Bulandh Awaaz

Headlines
ਸੁਰੱਖਿਆ ਜਾਣਕਾਰੀਆਂ ਲੀਕ ਕਰਨ ਦੇ ਇਲਜ਼ਾਮ ਹੇਠ ਭਾਰਤੀ ਫੌਜ ਕਰ ਰਹੀ ਹੈ ਤਿੰਨ ਜਵਾਨਾਂ ਦੀ ਪੁੱਛਗਿੱਛ ਬਰਤਾਨੀਆ ਦੀ ਸੰਸਦ ਵਿਚ ਕਿਸਾਨ ਸੰਘਰਸ਼ ਬਾਰੇ ਹੋਵੇਗੀ ਖਾਸ ਵਿਚਾਰ ਚਰਚਾ ਜਦੋਂ ਲਾਈਵ ਰੇਡੀਓ ਸ਼ੋਅ ‘ਚ ਵਿਅਕਤੀ ਨੇ PM ਮੋਦੀ ਦੀ ਮਾਂ ਨੂੰ ਬੋਲੇ ਅਪਸ਼ਬਦ ਸਰਕਾਰ ਨੇ ਬੀਮੇ ਨਾਲ ਸਬੰਧਿਤ ਨਿਯਮਾਂ ‘ਚ ਕੀਤੇ ਵੱਡੇ ਬਦਲਾਅ, ਪਾਲਿਸੀਧਾਰਕ ਜ਼ਰੂਰ ਪੜ੍ਹਨ ਇਹ ਖ਼ਬਰ ਮੋਦੀ ਸਰਕਾਰ ਕਰਕੇ ਭਾਰਤ ‘ਚ ਹੀ ਘਟੀ ਭਾਰਤੀਆਂ ਦੀ ਆਜ਼ਾਦੀ, ਅਮਰੀਕਾ ਨੇ ਘਟਾਈ ਰੇਟਿੰਗ ਭਾਰਤ ਨੂੰ ਲੈ ਕੇ ਅਮਰੀਕਾ ਦਾ ਵੱਡਾ ਦਾਅਵਾ, ਨਾਲ ਹੀ ਜੰਮੂ-ਕਸ਼ਮੀਰ ‘ਚ ਭਾਰਤ ਦੀਆਂ ਕੋਸ਼ਿਸ਼ਾਂ ਦੀ ਵੀ ਤਰੀਫ ਬੈਲ-ਗੱਡੀਆਂ ‘ਤੇ ਸਵਾਰ ਹੋਕੇ ਪੰਜਾਬ ਵਿਧਾਨ ਸਭਾ ਪਹੁੰਚੇ ਅਕਾਲੀ ਵਿਧਾਇਕ ਬਜਟ ਇਜਲਾਸ ਦਾ ਚੌਥਾ ਦਿਨ, ਸਦਨ ‘ਚ ਹੰਗਾਮੇ ਮਗਰੋਂ ਵਾਕਆਊਟ ਚੰਨ ‘ਤੇ ਜਾਣ ਦਾ ਸੁਫਨਾ ਜਲਦ ਹੋਵੇਗਾ ਪੂਰਾ, ਇਸ ਅਰਬਪਤੀ ਨੇ ਦਿੱਤਾ ਆਫਰ, ਪਹਿਲਾਂ ਬੁੱਕ ਕਰਵਾਉਣੀ ਪਵੇਗੀ ਟਿਕਟ ਪੰਜਾਬ ‘ਚ ਰਿਹਾਇਸ਼ੀ ਇਮਾਰਤਾਂ ‘ਤੇ ਮੋਬਾਈਲ ਟਾਵਰ ਲਾਉਣ ‘ਤੇ ਅੰਤ੍ਰਿਮ ਰੋਕ

ਇਤਿਹਾਸ…ਬੁੜੈਲ ਜੇਲ ਵਿਚੋਂ 94ਫੁੱਟ ਲੰਬੀ,14ਫੁੱਟ ਡੂੰਘੀ ਅਤੇ ਢਾਈ ਫੁੱਟ ਚੌੜੀ ਸਰੁੰਘ ਪੁੱਟ ਕੇ ਹਵਾ ‘ਚ ਉਡਣ ਵਾਲੇ ਵੀਰ ਹਵਾਰੇ,ਭਿਉਰੇ,ਤਾਰੇ ਤੇ ਦੇਵੀ ਸਿੰਘ ਦੀ ਦਿਲਚਪ ਤੇ ਇਤਿਹਾਸਕ ਘਟਨਾ।:- ਚਰਨਜੀਤ ਸਿੰਘ ਸੁੱਜੋਂ

21ਜਨਵਰੀ2004 ਦੀ ਰਾਤ ਅਤੇ 22 ਜਨਵਰੀ ਦੇ ਤੱੜਕੇ ਦੇ 12.30am ਤੇ ਭਾਈ ਹਵਾਰਾ,ਤਾਰਾ,ਭਿਉਰਾ ਵੀਰ ਅਤੇ ਸਾਥੀ ਦੇਵੀ ਸਿੰਘ ਜੋ ਡਾਰਜੀਲਿੰਗ ਦਾ ਰਹਿਣ ਵਾਲਾ ਸੀ, ਚਾਰੇ ਵੀਰਾ ਨੇ ਹਿੰਦੋਸਤਾਨੀਆਂ ਦੀ ਭਾਰਤ ਮਾਤਾ ਦੀ ਹਿੱਕ ਪਾੜ ਕੇ ਬੁੜੈਲ ਜੇਲ ਚੰਡੀਗੜ ਵਿੱਚੋ 94 ਫੁੱਟ ਲੰਬੀ ,14 ਫੁੱਟ ਡੂੰਘੀ ਅਤੇ ਢਾਈ ਫੁੱਟ ਚੌੜੀ ਸਰੁੰਘ ਪੁੱਟਣ ਤੋ ਬਾਅਦ ਸਾਬਤ ਕਰ ਦਿੱਤਾ ਸੀ, ਕਿ ਬੱਬਰ ਸ਼ੇਰ ਬਹੁਤਾ ਚਿਰ ਪਿੰਜਰੇ ਵਿੱਚ ਕੈਦ ਨਹੀ ਰਹਿ ਸੱਕਦੇ I

ਭਾਈ ਨਰੈਣ ਸਿੰਘ ਚੌੜਾ ਵੀਰ ਦੀ ਜੇਲ ਦੀ ਲਾਈਟ ਬੰਦ ਕਰਨ ਦੀ ਡਿਉਟੀ ਲਗਾਈ ਸੀ,ਪਰ ਕੁੱਝ ਕਾਰਨਾ ਕਰਕੇ ਲਾਈਟ ਬੰਦ ਨਾ ਹੋਣ ਤੇ ਭਾਈ ਚੋੜੇ ਨੇ ਹਵਾਰੇ ਨੂੰ ਸੁਨੇਹਾ ਭੇਜਿਆ ਕਿ ਅੱਜ ਦਾ ਪ੍ਰੋਗਰਾਮ ਕੈਂਸਲ ਕਰਕੇ ਕੱਲ ਦਾ ਰੱਖ ਲਉ ਤਾਂ,ਵੀਰ ਹਵਾਰੇ ਨੇ ਸੁਨੇਹਾ ਭੇਜਿਆ ਕਿ ਨਹੀ ਵੀਰ ਹੁਣ ਅਸੀ ਉਸ ਅਕਾਲ ਪੁੱਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਚੁੱਕੇ ਹਾਂ,ਇਸ ਲਈ ਹੁਣ ਜੋ ਮਰਜੀ ਹੋ ਜਾਵੇ ਪਰ ਕੀਤੀ ਹੋਈ ਅਰਦਾਸ ਤੇ ਪਹਿਰਾ ਦੇਣਾ ਹੈ,ਪਰ ਪਿੱਛੇ ਨਹੀ ਮੁੜਣਾ,
ਕਿੳੁ ਕਿ ਸਾਡੀ ਰੱਖਿਆ ਅਕਾਲ ਪੁੱਰਖ ਨੇ ਕਰਨੀ ਹੈ, ਜੋ ਵਾਹਿਗੁਰੂ ਨੂੰ ਮਨਜੂਰ ਹੈ ਉਹੀ ਹੋਵੇਗਾ।
ਹਵਾਰਾ ਕਹਿੰਦਾ ਭਾਈ ਚੌੜੇ ਨੇ ਮੇਰੀ ਜਿੱਦ ਕਰਨ ਤੋ ਬਾਅਦ ਰਾਤ 9pm ਤੇ ਹੀ ਲਾਈਟ ਬੰਦ ਕਰ ਦਿੱਤੀ ਤੇ ਜੇਲ ਵਾਲਿਆਂ ਨੇ ਫੁਰਤੀ ਨਾਲ 5 ਮਿੰਟ ਬਾਅਦ ਫਿਰ ਲਾਈਟ ਚਲਾ ਦਿੱਤੀ, ਫਿਰ ਵੀ ਕਿਸੇ ਨੂੰ ਸਾਡੀ ਇਸ ਸਾਜ਼ਿਸ਼ ਵਾਰੇ ਪਤਾ ਨਾ ਲੱਗਾ , ਪਰ ਅਸੀ ਫਿਰ ਵੀ ਆਪਣਾ ਮਨ ਅਤੇ ਨਿਸ਼ਾਨਾ ਨਹੀ ਬਦਲਿਆ, ਬੇਸ਼ੱਕ ਵੀਰ ਭਿਉਰੇ ਤੇ ਵੀਰ ਤਾਰੇ ਨੇ ਵੀ ਕਿਹਾ ਕਿ ਆਪਾਂ ਅੱਜ ਰਹਿਣ ਦੇਈਏ, ਪਰ ਮੈ ਕਿਹਾ ਵੀਰੋ ਜੇ ਅਸੀ ਅੱਜ ਨਹੀ ਨਿਕਲੇ ਤਾ ਫਿਰ ਜੇ ਮੀਂਹ ਪੈ ਗਿਆ ਤਾ ਸਾਰੀ ਸਰੁੰਘ ਡਿੱਗ ਜਾਣੀ ਹੈ ਤੇ ਪ੍ਰਸ਼ਾਸਨ ਨੂੰ ਪਤਾ ਲੱਗ ਜਾਣਾ ਹੈ,ਦੁਵਾਰਾ ਕਦੇ ਮੌਕਾ ਮਿਲੇ ਨਾ ਮਿਲੇ ਕੋਈ ਪਤਾ ਨਈ, ਤੇ ਫਿਰ ਦੋਵੇਂ ਵੀਰ ਵੀ ਮੰਨ ਗਏ,… ਤੇ ਸਾਨੂੰ ਤਾ ਰਿਹਾਈ ਜਿੰਨੀ ਖੁਸ਼ੀ ਸੀ ਕਿਉ ਕਿ ਕੌਮ ਦਾ ਕਰਜ਼ ਉਤਾਰਨ ਅਤੇ ਫਰਜ਼ ਨਿਭਾਉਣ ਲਈ ਅਤੇ ਆਸੂਤੋਸ਼,ਭਨਿਆਰੇ,ਟਾਈਟਲਰ ਤੇ ਸੱਜਣ ਆਦਿ ਹੁਣਾ ਦਾ ਹਿਸਾਬ ਕਰਨਾ ਜਰੂਰੀ ਸੀ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਡੇ ਅਰਦਾਸ ਕਰਨ ਤੋ ਬਾਅਦ ਜਦੋ ਜੇਲ ਦੀ ਲਾਈਟ ਨਾਂ ਬੰਦ ਹੋਣ ਤੇ ਵੀ ਅਸੀ ਸਰੁੰਘ ਵਿੱਚੋ ਉਸ ਵਾਹਿਗੁਰੂ ਦੀ ਕ੍ਰਿਪਾ ਨਾਲ ਕਰੀਬ 12.30am ਤੇ ਤੜਕੇ ਨਿੱਕਲੇ ਤਾਂ ਉਸ ਅਕਾਲ ਪੁੱਰਖ ਵਾਹਿਗੁਰੂ ਨੇ ਸਰੁੰਘ ਵਿੱਚ ਜਾਣ ਤੋ ਪਹਿਲਾਂ ਬਹੁਤ ਜੋਰ ਦਾ ਮੀਹ ਪੁਆ ਦਿੱਤਾ, ਤੇ ਵਾਹਿਗੁਰੂ ਦਾ ਕਮਾਲ ਤੇ ਕੋਤਕ ਦੇਖੋ ਕਿ ਜਦੋ ਅਸੀ ਸਰੁੰਘ ਵਿੱਚੋ ਬਾਹਰ ਨਿੱਕਲ ਗਏ ਤਾਂ ਥੋੜੇ ਟਾਈਮ ਬਾਅਦ ਹੀ ਮੀਹ ਬੰਦ ਹੋਗਿਆ, ਇਹ ਸਾਡੇ ਲਈ ਇਕ ਕੋਤਕ ਸੀ ਅਤੇ ਸਫਲ ਹੋਣਾ, ਇਹ ਹੈ ਗੁਰੂ ਦੇ ਸਿੰਘਾ ਵਲੋ ਸੱਚੇ ਦਿਲੋ ਵਾਹਿਗੁਰੂ ਅਕਾਲ ਪੁੱਰਖ ਦੇ ਚਰਨਾ ਵਿੱਚ ਕੀਤੀ ਗਈ ਅਰਦਾਸ ਦੀ ਤਾਕਤ ਸੀ, ਭਾਈ ਹਵਾਰੇ ਦਾ ਇਹ ਵੀ ਕਹਿਣਾ ਹੈ ਕਿ ਜਦੋ ਅਸੀ ਅਰਦਾਸ ਕਰਦੇ ਹਾਂ ਤਾ ਵਾਹਿਗੁਰੂ ਸਾਨੂੰ ਸੋਝੀ,ਗਿਆਨ,ਰਸਤਾ ਤੇ ਦੂਰਅੰਦੇਸ਼ੀ ਵੀ ਬਖਸ਼ਦੇ ਹਨ ਕਈ ਵਾਰ ਵਾਹਿਗੁਰੂ ਕੁੱਝ ਗੱਲਾਂ ਜਾ ਘਟਨਾਵਾ ਵਾਰੇ ਸਾਨੂੰ ਪਹਿਲਾਂ ਹੀ ਗਿਆਨ ਹੋ ਜਾਂਦਾ ਪਰ ਕ੍ਰਿਪਾ ਗੁਰੂ ਸਾਹਿਬ ਦੀ ਹੀ ਹੁੰਦੀ ਹੈ, ਤੇ ਵਾਹਿਗੁਰੂ ਨੇ ਆਪ ਅੰਗ-ਸੰਗ ਸਹਾਈ ਹੋ ਕਿ ਸਾਡੀ ਰੱਖਿਆ ਕੀਤੀ ਸੀ, ਕਿਉ ਕਿ ਇਕ ਦਮ ਜੋਰ ਦਾ ਮੀਹ ਪੈਣ ਨਾਲ ਬੁੜੈਲ ਜੇਲ ਦੀ ਚਾਰ ਦਿਵਾਰੀ ਤੇ ਮੋਰਚੇ ਤੇ ਖੱੜੇ ਸਿਪਾਹੀ ਪਿੱਛੇ ਹੋ ਗਏ ਸੀ,
ਸੱਭ ਤੋ ਅੱਗੇ ਹਵਾਰਾ,ਤਾਰਾ,ਭਿਉਰਾ ਤੇ ਬਾਅਦ ਵਿੱਚ ਦੇਵੀ ਸਿੰਘ ਨਿੱਕਲੇ, ਹਵਾਰਾ,ਤਾਰਾ ਤੇ ਭਿਉਰਾ ਸਰੁੰਘ ਵਿੱਚੋ ਬੈਠ-ਬੈਠ ਕੇ ਲੰਘ ਰਹੇ ਸੀ ਤਾਂ ਹਵਾਰਾ ਕਹਿੰਦਾ ਜਦੋ ਅਸੀ ਪਿੱਛੇ ਮੁੱੜਕੇ ਦੇਖਿਆ ਤਾਂ ਦੇਵੀ ਸਿੰਘ ਨੂੰ ਟੇਡਾ-ਟੇਡਾ ਜਿਹਾ ਆਉਦਾ ਦੇਖ ਕੇ ਅਸੀ ਬਹੁਤ ਹੱਸੇ,ਕਿਉ ਕਿ ਦੇਵੀ ਸਿੰਘ ਦਾ ਕੱਦ ਬਹੁਤ ਛੋਟਾ ਸੀ,
ਤੇ ਅਸੀ ਜੇਲ ਵਿਚੋ ਤਾ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਨਿਕਲ ਗਏ ਪਰ ਉਸ ਤੋ ਵੀ ਔਖਾ ਸਾਡੇ ਲਈ ਬੁੜੈਲ ਜੇਲ ਦੇ ਬਾਹਰ ਕਰੀਬ 30-40 ਫੁੱਟ ਚੌੜਾ ਅਤੇ ਕਰੀਬ 10-15 ਫੁੱਟ ਡੂੰਘਾ ਪਾਣੀ ਵਾਲਾ ਨਾਲ਼ਾ ਸੀ, ਪਰ ਸਾਡੇ ਜੇਲ ਸਾਥੀ ਕਈ ਵਾਰ ਗੱਲਾਂ ਕਰਦੇ ਹੁੰਦੇ ਸੀ ਕੇ ਜੇਲ ਦੇ ਬਾਹਰ ਨਾਲ਼ਾ ਟੱਪਣਾ ਬਹੁਤ ਔਖਾ ਹੈ,…ਪਰ 100 ਕੁ ਮੀਟਰ ਤੇ ਨਾਲ਼ੇ ਦਾ ਪੁੱਲ ਡਿੱਗਿਆ ਹੋਇਆ ਹੈ, ਇਹ ਗੱਲ ਸਾਡੇ ਦਿਲ-ਦਿਮਾਗ ਵਿਚ ਬੈਠੀ ਹੋਈ ਸੀ, ਪਰ ਕਾਲ਼ੀ ਰਾਤ ਹੋਣ ਕਰਕੇ ਸਾਨੂੰ ਦਿਸਦਾ ਵੀ ਕੁੱਝ ਨਹੀ ਸੀ, ਅਸੀ ਬਿੱਲਕੁਲ ਸ਼ਾਂਤ ਤੇ ਹੋਲੀ-ਹੋਲੀ ਕਦਮ ਪੁੱਟਦੇ ਤੇ ਆਲ਼ੇ-ਦੁਆਲ਼ੇ ਦੇਖਦੇ ਚਲਦੇ ਗਏ, ਭਾਂਵੇ ਕਿ ਇਹ ਸਾਡੇ ਲਈ ਜਿੰਦਗੀ ਤੇ ਮੌਤ ਲਈ ਬਹੁਤ ਵੱਡਾ ਰਿਸਕ ਸੀ,…ਪਰ ਲੈਣਾ ਤਾ ਪੈਣਾ ਸੀ, ਮਨ ‘ਚ ਖਿਆਲ ਵੀ ਆਉਦਾ ਸੀ ਕਿ ਖਾਖੀ ਵਰਦੀ ਵਾਲੇ ਜੱਲਾਦਾ ਨੇ ਬਿੰਨਾ ਕੁੱਝ ਪੁੱਛੇ ਸਿੱਧੀ ਗੋਲੀ ਹੀ ਮਾਰਨੀ ਹੈ, ਤੇ ਮਾਰਨ ਵਾਲੇ ਨੂੰ ਤਰੱਕੀ ਤੇ ਇਨਾਮ ਵੱਖਰਾ ਮਿਲਣਾ ਹੈ, ਜਿਸ ਕਰਕੇ ਕਿਸੇ ਨੇ ਵੀ ਸਾਡੇ ਨਾਲ ਕੋਈ ਢਿੱਲ-ਮੱਠ ਨਹੀ ਕਰਨੀ, ਪਰ ਜਿਸ ਨੂੰ ਪ੍ਰਮਾਤਮਾ ਰੱਖਣ ਵਾਲਾ ਹੋਵੇ ਉਹਨੂੰ ਮਾਰੇ ਕੌਣ ?,….
ਜਿਸ ਕਰਕੇ ਵਾਹਿਗੁਰੂ ਦੀ ਕ੍ਰਿਪਾ ਨਾਲ ਅਸੀ ਬਿੱਲਕੁਲ ਕੁਦਰਤੀ ੳਥੇ ਹੀ ਪਹੁੰਚੇ ਜਿੱਥੇ ਨਾਲ਼ੇ ਦਾ ਪੁੱਲ਼ ਟੁੱਟਾ ਹੋਇਆ, ਤੇ ਪੁੱਲ਼ ਟੁੱਟਾ ਹੋਣ ਕਰਕੇ ਪਾਣੀ ਵੀ ਪੰਜ ਕੁ ਫੁੱਟ ਤੇ ਰਹਿ ਗਿਆ ਸੀ ਤੇ ਅਸੀ ਵਾਹਿਗੁਰੂ ਦਾ ਨਾਮ ਲੈਦਿਆ ਵਾਰੋ-ਵਾਰੀ ਨਿਕਲ ਗਏ,…
ਤੇ ਅੱਗੇ ਬੱਬਰ ਸ਼ੇਰਨੀ ਭੈਣ ਬਲਜੀਤ ਕੋਰ ਪਹਿਲਾਂ ਹੀ ਵੀਰ ਗੁਰਦੀਪ ਸਿੰਘ ਚੰਡੀਗੜ ਅੰਬੈਸਟਰ ਕਾਰ ਲੈ ਕਿ ਤਿਆਰ ਪਰ ਤਿਆਰ ਤੇ ਚੜਦੀਕਲਾ ਨਾਲ ਖੱੜੇ ਸੀ ,ਭਾਂਵੇ ਵੀਰ ਗੁਰਦੀਪ ਸਿੰਘ ਚੰਡੀਗੜ ਵਾਲੇ ਨੂੰ ਵੀ ਕੋਈ ਖਬਰ ਨਹੀ ਸੀ, ਪਰ ਵੀਰ ਗੁਰਦੀਪ ਸਿੰਘ ਨੇ ਜਦੋ ਪਿੱਛੇ ਮੁੱੜ ਕੇ ਹਵਾਰੇ ਹੁਣਾ ਨੂੰ ਦੇਖਿਆ ਤਾਂ ਕਹਿੰਦਾ ਹੁੱਣ ਭਾਵੇ ਗੋਲੀਆਂ ਵੱਜ ਜਾਣ ਹੁਣ ਕੋਈ ਪਰਵਾਹ ਨਹੀ। ਕਿਉ ਕਿ ਸਿੰਘਾ ਦੇ ਦਰਸ਼ਨ ਹੀ ਦੁਰਲੱਭ ਹੁੰਦੇ ਹਨ। ਜੇਲ ‘ਚ ਰਹਿ ਕੇ ਨਾਮ ਜਪਣ ਤੇ ਸਿਮਰਨ ਕਰਨ ਨਾਲ ਪ੍ਰਮਾਤਮਾ ਸੂਰਮਿਆ ਵਿਚ ਚੁੰਬਕ ਵਾਂਗ ਇਕ ਕੁਦਰਤੀ ਖਿੱਚ ਅਤੇ ਕਸਿਸ਼ ਪੈਦਾ ਕਰ ਦਿੰਦੇ ਹਨ।
ਮੀਹ ਪੈਣ ਨਾਲ ਠੰਡ ਹੋਣ ਤੇ ਭੈਣ ਬਲਜੀਤ ਕੋਰ ਨੇ ਆਪਣੀ ਕੋਟੀ ਲਾਹ ਕੇ ਹਵਾਰੇ ਨੂੰ ਕਿਹਾ ਵੀਰ ਠੰਡ ਬਹੁਤ ਹੈ, ਤਾਂ ਹਵਾਰੇ ਨੇ ਮਨਾ ਕਰਦਿਆਂ ਕਿਹਾ ਭੈਣਜੀ ਜੇ ਠੰਡ ਬਹੁਤ ਹੈ ਤਾਂ ਫਿਰ ਤੁਹਾਨੂੰ ਵੀ ਲੋੜ ਹੈ ਤੇ ਨਾਲ ਮੇਰੇ ਸਾਥੀ ਭਰਾਵਾਂ ਨੂੰ ਵੀ ਲੋੜ ਹੈ ਇਸ ਲਈ ਮੈ ਇਕੱਲੇ ਨੇ ਕੋਟੀ ਨਹੀ ਲੈਣੀ, ਇਹ ਸਿੰਘਾਂ ਦੀ ਸੋਚ ਆਪਸੀ ਪਿਆਰ ਤੇ ਸਤਿਕਾਰ ਸੀ,
ਕੌਮ ਦੇ ਸੂਰਮਿਆ ਨੇ ਬੁੜੈਲ ਜੇਲ ਦੀ ਸਰੁੰਘ ਪੁੱਟ ਕੇ ਇਤਿਹਾਸਕ ਘਟਨਾ ਗਿਨੀਜ਼ ਬੁੱਕ ਵਿਚ ਦਰਜ਼ ਕਰਵਾ ਦਿੱਤੀ, ਕਿ ਸਿਰਜ ਕੀ ਇੰਨੀ ਵੱਡੀ ਜੇਲ੍ਹ ਤੋੜਨ ਤੇ ਵੀ ਕੋਈ ਗੋਲੀ ਨਹੀਂ ਚਲਾਈ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਕੀਤਾ।—-
ਦਿੱਲੀ ਸਪੈਸ਼ਲ ਸੈਲ ਲੋਧੀ ਕਲੋਨੀ ਦੇ ਰਵੀ ਸੰਕਰ ACP ਨੇ ਭਾਈ ਹਵਾਰੇ ਨੂੰ ਤਰੀਕ ਤੇ ਦੱਸਿਆ ਕੇ ਤੇਰੇ ਪੈਰਾਂ ‘ਚ ਬੇੜੀਆ ਇਸ ਕਰਕੇ ਪਾਉਦੇ ਹਾਂ ਕਿ ਜੇਲ ਬ੍ਰੇਕ ਵਾਲਾ
ਕੇਸ ਗਿੰਨੀਜ਼ ਬੁੱਕ ਵਿਚ ਨਾਮ ਦਰਜ਼ ਹੈ ਤੇ ਤੈਨੂ ਮਾਸ਼ਟਰ ਮਾਈਂਡ ਲਿਖਿਆ ਹੋਇਆ ਹੈ। ਜਦ ਕਿ ਸਾਡੇ ਲਈ ਵੀਰ ਭਿਉਰਾ,ਵੀਰ ਤਾਰਾ ਤੇ ਵੀਰ ਦੇਵੀ ਸਿੰਘ ਸਾਰੇ ਹੀ ਮਾਸ਼ਟਰ ਮਾਈਂਡ ਤੇ ਸਾਰੇ ਬਰਾਬਰ ਹਨ।

ਭਾਂਵੇ ਕੇ ਜੇਲਾਂ ਵਿੱਚੋ ਆਮ ਕੈਦੀ ਬਹੁਤ ਵਾਰ ਭੱਜ ਚੁੱਕੇ ਹਨ,

ਪਰ “ਵਿਸੇਸ਼ ਕੇਸ” ਤੇ “ਵਿਸੇਸ਼ ਕੈਦੀਆ” ਵਲੋਂ ਇੰਨੀ ਵੱਡੀ ਸਕਿਉਰਿਟੀ ਹੋਣ ਤੇ ਬਾਵਯੂਦ ਵੀ ਸਰੁੰਘ ਪੁੱਟ ਕੇ ਨਿਕਲ ਜਾਣਾ ਕੋਈ ਛੋਟੀ-ਮੋਟੀ ਜਾ ਆਮ ਜਹੀ ਗੱਲ ਨਹੀ ਹੈ। ਤੇ ਦੂਜੀ ਵਿਸੇਸ਼ ਗੱਲ ਇਹ ਹੈ ਕਿ ਭਾਈ ਹਵਾਰੇ,ਭਾਈ ਭਿਉਰੇ,ਭਾਈ ਤਾਰੇ ਤੇ ਭਾਈ ਦੇਵੀ ਸਿੰਘ ਨੇ ਜੇਲ ਬ੍ਰੇਕ ਦੋਰਾਨ ਕਿਸੇ ਦਾ ਕੋਈ ਨੁਕਸਾਨ ਤੇ ਕਿਸੇ ਵੀ ਪੁਲਿਸ ਮੁਲਾਜ਼ਮ ਦਾ ਜਾਨੀ ਨੁਕਸਾਨ ਕਰਨ ਤੋ ਬਗੈਰ ਜੇਲ ਦੀ ਸਰੁੰਘ ਪੁੱਟ ਕੇ ਸਫਲ ਨਿਕਲ ਜਾਣਾ ਦੁਨੀਆ ਦੇ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਹੋਇਆ ਹੈ।

ਇਹ ਸਾਰਾ ਕੁਝ ਗੁਰੂ ਸਾਹਿਬ ਦੀ ਕਿਰਪਾ ਅਤੇ ਸਿੱਖ ਸੰਗਤਾਂ ਦੀਆਂ ਦਿਲ ਤੋ ਕੀਤੀਆਂ ਗਈਆਂ ਅਰਦਾਸਾਂ ਨਾਲ਼ ਵਾਹਿਗੁਰੂ ਨੇ ਮਿਹਰ ਕੀਤੀ ਸੀ।

ਸਰੁੰਗਾ ਪੁੱਟ ਕੇ ਲੰਘ ਗਏ ਸੂਰਮੇ ਕਾਹਨੂੰ ਡੱਕਦੀਆਂ ਜੇਲ੍ਹਾਂ…

ਕਿੱਥੇ ਰਹਿ ਗਈ ਧੂੜ ਉੱਡਦੀ ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ…

bulandhadmin

Read Previous

ਖੇਤੀ ਕਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਕੁਚਲਣ ਦੀਆਂ ਸਰਕਾਰ ਦੀਆਂ ਕੋਝੀਆਂ ਚਾਲਾਂ

Read Next

ਅਮਰੀਕੀ ਪ੍ਰਧਾਨ ਨੇ ਆਰ ਐਸ ਐਸ ਤੇ ਬੀ ਜੇ ਪੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਆਪਣੀ ਟੀਮ ਵਿੱਚੋਂ ਕੱਢੇ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!