ਆਰਥਿਕ ਤਬਾਹੀ ਲਈ ਮੋਦੀ ਵਿੱਤ ਮੰਤਰੀ ਸੀਤਾਰਮਨ ਨੂੰ ਬਰਖ਼ਾਸਤ ਕਰਨ: ਕਾਂਗਰਸ

12

ਨਵੀਂ ਦਿੱਲੀ, 3 ਸਤੰਬਰ – ਕਾਂਗਰਸ ਨੇ ਵੀਰਵਾਰ ਨੂੰ ਜੀਡੀਪੀ ਵਿਕਾਸ ਦਰ ਵਿੱਚ ਭਾਰੀ ਗਿਰਾਵਟ ਅਤੇ ਬੇਰੁਜ਼ਗਾਰੀ ਵਿੱਚ ਵਾਧੇ ਕਾਰਨ ਸਰਕਾਰ ’ਤੇ ਦੇਸ਼ ਨੂੰ ਆਰਥਿਕ ਸੰਕਟ ਵੱਲ ਧੱਕਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਖ਼ੁਦ ਇਸ ‘ਆਰਥਿਕ ਤਬਾਹੀ’ ਲਈ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਬਰਖਾਸਤ ਕਰਨ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਸਰਕਾਰ ਦੇ ਅੰਦਰ ‘ਵੱਡੀ ਰਾਜਨੀਤਿਕ ਅਤੇ ਵਿੱਤੀ ਸਰਜਰੀ’ ਦੀ ਲੋੜ ਹੈ। ਸ੍ਰੀ ਸੁਰਜੇਵਾਲਾ ਨੇ ਜੀਡੀਪੀ, ਬੇਰੁਜ਼ਗਾਰੀ ਅਤੇ ਜੀਐਸਟੀ ਬਾਰੇ ਅੰਕੜਿਆਂ ਸਣੇ ਵੇਰਵੇ ਦਿੱਤੇ। ਉਨ੍ਹਾਂ ਮੀਡੀਆ ਨੂੰ ਕਿਹਾ, “ਅੱਜ ਦੇਸ਼ ਭਰ ਵਿੱਚ ਆਰਥਿਕ ਤਬਾਹੀ ਘੁੱਪ ਹਨੇਰਾ ਹੈ।” ਰੋਜ਼ੀ ਰੋਟੀ, ਰੁਜ਼ਗਾਰ ਖ਼ਤਮ ਹੋ ਗਿਆ ਹੈ ਅਤੇ ਕਾਰੋਬਾਰ ਅਤੇ ਉਦਯੋਗ ਠੱਪ ਪਏ ਹਨ। ਆਰਥਿਕਤਾ ਬਰਬਾਦ ਹੋ ਗਈ ਹੈ ਅਤੇ ਜੀਡੀਪੀ ਗਰਕ ਗਈ ਹੈ। ਦੇਸ਼ ਨੂੰ ਆਰਥਿਕ ਐਮਰਜੰਸੀ ਵੱਲ ਧੱਕਿਆ ਜਾ ਰਿਹਾ ਹੈ।” ਉਨ੍ਹਾਂ ਅਨੁਸਾਰ 73 ਸਾਲਾਂ ਵਿੱਚ ਪਹਿਲੀ ਵਾਰ ਪਹਿਲੀ ਤਿਮਾਹੀ ਵਿੱਚ ਜੀਡੀਪੀ ਦੀ ਦਰ ਘਟਾਕੇ ਮਨਫੀ 24 ਪ੍ਰਤੀਸ਼ਤ ਹੋਣ ਦਾ ਅਰਥ ਹੈ ਕਿ ਦੇਸ਼ ਵਾਸੀਆਂ ਦੀ ਔਸਤਨ ਆਮਦਨ ਵਿੱਚ ਤੇਜ਼ੀ ਨਾਲ ਗਿਰਾਵਟ ਆਵੇਗੀ।

Italian Trulli