ਆਸਟਰੇਲੀਆ ‘ਚ ਏਅਰਪੋਰਟ ਦੇ ਨੇੜੇ ਲੱਗੀ ਅੱਗ, ਸ਼ਹਿਰ ਦੇ ਕਈ ਹਿੱਸੇ ਕਰਵਾਏ ਖਾਲੀ….

ਆਸਟਰੇਲੀਆ ਵਿਚ ਮੁੜ ਅੱਗ ਲੱਗਣ ਤੋਂ ਬਾਅਦ ਸ਼ਹਿਰ ਦੇ ਕੁਝ ਹਿੱਸਿਆਂ ਨੂੰ ਖਾਲ੍ਹੀ ਕਰਵਾ ਲਿਆ ਗਿਆ ਹੈ। ਇਹ ਅੱਗ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਏਅਰਪੋਰਟ ਦੇ ਨੇੜੇ ਸਥਿਤ ਜੰਗਲਾਂ ਵਿਚ ਲੱਗੀ ਹੈ। ਸੜਕਾਂ ‘ਤੇ ਆਵਾਜਾਈ ਰੋਕ ਲਿਆ ਗਿਆ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਇਲਾਕਾ ਖਾਲ੍ਹੀ ਕਰਨ ਜਾਂ ਅੱਗ ਦੀ ਲਪੇਟ ਵਿਚ ਆਏ ਖੇਤਰਾਂ ਤੋਂ ਦੂਰ ਰਹਿਣ ਲਈ ਕਿਹਾ ਹੈ। ਦੇਸ਼ ਵਿਚ ਬੀਤੇ ਦਿਨੀਂ ਪਏ ਮੀਂਹ ਤੇ ਤਾਪਮਾਨ ਵਿਚ ਆਈ ਕਮੀ ਨਾਲ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਅੱਗ ‘ਤੇ ਕਾਬੂ ਕਰਨ ਵਿਚ ਸਫਲਤਾ ਮਿਲੀ ਸੀ ਪਰ ਤੇਜ਼ ਹਵਾਵਾਂ ਦੇ ਚੱਲਦੇ ਤੇ ਤਾਪਮਾਨ ਵਧਣ ਨਾਲ ਬੁੱਧਵਾਰ ਨੂੰ ਮੁੜ ਸਥਿਤੀ ਕੰਟਰੋਲ ਤੋਂ ਬਾਹਰ ਹੋ ਗਈ।

ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿਚ ਰਾਜਧਾਨੀ ਦੇ ਇਲਾਕਿਆਂ ਦੇ ਉਪਰ ਧੂੰਏ ਦਾ ਗੁਬਾਰ ਦਿਖ ਰਿਹਾ ਹੈ। ਹਾਲ ਦੇ ਦਿਨਾਂ ਵਿਚ ਕੈਨਬਰਾ, ਸਿਡਨੀ ਤੇ ਮੈਲਬੌਰਨ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਖਰਾਬ ਹਵਾ ਦੀ ਗੁਣਵੱਤਾ ਵਾਲੇ ਸ਼ਹਿਰਾਂ ਵਿਚ ਚੋਟੀ ‘ਤੇ ਰਹੇ ਹਨ। ਬੀਤੇ ਸਤੰਬਰ ਮਹੀਨੇ ਵਿਚ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। 2500 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।

Leave a Reply

Your email address will not be published. Required fields are marked *