨੀ, 63 ਕੈਨੇਡੀਅਨ ਅਤੇ 11 ਯੂਕ੍ਰੇਨੀਅਨ ਯਾਤਰੀ ਸਵਾਰ ਸਨ।

ਸੈਨਾ ਦੇ ਇਸ ਬਿਆਨ ਦੇ ਸੰਬੰਧ ਵਿਚ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕੀ ਮਨੁੱਖੀ ਗਲਤੀ ਕਾਰਨ ਇਸ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਿਸ ਕਾਰਨ 176 ਲੋਕਾਂ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕੀ ਇਸ ਸਬੰਧ ਚ ਜਿੰਮੇਵਾਰ ਲੋਕਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਈਰਾਨ ਅਤੇ ਅਮਰੀਕੀ ਵਿਚ ਤਨਾਅ ਪੂਰੇ ਸ਼ਿਖਰ ਤੇ ਸੀ ,

Leave a Reply