ਇਤਿਹਾਸਕ ਨਗਰ ਗੁਰੂ ਕੀ ਵਡਾਲੀ ਨੂੰ ਜਾਂਦੀਆਂ ਸੜਕਾਂ ਦੀ ਹਾਲਤ ਕੱਚੇ ਰਸਤਿਆਂ ਤੋ ਵੀ ਮਾੜੀ
ਅੰਮ੍ਰਿਤਸਰ, (ਰਛਪਾਲ ਸਿੰਘ ) ਵਿਧਾਨ ਸਭਾ ਹਲਕਾ ਪੱਛਮੀ ਹੇਠ ਆਂਉਦੇ ਪਿੰਡ ਗੁਰੂ ਕੀ ਵਡਾਲੀ ਭਾਂਵੇ ਨਗਰ ਨਿਗਮ ਦਾ ਹਿੱਸਾ ਹੈ ਅਤੇ ਇਸ ਪੇਡੂ ਇਲਾਕੇ ਨੂੰ ਨਗਰ ਨਿਗਮ ਨਾਲ ਜੋੜਿਆ ਗਿਆ ਪਰ ਵਿਕਾਸ ਪੱਖੋ ਇਸ ਦੀ ਹਾਲਤ ਪਛੜੇ ਪਿੰਡਾਂ ਤੋ ਵੀ ਮਾੜੀ ਹੈ,ਇਲਾਕਾ ਢਪੱਈ ਤੋ ਜਾਂਦੀ ਸੜਕ ਦੀ ਹਾਲਤ ਏਨੀ ਮਾੜੀ ਹੈ ਕਿ ਇਸ ਨਾਲ ਪਿੰਡਾਂ ਦੇ ਕੱਚੇ ਪਹੇ ਚੰਗੇ ਹਨ। ਕਹਿਣ ਨੂੰ ਤਾਂ ਇਹ ਇਲਾਕਾ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਆਂਉਦਾ ਹੈ, ਪਰ ਇਸ ਸੜਕ ਨਾਲ ਤਿੰਨ ਤਿੰਨ ਕੌਸਲਰਾਂ ਦਾ ਸਬੰਧ ਹੋਣ ਦੇ ਬਾਵਜੂਦ ਵੀ ਨਾਂ ਹੀ ਨਗਰ ਨਿਗਮ ਅਤੇ ਨਾ ਹੀ ਪ੍ਰਸ਼ਾਸਨ ਇਸ ਦੀ ਸਾਰ ਲੈ ਰਿਹਾ ਹੈ।
ਕੌਸਲਰ ਤੇ ਵਧਾਇਕ ਨਹੀਂ ਲੈ ਰਹੇ ਇਲਾਕੇ ਦੀ ਸਾਰ-ਲੋਕਾਂ ਦਾ ਦੋਸ਼
ਜਿਸ ਸਬੰਧੀ ਇਲਾਕਾ ਵਾਸੀਆ ਦਾ ਦੋਸ਼ ਹੈ ਕਿ ਉਨਾਂ ਵਲੋ ਕਈ ਵਾਰ ਹਲਕਾ ਵਧਾਇਕ ਡਾ: ਰਾਜ ਕੁਮਾਰ ਅਤੇ ਕੌਸਲਰਾਂ ਦਵਿੰਦਰ ਪਹਿਲਵਾਨ, ਸਕੱਤਰ ਸਿੰਘ ਬੱਬੂ ਅਤੇ ਜਗਦੀਸ਼ ਕਾਲੀਆ ਦੇ ਧਿਆਨ ਵਿੱਚ ਇਸ ਸੜਕ ਦਾ ਮਾਮਲਾ ਲਿਆ ਚੁੱਕੇ ਹਨ। ਪਰ ਕਿਸੇ ਵਲੋ ਵੀ ਲੋੜੀਦੀ ਤਵੱਜੋ ਨਹੀ ਦਿੱਤੀ ਜਾ ਰਹੀ।ਜਦੋਕਿ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੋਹੜੀ ਸਾਹਿਬ ਵੀ ਇਸ ਸੜਕ ਤੇ ਸਥਿਤ ਹੈ, ਜਿਥੇ ਲੋਕ ਦੂਰੋ ਦੂਰੋ ਨਤਮਸਕ ਹੋਣ ਆਂਉਦੇ ਹਨ, ਅਤੇ ਅਮਨ ਐਵੀਨਿਊ, ਪ੍ਰੇਮ ਐਵੀਨਿਊ, ਢਪੱਈ, ਗੁਰੂ ਕੀ ਵਡਾਲੀ ਆਦਿ ਇਲਾਕਿਆ ਦੇ ਲੋਕ ਇਸ ਸੜਕ ਲਈ ਆਪਣੇ ਕੰਮ ਕਾਰਾਂ ਲਈ ਆਂਉਦੇ ਜਾਂਦੇ ਹਨ।
ਜਿਸ ਦੀ ਹਾਲਤ ਇਹ ਬਿਆਨ ਕਰਦੀ ਹੈ ਕਿ ਸੜਕ ਵਿੱਚ ਪਏ ਦੋ ਦੋ ਫੁੱਟ ਡੂੰਘੇ ਖੱਡੇ ਥੋੜੀ ਜਹੀ ਵੀ ਬਰਸਾਤ ਹੋਣ ਨਾਲ ਛੱਪੜ ਦਾ ਰੂਪ ਧਾਰਨ ਕਰ ਜਾਂਦੇ ਹਨ।ਕਈ ਕਈ ਦਿਨ ਹੋਇਆ ਚਿੱਕੜ ਸਰਕਾਰ ਅਤੇ ਨਗਰ ਨਿਗਮ ਦੇ ਵਿਕਾਸ ਦੇ ਦਾਅਵਿਆ ਦਾ ਮੰੂਹ ਚੜਾਂਉਦਾ ਰਹਿੰਦਾ ਹੈ। ਇਲਾਕਾ ਵਾਸੀਆ ਸਵਿੰਦਰ ਸਿੰਘ ਗੁਰੂ ਕੀ ਵਡਾਲੀ, ਕੁਲਦੀਪ ਸਿੰਘ , ਛੱਜੂ ਰਾਮ ਆਦਿ ਨੇ ਕਿਹਾ ਕਿ ਉਹ ਇਸ ਸਬੰਧੀ ਹਲਕਾ ਵਧਾਇਕ ਡਾ: ਰਾਜ ਕੁਮਾਰ ਤੋ ਮੈਬਰ ਪਾਰਲੀਮੈਟ ਸ: ਗੁਰਜੀਤ ਸਿੰਘ ਔਜਲਾ ਨੂੰ ਵੀ ਕਹਿਕੇ ਕਹਿਕੇ ਥੱਕ ਹਾਰ ਚੁੱਕੇ ਹਨ ।ਉਨਾਂ ਨੇ ਕਿਹਾ ਕਿ ਜੇਕਰ ਇਸ ਸੜਕ ਦੀ ਸਾਰ ਨਾ ਲਈ ਗਈ ਤਾਂ ਉਨਾਂ ਵਲੋ ਇਲਾਕਾ ਵਾਸੀਆਂ ਨਾਲ ਮਿਲਕੇ ਸਘੰਰਸ਼ ਕੀਤਾ ਜਾਏਗਾ ।