ਆਮ ਆਦਮੀ ਪਾਰਟੀ ਵੱਲੋਂ ਐਮ ਸੀ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਬਿਆਸ/ਬਾਬਾ ਬਕਾਲਾ ਸਾਹਿਬ 23 ਜਨਵਰੀ ( ਹਰਮਿੰਦਰ ਸਿੰਘ ਗਿੱਲ ਕਾਲੇਕੇ ) ਮਿਉਂਸਪਲ ਕਮੇਟੀ ਰਈਆ ਦੀਆਂ ਹੋ ਰਹੀਆਂ 14 ਜਨਵਰੀ ਨੂੰ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਬੀਤੇ ਕੱਲ੍ਹ ਜਾਰੀ ਕਰ ਦਿੱਤੀ ਗਈ।ਜਾਣਕਾਰੀ ਦਿੰਦੇ ਹੋਏ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਸਾਹਿਬ ਹੋਰਾਂ ਨੇ ਦੱਸਿਆ ਕਿ ਰਈਆ ਦੀਆਂ 13 ਵਾਰਡਾਂ ਲਈ ਉਮੀਦਵਾਰ ਐਲਾਨਦਿਆਂ ਵਾਰਡ ਨੰਬਰ 1 ਤੋਂ ਮਲਕੀਤ ਕੌਰ, 2 ਬੰਟੀ ਪਾਸਟਰ, 3 ਕੁਲਦੀਪ ਕੌਰ,4 ਜਗਤਾਰ ਸਿੰਘ ਬਿੱਲਾ,6 ਸੂਬੇਦਾਰ ਸਰਬਜੀਤ ਸਿੰਘ ਮੱਟੂ, 7 ਰਜਿੰਦਰ ਕੌਰ,9 ਤਰਸੇਮ ਸਿੰਘ ਮੱਟੂ, 10 ਸੁਰਜੀਤ ਸਿੰਘ ਕੰਗ,11 ਬੀਬੀ ਦਲਬੀਰ ਕੌਰ ਪੱਡਾ,12 ਵਿਸ਼ਾਲ ਕੁਮਾਰ ਮੰਨਣ, ਅਤੇ 13 ਨੰਬਰ ਵਾਰਡ ਤੋਂ ਬੀਬੀ ਸਰਬਜੀਤ ਕੌਰ ਦੇ ਨਾਂ ਵਰਨਣਯੋਗ ਹਨ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵਿੱਚ ਨਰੇਸ਼ ਕੁਮਾਰ ਪਾਠਕ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮਨਜਿੰਦਰ ਸਿੰਘ ਮੋਂਗਾ, ਮੁਹੰਮਦ ਰਿਆਜ਼, ਸੁਖਦੇਵ ਸਿੰਘ ਔਜਲਾ, ਡਿਪਟੀ ਨਿਰਮਲ ਸਿੰਘ, ਹਰਵੰਤ ਸਿੰਘ ਧਾਲੀਵਾਲ, ਦਲਬੀਰ ਸਿੰਘ ਟੌਂਗ, ਸੂਬੇਦਾਰ ਮਲਕੀਤ ਸਿੰਘ ਧੂਲਕਾ, ਜਥੇਦਾਰ ਰੇਸ਼ਮ ਸਿੰਘ ਬਾਬਾ ਬਕਾਲਾ ਸਾਹਿਬ, ਲਵਪ੍ਰੀਤ ਸਿੰਘ ਭੱਟੀ, ਰਾਜਿੰਦਰ ਸਿੰਘ ਸਹੋਤਾ, ਸਵਿੰਦਰ ਸਿੰਘ ਐਸ ਡੀ ਓ , ਸਵਿੰਦਰ ਸਿੰਘ ਜੀ, ਸੁਖਦੇਵ ਸਿੰਘ ਰਈਆ,ਰਾਜਕਰਨ ਸਿੰਘ ਤਿੰਮੋਵਾਲ, ਮੰਗਲ ਸਿੰਘ ਫਾਜਲਪੁਰ, ਡਾਕਟਰ ਜਸਪਾਲ ਸਿੰਘ, ਲਖਵਿੰਦਰ ਸਿੰਘ ਰਈਆ, ਅਤੇ ਇਕਬਾਲ ਸਿੰਘ ਆਦਿ ਅਨੇਕਾਂ ਹਾਜ਼ਰ ਸਨ।