ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ 77ਵਾਂ ਸਥਾਪਨਾ ਦਿਵਸ ਸ਼੍ਰੀ ਅਕਾਲ ਤਖਤ ਸਾਹਿਬ ਜਾਹੋ-ਜਲਾਲ ਨਾਲ ਮਨਾਇਆ

33

ਪੰਥਕ ਸੋਚ ਨੂੰ ਇਕਜੁੱਟ ਕਰਨ ਲਈ ਬਹੁਤ ਜਲਦ ਕਮੇਟੀ ਬਣੇਗੀ – ਭੌਮਾ, ਚੀਮਾ

Italian Trulli

ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਨੇ ਅੱਜ ਆਪਣਾ 77ਵਾਂ ਸਥਾਪਨਾ ਦਿਵਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋ ਕੇ ਬਹੁਤ ਜਾਹੋ-ਜਲਾਲ ਨਾਲ ਮਨਾਇਆ ਗਿਆ । ਜਿਸ ਦੀ ਅਗਵਾਈ ਆਲ ਇੰਡੀਆ ਸਿੱਖ ਸਟੂਡੈਟਸ ਦੇ ਸਾਬਕਾ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ,ਡਾ ਮਨਜੀਤ ਸਿੰਘ ਭੋਮਾ ਦੀ ਸਰਪ੍ਰਸਤੀ ਹੇਠ, ਫੈਡਰੇਸ਼ਨ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਦੀ ਦੇਖ-ਰੇਖ ਹੇਠ ਅਰਦਾਸ ਸਮਾਗਮ ਕਰਵਾਇਆ ਗਿਆ ,ਜਿਸ ਚ ਕਿਸਾਨੀ ਸੰਘਰਸ਼ ਦੀ ਚੜਦੀਕਲਾ ਲਈ ਅਰਦਾਸ ਕੀਤੀ ਗਈ ਤੇ ਕਿਸਾਨੀ ਘੋਲ ਦੌਰਾਨ ਸ਼ਹੀਦੀ ਦਾ ਜਾਮ ਪੀ ਚੁੱਕੇ ਅੰਨਦਾਤੇ ਨੂੰ ਸ਼ਰਧਾਜਲੀ ਭੇਟ ਕੇਦਰ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਗਈ ਕਿ ਉਹ ਕਿਸਾਨਾ ਨਾਲ  ਹਮਦਰਦੀ ਵਾਲਾ ਰਾਹ ਅਖਤਿਆਰ ਕਰੇ ਨਹੀ ਤਾ ਆਉਣ ਵਾਲੇ ਸਮੇ ਵਿੱਚ  ਮੋਦੀ ਸਰਕਾਰ ਨੂੰ ਕੁਰਸੀ ਛੱਡਣੀ ਪਵੇਗੀ।  ਪੀਰ  ਮੁਹੰਮਦ ਅਤੇ ਭੌਮਾ  ਨੇ ਸਪੱਸ਼ਟ ਕੀਤਾ ਕਿ ਕਿਸਾਨੀ ਸੰਘਰਸ਼ ਦੀ ਜਿੱਤ ਤੱਕ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸਨ ਕਿਸਾਨਾ ਨਾਲ ਚਟਾਨ ਵਾਂਗ ਖੜੇ ਰਹਾਗੇ । ਫੈਡਰੇਸ਼ਨ ਨੇਤਾਵਾਂ ਨੇ ਸਰਕਾਰ ਤੋ ਮੰਗ ਕੀਤੀ ਕਿ ਖੇਤੀਬਾੜੀ ਦੇ ਤਿੰਨੇ ਕਾਲੇ ਖੇਤੀ ਕਾਨੂੰਨ ਬਿਨਾ ਹੋਰ ਦੇਰੀ ਦੇ  ਰੱਦ ਕੀਤੇ ਜਾਣ ਤਾਂ ਜੋ ਦੇਸ਼ ਦੇ ਅੰਨਦਾਤੇ ਨੂੰ ਰਾਹਤ ਮਿਲ ਸਕੇ ਤੇ ਉਹ ਆਪਣੇ ਪ੍ਰੀਵਾਰਾ ਵਿੱਚ ਜਾ ਸਕੇ ।ਬੀਤੇ ਦਿਨੀ ਸਿਆਸੀ ਪਾਰਟੀਆ ਨੂੰ ਕਿਸਾਨਾਂ ਵੱਲੋ ਜਾਰੀ ਆਦੇਸ਼ਾ ਦੀ  ਸ਼ਲਾਘਾ ਕਰਦਿਆ ਸੰਯੁਕਤ ਕਿਸਾਨ ਮੋਰਚੇ ਨੂੰ ਸਲਾਹ ਦਿੱਤੀ ਗਈ ਕਿ ਉਹਨਾ ਸਾਰੇ ਪੰਜ ਰਾਜਾ ਵਿੱਚ ਜਿਥੇ ਚੌਣਾ ਹੋ ਰਹੀਆ ਹਨ ਉਥੇ ਵੀ ਇਹ ਅੰਦੇਸ਼ ਜਾਰੀ ਕੀਤੇ ਜਾਣ । ਫੈਡਰੇਸਨ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਨੇ ਕਿਹਾ ਕਿ ਕਿਸਾਨੀ ਘੋਲ ਨੂੰ ਜਿੱਤਣਾ ਨਰਿੰਦਰ ਮੋਦੀ ਦੀ ਤਾਨਾਸ਼ਾਹੀ ਸੋਚ ਨੂੰ ਠੱਲ ਪਾਉਣ ਚ ਅਸਰਦਾਰ ਸਾਬਿਤ ਹੋਵੇਗਾ। ਇਸ ਮੌਕੇ ਸਰਪ੍ਰਸਤ ਸ ਕਰਨੈਲ ਸਿੰਘ ਪੀਰ ਮੁਹੰਮਦ  ਅਤੇ ਡਾਕਟਰ ਮਨਜੀਤ ਸਿੰਘ ਭੌਮਾ ਨੇ ਪੱਤਰਕਾਰਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਚ ਫੈਡਰੇਸ਼ਨ ਦੇ ਯੂਨਿਟ ਮੁੜ ਸਥਾਪਤ ਕਰਨ ਦੌਰਾਨ ਸ੍ ਸਰੂਪ ਸਿੰਘ  ਸ੍ ਅਮਰ ਸਿੰਘ ਅੰਬਾਲਵੀ ਭਾਈ ਅਮਰੀਕ ਸਿੰਘ ਹਰਿਮੰਦਰ ਸਿੰਘ ਸੰਧੂ ਦੇ ਪਾਏ ਨਕਸ਼ੇ ਕਦਮਾਂ ਤੇ ਫੈਡਰੇਸ਼ਨ ਚਲਦੀ ਆਈ ਹੈ ਤੇ ਚਲਦੀ ਰਹੇਗੀ ।  ਇਸ ਮੌਕੇ ਸ਼ਹੀਦ ਸਿੰਘਾਂ ਦੇ ਪਰਿਵਾਰਕ ਮੈਬਰਾ ਨੂੰ ਵੀ ਸਨਮਾਨਿਤ ਵੀ ਕੀਤਾ ਜੋ ਅਰਦਾਸ ਸਮਾਗਮ ਵਿੱਚ ਮੌਜੂਦ ਸਨ । ਇਸ ਸਬੰਧੀ ਸਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ,ਭਾਈ ਅਮਰੀਕ ਸਿੰਘ, ਜਨਰੱਲ ਸ਼ੁਬੇਗ ਸਿੰਘ ਅਤੇ ਹੋਰ ਸ਼ਹੀਦਾਂ ਨੂੰ ਸਹੀਦੀ ਯਾਦਗਾਰ ਜਾਕੇ ਅਕੀਦਤ ਦੇ ਫੁੱਲ ਭੇਟ ਕੀਤੇ ਗਏ।

ਬੁਲਾਰਿਆਂ ਇਹ ਵੀ ਐਲਾਨ ਕੀਤਾ ਕਿ ਜਲਦ ਹੀ ਗੁਰਮਤਿ ਸਿਖਲਾਈ ਕੈਪ ਅਤੇ ਸੈਮੀਨਾਰ ਸ਼ੁਰੂ ਕੀਤੇ ਜਾਣਗੇ ਜਿਸ ਦੀ ਸੁਰੂਆਤ 30 ਸਤੰਬਰ ਨੂੰ ਅਨੰਦਪੁਰ ਸਾਹਿਬ ਤੋ ਕੀਤੀ ਜਾਵੇਗੀ। ਉਹਨਾਂ ਪੰਜਾਬੀਆ ਨੂੰ ਤੇ ਸਿੱਖ ਨੌਜਵਾਨਾ ਨੂੰ ਅਪੀਲ ਕੀਤੀ ਕਿ ਮਾਂ ਬੋਲੀ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ ਤੇ ਮਾ ਬੋਲੀ ਦੇ ਪ੍ਰਚਾਰ ਲਈ ਪੂਰੀ ਤਨਦੇਹੀ ਨਾਲ ਕਾਰਜ ਕੀਤੇ ਜਾਣ। ਨੌਜੁਆਨੀ ਨੂੰ ਨਸ਼ਿਆ ਵਰਗੀ ਨਾ-ਮੁਰਾਦ ਬਿਮਾਰੀ ਤੋ ਕੋਹਾ ਦੂਰ ਰਹਿਣ ਦੀ ਅਪੀਲ ਕੀਤੀ ਕਿਉਕਿ ਪੰਜਾਬ ਦੁਨੀਆ ਭਰ ਚ ਮਕਬੂਲ ਸਿੱਖ ਪ੍ਰਭਾਵ ਵਾਲਾ ਸੂਬਾ ਸਿੱਖ ਵਿਰੋਧੀਆਂ ਨੂੰ ਹਮੇਸ਼ਾ ਹੀ ਚੁੁੱਭਦਾ ਆਇਆ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਦੀ ਸੋਚ ਸਿੱਖਾਂ ਨੂੰ ਨਸ਼ਿਆ ਨਾਲ ਖਤਮ ਕਰਨ ਦੀ ਹੈ ,ਜੋ ਕਦੇ ਪੂਰੀ ਨਹੀ ਹੋਣ ਦਿੱਤੀ ਜਾਵੇਗੀ। ਸਮਾਗਮ  ਅੱਜ ਦੇ ਅਰਦਾਸ ਸਮਾਗਮ ਵਿੱਚ ਮੁੱਖ ਪ੍ਰਬੰਧਕ ਭਾਈ ਬਲਜਿੰਦਰ ਸਿੰਘ ਸੇਰਾ , ਫੈਡਰੇਸਨ ਦੇ ਲੀਗਲ ਸਲਾਹਕਾਰ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ , ਸ੍ ਕੰਵਲਜੀਤ ਸਿੰਘ ਬਿੱਟਾ, ਗਗਨਦੀਪ ਸਿੰਘ ਰਿਆੜ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰੱਲ ਸਕੱਤਰ ਸਮਨਮਹੋਨ ਸਿੰਘ ਸਠਿਆਲਾ, ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸ੍ ਰਵਿੰਦਰ ਸਿੰਘ ਬ੍ਰਹਮਪੁਰਾ ,ਜਨਰੱਲ ਸਕੱਤਰ ਜਥੇਦਾਰ ਮੱਖਣ ਸਿੰਘ ਨੰਗਲ , ਕੈਪਟਨ ਅਜੀਤ ਸਿੰਘ ਰੰਘਰੇਟਾ ਬੀ ਸੀ ਸੈਲ ਜਨਰੱਲ ਸਕੱਤਰ ,ਗੁਰਪ੍ਰੀਤ ਸਿੰਘ ਕਲਕੱਤਾ , ਦਲਜੀਤ ਸਿੰਘ ਗਿੱਲ, ਗੁਰਮੁੱਖ ਸਿੰਘ ਸੰਧੂ ,ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਪਰਮਜੀਤ ਸਿੰਘ ਤਨੇਲ ,ਸੁਖਵਿੰਦਰ ਸਿੰਘ ਦੀਨਾਨਗਰ, ਕੰਵਰਦੀਪ ਸਿੰਘ ਬ੍ਰਹਮਪੁਰਾ ,ਬੂਟਾ ਸਿੰਘ ਭੁੱਲਰ, ਬੀਬੀ ਕੁਲਬੀਰ ਕੌਰ , ਬੀਬੀ ਸੁਖਵਿੰਦਰ ਕੌਰ ਸੁੱਖੀ ਸਮੇਤ ਅਨੇਕਾ ਫੈਡਰੇਸਨ ਦੇ ਪੁਰਾਣੇ ਆਗੂ ਸਮਰਥਕ ਤੇ ਅਹੁਦੇਦਾਰ ਹਾਜਰ ਸਨ ।ਇਸ ਮੌਕੇ ਸਨਮਾਨ ਕਰਨ ਵਾਲਿਆਂ  ਚ ਬੀਬੀ ਸੰਦੀਪ ਕੌਰ ਕਾਸ਼ਤੀਵਾਲ ,ਭਾਈ ਬਲਜਿੰਦਰ ਸਿੰਘ ਪਰਵਾਨਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ,ਭਾਈ ਅੰਮਿ੍ਰਤਪਾਲ ਸਿੰਘ ਮਹਿਰੋਂ, ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਭੁਪਿੰਦਰ ਸਿੰਘ ਛੇ ਜੂਨ,,ਭਾਈ ਜੁਗਰਾਜ ਸਿੰਘ , ਭਾਈ ਭੁਪਿੰਦਰ ਸਿੰਘ ਸੱਜਣ, ਭਾਈ ਪਰਮਜੀਤ ਸਿੰਘ ਅਕਾਲੀ,ਭਾਈ ਰਜਿੰਦਰ ਸਿੰਘ ਰਾਮਪੁਰ ਅਹਿਮ ਸ਼ਖਸ਼ੀਅਤਾਂ ਮੌਜੂਦ ਸਨ।