More

  ਆਸ਼ੀਰਵਾਦ ਸਕੀਮ ਤਹਿਤ ਜੁਲਾਈ ਤੋਂ ਅਕਤੂਬਰ ਤੱਕ 1686 ਲਾਭਪਾਤਰੀਆਂ ਨੂੰ ਵੰਡੀ 8.59 ਕਰੋੜ ਰੁਪਏ ਦੀ ਰਾਸ਼ੀ – ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ

  1830 ਦਿਵਿਆਂਗ ਵਿਅਕਤੀਆਂ ਨੂੰ ਮੁਹੱਈਆ ਕਰਵਾਏ ਗਏ ਆਰਟੀਫਿਸ਼ੀਅਲ ਅੰਗ ਅਤੇ ਵੀਲ੍ਹ ਚੇਅਰ

  ਅੰਮ੍ਰਿਤਸਰ, 26 ਨਵੰਬਰ (ਗਗਨ) – ਪੰਜਾਬ ਸਰਕਾਰ ਵਲੋਂ ਜੁਲਾਈ 2021 ਤੋਂ ਆਸ਼ੀਰਵਾਦ ਸਕੀਮ ਤਹਿਤ ਲੜਕੀ ਦੇ ਵਿਆਹ ਲਈ ਲਾਭਪਾਤਰੀਆਂ ਨੂੰ 51000/- ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਸੇ ਹੀ ਤਹਿਤ ਜੁਲਾਈ 2021 ਤੋਂ ਅਕਤੂਬਰ 2021 ਤੱਕ 1686 ਲਾਭਪਾਤਰੀਆਂ ਨੂੰ 8.59 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਰਾਜ ਕੰਵਲ ਪਿ੍ਰਤਪਾਲ ਸਿੰਘ ਜਿਲ੍ਹਾ ਯੋਜਨਾ ਕਮੇਟੀ ਵੱਲੋ ਜਿਲਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਅਸ਼ੀਸ ਇੰਦਰ ਸਿੰਘ ਅਤੇ ਜਿਲ੍ਹਾ ਸਮਾਜਿਕ ਨਿਆ ਅਤੇ ਅਧਿਕਾਰਤਾ ਅਫਸਰ ਸ੍ਰੀ ਸਜੀਵ ਮੈਨਨ ਨਾਲ ਮੀਟਿੰਗ ਕਰਨ ਉਪਰੰਤ ਕੀਤਾ ਗਿਆ। ਸ: ਲੱਕੀ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆ ਨੂੰ ਅਰਟੀਫਿਸ਼ੀਅਲ ਅੰਗ, ਵੀਲਚੇਅਰ ਅਤੇ ਕੰਨਾ ਲਈ ਸੁਨਵਾਈ ਯੰਤਰ ਆਦਿ ਵੀ ਮੁਹੱਈਆ ਕਰਵਾਏ ਜਾਦੇ ਹਨ। ਇਹ ਸਹੂਲਤ 1830 ਲਾਭਪਾਤਰੀਆ ਨੂੰ ਮੁਹੱਈਆ ਕਰਵਾਈ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 1,83,897 ਲਾਭਪਾਤਰੀ ਹਨ, ਜਿਹਨਾ ਨੂੰ ਕੁੱਲ 28.82 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁਕੀ ਹੈ । ਸਰਕਾਰ ਵਲੋ ਬੁਢਾਪਾ, ਵਿਧਵਾ, ਅਪਾਹਜ ਅਤੇ ਬੇਸਹਾਰਾ ਬੱਚਿਆ ਨੂੰ ਪੈਨਸ਼ਨ ਦਿੱਤੀ ਜਾਦੀ ਹੈ ਅਤੇ ਅਕੂਤਬਰ 2021 ਦੀਆ ਪੈਨਸ਼ਨਾਂ ਲਾਭਪਾਤਰੀਆ ਨੂੰ ਭੇਜੀਆ ਜਾ ਚੁਕੀਆ ਹਨ।

  ਸਾਲ 2021 ਦੌਰਾਨ ਬੁਢਾਪਾ ਪੈਨਸ਼ਨ ਦੇ ਲਾਭਪਾਤਰੀਆ ਦੇ 124170 ਕੇਸਾ ਲਈ ਲਗਪਗ 97.88 ਕਰੋੜ, ਦਿਵਿਆਂਗ ਵਿਅਕਤੀਆ ਦੇ 13942 ਕੇਸਾ ਲਈ ਲਗਪਗ 11.04 ਕਰੋੜ, ਬੇਸਹਾਰਾ ਬੱਚਿਆ 7392 ਲਈ 7.95 , ਵਿਧਵਾ ਔਰਤਾ 38393 ਲਈ 29.96 ਰੁਪਏ ਜਾਰੀ ਕੀਤੇ ਗਏ ਹਨ। ਚੇਅਰਮੈਨ ਵੱਲੋ ਦੱਸਿਆ ਗਿਆ ਹੈ ਕਿ ਸਕੂਲਾ ਅਤੇ ਕਾਲਜਾ ਵਿੱਚ ਵਿਦਿਆਰਥੀਆ ਨੂੰ ਮਿਲ ਰਹੀ ਸਕਾਲਰਸਿਪ ਸਬੰਧੀ ਨਿਰੀਖਣ ਵੀ ਕੀਤਾ ਜਾਦਾ ਹੈ। ਅਨੁਸੂਚਿਤ ਜਾਤੀ ਦੇ ਵਿਦਿਆਰਥੀ ਜਿਹਨਾ ਦੀ ਸਲਾਨਾ ਪਰਿਵਾਰਕ ਇਨਕਮ 2,50000/- ਰੁਪਏ ਤੋ ਘੱਟ ਹੈ ਉਹਨਾ ਨੂੰ ਇਸ ਦਫਤਰ ਵੱਲੋ ਫਰੀ ਸ਼ਿਪ ਕਾਰਡ ਇਸ਼ੂ ਕੀਤਾ ਜਾਦਾ ਹੈ ਅਤੇ ਉਹਨਾ ਵਿਦਿਆਰਥੀਆ ਨੂੰ ਕਿਤਾਬਾ ਅਤੇ ਵਰਦੀਆ ਅਦਿ ਵੀ ਮੁਹੱਈਆ ਕਰਵਾਈਆ ਜਾਦੀਆ ਹਨ।

  ਜੋ ਆਨ ਲਾਈਨ ਸਿਸਟਮ ਤਹਿਤ ਸਹੂਲਤ ਲਈ ਅਪਲਾਈ ਨਹੀ ਕਰ ਸਕਦੇ ਉਹਨਾ ਨੂੰ ਹੈਲਪ ਡੈਸਕ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਦੀ ਹੈ । ਅਨੁਸੂਚਿਤ ਵਰਗ ਦੇ ਉਮੀਦਵਾਰ ਨੂੰ ਜੋ ਕਿ ਤਕਨੀਕੀ ਸਿੱਖਿਆ ਲੈਣ ਉਪਰੰਤ ਆਪਨਾ ਕੰਮ ਸੁਰੂ ਕਰਨ ਚਾਹੁਦੇ ਹਨ ਉਹਨਾ ਨੂੰ ਮਸ਼ੀਨਰੀ ਅਤੇ ਟੂਲਜ ਆਦਿ ਲਈ ਕਰਜਾ ਵੀ ਮੁਹੱਈਆ ਕਰਵਾਇਆ ਜਾਦਾ ਹੈ। ਇਸ ਕਰਜੇ ਵਿੱਚ 10000/- ਰੁਪਏ ਦੀ ਸਬਸਿਡੀ ਵੀ ਦਿੱਤੀ ਜਾਦੀ ਹੈ । ਇਸ ਵਿੱਚ 3750 ਅਰਜੀਆ ਪ੍ਰਾਪਤ ਹੋਈਆ ਸਨ, ਜਿਹਨਾ ਵਿੱਚੋ 2279 ਉਮੀਦਵਾਰਾ ਦੇ ਕਰਜੇ ਨੂੰ ਪ੍ਰਵਾਨਗੀ ਦਿੱਤੀ ਹੋ ਗਿਆ ਹੈ। ਬਾਕੀ ਕੇਸ ਸਰਕਾਰ ਦੀਆ ਅਗਵਾਈ ਲੀਹਾ ਅਨੁਸਾਰ ਫਿੱਟ ਚਾਰਜ ਨਹੀ ਹਨ ਉਹ ਰਿਜੈਕਟ ਕੀਤਾ ਗਿਆ ਹੈ। ਲਾਭਪਾਤਰੀਆ ਨੂੰ ਜਿਨ੍ਹੀ ਵੀ ਰਾਸ਼ੀ ਕੀਤੀ ਜਾਦੀ ਹੈ ਉਹਨਾ ਦੀ ਬੈਕ ਖਾਤਿਆ ਵਿੱਚ ਸਿਧੀ ਹੀ ਟਰਾਸਫਰ ਕੀਤੀ ਜਾਦੀ ਹੈ । ਜੇਕਰ ਕਿਸੇ ਅਨੁਸੂਚਿਤ ਜਾਤੀ ਦੇ ਵਸਨੀਕ ਨੂੰ ਮਰਡਰ,ਰੇਪ ਆਦਿ ਅਪਰਾਧ ਹੁੰਦਾ ਹੈ ਤਾ ਉਸ ਨੂੰ ਵਿੱਤੀ ਸਹਾਇਤਾ ਦਿੱਤੀ ਜਾਦੀ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img