More

    ਆਮ ਬੰਦੇ ਦੀਆਂ ਲੋੜਾਂ-ਥੋੜਾਂ ਨੂੰ ਬਿਆਨ ਕਰਦੀ ਸ਼ਾਰਟ ਫ਼ਿਲਮ “ਕਰਜਾ” ਦੀ ਸ਼ੂਟਿੰਗ ਸੰਪੰਨ

    ਗਾਇਕ ਅਮਰੀਕ ਜੱਸਲ ਨੇ ਬਤੌਰ ਗਾਇਕ ਤੇ ਐਕਟਰ ਦੀ ਭੂਮਿਕਾ ਨਿਭਾਈ – ਬਿੱਟੂ ਮਾਨ ਫ਼ਿਲਮਜ਼
    ਅੰਮ੍ਰਿਤਸਰ, 12 ਅਕਤੂਬਰ (ਸਿਮਰਪ੍ਰੀਤ ਸਿੰਘ) – ਅੱਜ ਦੀਪ ਨਗਰ ਜਲੰਧਰ ਵਿਖੇ ਬਿੱਟੂ ਮਾਨ ਫ਼ਿਲਮਜ਼ ਵਲੋਂ ਸ਼ਾਰਟ ਫ਼ਿਲਮ “ਕਰਜ਼ਾ” ਦੀ ਸ਼ੂਟਿੰਗ ਕੀਤੀ ਗਈ। ਇਸ ਫ਼ਿਲਮ ਰਾਹੀਂ ਲੋਕਾਂ ਨੂੰ ਬਹੁਤ ਹੀ ਵਧੀਆ ਮੈਸੇਜ ਦਿੱਤਾ ਗਿਆ ਹੈ। ਯੁੱਗ ਬਹੁਤ ਹੀ ਰੁਝੇਵਿਆਂ ਭਰਿਆ ਹੈ, ਲੋਕਾਂ ਕੋਲ ਆਪਣੇ ਮੰਨੋਰੰਜਨਲ ਲਈ ਵਕਤ ਕੱਢਣ ਬਹੁਤ ਔਖਾ ਹੁੰਦਾ ਜਾ ਰਿਹਾ ਹੈ ਇਹੀ ਕਾਰਨ ਹੈ ਕਿ ਲੋਕ ਅੱਜ ਲੰਮੀਆਂ ਫਿਲਮਾਂ ਤੋਂ ਛੋਟੀਆਂ ਫਿਲਮਾ ਯਾਨੀ ਕਿ ਵੈਬ-ਸੀਰੀਜ ਸ਼ਾਰਟ ਫਿਲਮਾਂ ਵੱਲ ਖਿੱਚੇ ਚਲੇ ਆ ਰਹੇ ਹਨ। ਇਸ ਨਵੀਂ ਆ ਰਹੀ ਫ਼ਿਲਮ ‘ਕਰਜਾ’ ਦਾ ਬੀਤੇ ਦਿਨੀਂ ਪੋਸਟਰ ਰਿਲੀਜ ਕੀਤਾ ਗਿਆ ਸੀ, ਜਿਸ ਦੇ ਗਾਇਕ ਅਮਰੀਕ ਜੱਸਲ ਤੇ ਫ਼ਿਲਮ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼ ਨਾਲ ਇਸ ਫ਼ਿਲਮ ਬਾਰੇ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਇਹ ਇਸ ਫ਼ਿਲਮ ਵਿੱਚ ਇਕ ਮੀਡੀਅਮ ਪਰਿਵਾਰ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ, ਅਤੇ ਇੱਕ ਆਮ ਆਦਮੀ ਦੁਆਰਾ ਘਰ ਦੇ ਕੰਮਾਂ ਵਾਸਤੇ ਘਰ ਤੇ ਪਰਿਵਾਰ ਵਾਸਤੇ ਲੈ ਗਏ ਕਰਜ਼ੇ ਦੇ ਅਧਾਰਤ ਹੈ ਕਹਾਣੀ ਨੂੰ ਬਹੁਤ ਵਧੀਆ ਢੰਗ ਨਾ ਬਿਆਨ ਕੀਤਾ ਗਿਆ ਹੈ, ਤੇ ਇਹ ਵੀ ਦੱਸਿਆ ਕਿ ਅੱਜ ਇਸ ਫ਼ਿਲਮ ਨੂੰ ਬਿਟੂ ਮਾਨ ਫਿਲਮਜ਼ ਵੱਲੋੋ ਬਹੁਤ ਹੀ ਵਧੀਆਂ ਵਧੀਆ ਕਲਾਕਾਰਾਂ ਨੂੰ ਲੈ ਕੇ ਬਹੁਤ ਹੀ ਵਧੀਆ ਲੋਕੇਸ਼ਨ ਤੇ ਦੀਪ ਨਗਰ ਜਲੰਧਰ ਵਿਖੇ ਇਸ ਫ਼ਿਲਮ ਨੂੰ ਫ਼ਿਲਮਾਇਆ ਗਿਆ। ਇਸ ਫਿਲਮ ਵਿੱਚ ਸਿੰਗਰ ਅਮਰੀਕ ਜੱਸਲ ਨੇ ਇਕ ਐਕਟਰ ਤੇ ਪਿੱਠਵਰਤੀ ਗਾਇਕ ਦੀ ਭੂਮਿਕਾ ਨਿਭਾਈ ਹੈ।ਅਤੇ ਇਸ ਫਿਲਮ ਦੇ ਗੀਤ ਮਸ਼ਹੂਰ ਲੇਖਕ ਅਤੇ ਗੀਤਕਾਰ ਸੁਖਵਿੰਦਰ ਸਿੰਘ ਅਟਵਾਲ ਵੱਲੋਂ ਲਿਖੇ ਗਏ ਹਨ। ਡਾਇਲੌਗ ਬਿੱਟੂ ਮਾਨ ਫਿਲਮ ਵਲੋਂ ਅਤੇ ਸੰਗੀਤਕਾਰ ਅਮਨ ਵਾਲੋਂ ਤਿਆਰ ਕੀਤਾ ਗਿਆ ਹੈ। ਇਸ ਫਿਲਮ ਵਿੱਚ ਗਾਇਕ ਅਮਰੀਕ ਜੱਸਲ ਗਾਇਕ ਦੇ ਨਾਲ-ਨਾਲ ਐਕਟਰ ਵੀ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਫਿਲਮ ਵਿੱਚ ਮੁੱਖ ਭੂਮਿਕਾ ਸੁਖਬੀਰ ਸਿੰਘ ਬਾਠ,ਮਨਜੀਤ ਕੌਰ, ਰਾਮ ਖੁੱਡੇ ਵਾਲਾ,ਸੁਖਵਿੰਦਰ ਅਟਵਾਲ, ਬਾਵਾ ਬਰਾੜ,ਦੀਪਾ ਚੱਕ ਵਾਲਾ,ਹਨੀ, ਪ੍ਰਿੰਸ ਅਤੇ ਹੋਰ ਵੀ ਨਾਮਵਰ ਨਿਭਾਉਣਗੇ। ਅੰਬੀਕਾ ਡੋਗਰਾ, ਗੁਰਸਿਮਰਨਜੀਤ ਕੌਰ ਜੱਸਲ, ਮੋਨੀ  ਪਠਾਨਕੋਟੀ, ਸੰਗਤਾਰ ਸਿੰਘ, ਰਹਿਮਤ ਕੌਰ,ਜਸਲੀਨ ਕੌਰ ਤੇ ਮਨੋਹਰ ਧਰੀਵਾਲ ਆਦਿ ਨੇ ਵੀ ਇਸ ਫ਼ਿਲਮ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ ਹਨ। ਇਸ ਫਿਲਮ ਦੀ ਕਹਾਣੀ ਪਰਿਤਪਾਲ ਮਹਾਂਰਾਣਾ,ਰਾਮ ਖੂਡੇ ਵਾਲਾ ਨੇ ਲਿਖੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img