More

  ਆਸਟਰੇਲੀਆ ’ਚ ਭਾਰਤੀ ਮੂਲ ਦੇ ਪਹਿਲੇ ਜੱਜ ਬਣੇ ਜਲੰਧਰ ਦੇ ਪ੍ਰਦੀਪ ਸਿੰਘ ਟਿਵਾਣਾ

  ਜਲੰਧਰ, 25 ਜੂਨ (ਬੁਲੰਦ ਆਵਾਜ ਬਿਊਰੋ) – ਪੰਜਾਬੀਆਂ ਦੀਆਂ ਲਗਨ, ਮਿਹਨਤ ਤੇ ਸੇਵਾ ਭਾਵਨਾ ਦਾ ਸਿੱਕਾ ਹਰ ਥਾਂ ਚਲਦਾ ਹੈ। ਵਿਦੇਸ਼ੀ ਧਰਤੀ ’ਤੇ ਜਾ ਕੇ ਵੀ ਉਹ ਆਪਣੀ ਮਿਹਨਤ ਦੀ ਬਦੌਲਤ ਵੱਡੇ-ਵੱਡੇ ਅਹੁਦੇ ਹਾਸਲ ਕਰ ਲੈਂਦੇ ਹਨ। ਇਸੇ ਤਰ੍ਹਾਂ ਜਲੰਧਰ ਦੇ ਪ੍ਰਦੀਪ ਸਿੰਘ ਟਿਵਾਣਾ ਨੇ ਵੀ ਵਿਦੇਸ਼ੀ ਧਰਤੀ ’ਤੇ ਇਤਿਹਾਸ ਰਚ ਦਿੱਤਾ ਹੈ, ਜੋ ਕਿ ਆਸਟਰੇਲੀਆ ਵਿੱਚ ਭਾਰਤੀ ਮੂਲ ਦੇ ਪਹਿਲੇ ਜੱਜ ਬਣ ਗਏ ਹਨ। ਜਲੰਧਰ ’ਚ ਉਨ੍ਹਾਂ ਦੇ ਜੱਦੀ ਪਿੰਡ ਕੋਟਕਲਾਂ ਵਿੱਚ ਪਿੰਡ ਵਾਸੀਆਂ ਨੇ ਮਠਿਆਈਆਂ ਵੰਡ ਕੇ ਪ੍ਰਦੀਪ ਸਿੰਘ ਟਿਵਾਣਾ ਦੇ ਜੱਜ ਬਣਨ ’ਤੇ ਖੁਸ਼ੀ ਮਨਾਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਦੀਪ ਨੇ ਜਲੰਧਰ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਹਾਲਾਂਕਿ ਪ੍ਰਦੀਪ ਟਿਵਾਣਾ ਦਾ ਜਨਮ ਯੂਕੇ ਵਿੱਚ ਹੋਇਆ ਸੀ, ਪਰ ਉਹ ਹਮੇਸ਼ਾ ਪੰਜਾਬ ਦੀ ਮਿੱਟੀ ਨਾਲ ਜੁੜੇ ਰਹੇ ਹਨ।

  ਪ੍ਰਦੀਪ ਦੇ ਪਿਤਾ ਅਜੀਤ ਸਿੰਘ ਟਿਵਾਣਾ ਜਲੰਧਰ ਦੇ ਕੋਟਕਲਾਂ ਤੋਂ ਪਹਿਲਾਂ ਸਿੰਗਾਪੁਰ ਤੇ ਫਿਰ ਯੂਕੇ ਸ਼ਿਫ਼ਟ ਹੋ ਗਏ ਸਨ। ਯੂਕੇ ਵਿੱਚ 1970 ਵਿੱਚ ਪ੍ਰਦੀਪ ਟਿਵਾਣਾ ਦਾ ਜਨਮ ਹੋਇਆ, ਜਿਸ ਨੇ ਗਰੈਜੂਏਸ਼ਨ ਤੇ ਲਾਅ ਦੀ ਡਿਗਰੀ ਵੋਲਵਰ ਹੈਂਪਟਨ ਯੂਨੀਵਰਸਿਟੀ ਤੋਂ ਹਾਸਲ ਕੀਤੀ। ਪ੍ਰਦੀਪ ਨੂੰ ਲਾਅ ਸਕੂਲ ’ਚੋਂ ਦੋ ਸਕਾਲਰਸ਼ਿਪ ਮਿਲੀਆਂ, ਜੋ ਰਿਕਾਰਡ ਸਨ। 2006 ਵਿੱਚ ਟਿਵਾਣਾ ਪਰਿਵਾਰ ਆਸਟਰੇਲੀਆ ਸ਼ਿਫ਼ਟ ਹੋ ਗਿਆ ਸੀ ਅਤੇ ਉੱਥੇ ਅੱਗੇ ਪ੍ਰਦੀਪ ਟਿਵਾਣਾ ਨੇ ਬਤੌਰ ਕਾਨੂੰਨ ਦੀ ਤਿੰਨ ਮਹੀਨੇ ਦੀ ਡਿਗਰੀ ਹਾਸਲ ਕੀਤੀ ਅਤੇ ਉੱਥੇ ਅੱਗੇ ਪ੍ਰੈਕਟਿਸ ਕਰਕੇ ਆਪਣਾ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਨੇ 2006 ਤੋਂ ਲਗਾਤਾਰ ਬਤੌਰ ਕ੍ਰਿਮੀਨਲ ਵਕੀਲ ਨਿੱਜੀ ਪ੍ਰੈਕਟਿਸ ਕੀਤੀ। ਪਰਿਵਾਰ ਦੇ ਨਜ਼ਦੀਕੀ ਮੈਂਬਰ ਕਰਨਦੀਪ ਚਾਵਲਾ ਦਾ ਕਹਿਣਾ ਹੈ ਕਿ ਪ੍ਰਦੀਪ ਟਿਵਾਣਾ ਨੇ ਪੰਜਾਬ ਦਾ ਨਾਮ ਵਿਸ਼ਵ ਪੱਧਰ ’ਤੇ ਰੌਸ਼ਨ ਕੀਤਾ ਹੈ। ਇਸ ਦੇ ਚਲਦਿਆਂ ਉਨ੍ਹਾਂ ਦੇ ਜੱਦੀ ਪਿੰਡ ਕੋਟਕਲਾਂ ਵਿੱਚ ਗੁਰਦੁਆਰਾ ਸਾਹਿਬ ’ਚ ਅਰਦਾਸ ਕੀਤੀ ਗਈ ਅਤੇ ਲੱਡੂ ਵੰਡੇ ਗਏ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img