ਨਵੀਂ ਦਿੱਲੀ: ਜੇ ਤੁਸੀਂ ਇੱਕਲੇ ਹੀ ਕਾਰ ਚਲਾ ਰਹੇ ਹੋ ਜਾਂ ਫਿਰ ਸਾਈਕਲ ਚਲਾ ਰਹੇ ਹੋ ਤਾ ਤੁਹਾਨੂੰ ਮਾਸਕ ਪਾਉਣ ਦੀ ਜਰੂਰਤ ਨਹੀਂ ਹੈ | ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਸਿਹਤ ਵਿਭਾਗ ਵਲੋਂ ਕੀਤਾ ਗਿਆ ਹੈ | ਸਿਹਤ ਅਧਿਕਾਰੀਆਂ ਵਲੋਂ ਕੋਰੋਨਾ ਵਾਇਰਸ ਕਾਰਣ ਮਾਸਕ ਪਾਉਣਾ ਲਾਜ਼ਮੀ ਕੀਤਾ ਹੋਇਆ ਹੈ | ਪੁਲਿਸ ਵਲੋਂ ਹੁਣ ਤਕ ਮਾਸਕ ਤੋਂ ਬਿਨਾ ਕਾਰ ਵਿਚ ਇਕਲੋਤੇ ਸਵਾਰ ਦਾ ਵੀ ਚਲਾਣ ਕਟਿਆ ਜਾ ਰਿਹਾ ਸੀ ਜਿਸ ਦੀਆਂ ਸ਼ਿਕਾਇਤਾਂ ਕੇਂਦਰ ਸਰਕਾਰ ਨੂੰ ਮਿਲੀਆਂ ਸਨ | ਕੇਂਦਰੀ ਸਿਹਤ ਮੰਤਰਾਲੇ ਵਲੋਂ ਸ਼ਪਸ਼ਟ ਕੀਤਾ ਗਿਆ ਹੈ ਕਿ ਉਹਨਾਂ ਵਲੋਂ ਅਜੇਹੀ ਕੋਈ ਹਦਾਇਤ ਨਾਹੀ ਦਿੱਤੀ ਗਈ ਕਿ ਇੱਕਲੇ ਕਾਰ ਚਲਾਕ ਜਾ ਸਾਈਕਲਿੰਗ ਕਰ ਰਹੇ ਵਿਅਕਤੀ ਨੂੰ ਮਾਸਕ ਪਾਉਣਾ ਲਾਜ਼ਮੀ ਹੈ |
ਇਸ ਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਜੇ ਤੁਸੀਂ ਕਾਰ ਵਿਚ ਇੱਕਲੇ ਜਾ ਰਹੇ ਹੋ ਜਾਂ ਸਾਈਕਲਿੰਗ ਕਰ ਰਹੇ ਹੋ ਅਤੇ ਮਾਸਕ ਨਹੀਂ ਪਾਇਆ ਤਾ ਤੁਹਾਡਾ ਚਲਾਨ ਨਹੀਂ ਕੀਤਾ ਜਾਵੇਗਾ | ਕੇਂਦਰ ਸਰਕਾਰ ਨੇ ਕਿਹਾ ਹੈ ਕਰ ਵਿਚ ਇੱਕ ਤੋਂ ਵੱਧ ਬੰਦੇ ਹੋਣ ਜਾ ਤੁਸੀਂ ਗਰੁੱਪ ਵਿਚ ਸਾਈਕਲਿੰਗ ਕਰ ਰਹੇ ਹੋ ਤਾਂ ਹੀ ਚਲਾਨ ਕਟਿਆ ਜਾਵੇਗਾ |