ਆਮ ਆਦਮੀ ਪਾਰਟੀ ਦਿੱਲੀ ਵਿਧਾਨਸਭਾ ਦੇ ਡਿਪਟੀ ਸਪੀਕਰ ਰਾਖੀ ਬਿਰਲਾਨ ਰਾਮ ਤੀਰਥ ਵਿਖੇ ਹੋਏ ਨਤਮਸਤਕ

57

ਅੰਮ੍ਰਿਤਸਰ, 6 ਜੁਲਾਈ (ਗਗਨ) – ਆਮ ਆਦਮੀ ਪਾਰਟੀ ਦਿੱਲੀ ਤੋਂ ਵਿਧਾਇਕ ਅਤੇ ਮੌਜੂਦਾ ਡਿਪਟੀ ਸਪੀਕਰ ਮੈਡਮ ਰਾਖੀ ਬਿਰਲਾਨ ਅੰਮ੍ਰਿਤਸਰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਪੁੱਤਰ ਅਤੇ ਭਗਵਾਨ ਵਾਲਮੀਕਿ ਜੀ ਦੇ ਪਰਮ ਸ਼ਿਸ਼ ਲਵ ਕੁਸ਼ ਦੇ ਪ੍ਰਕਾਸ਼ ਉਤਸਵ ਦੇ ਦਿਹਾੜੇ ਤੇ ਰਾਮ ਤੀਰਥ ਨਤਮਸਤਕ ਹੋਏ ਪ੍ਰਭੂ ਸ਼੍ਰੀ ਰਾਮ ਚੰਦਰ ਜੀ,ਭਗਵਾਨ ਵਾਲਮੀਕੀ ਜੀ ਅਤੇ ਲਵ ਕੁਸ਼ ਮਹਾਰਾਜ ਜੀ ਦਾ ਆਸ਼ੀਰਵਾਦ ਲਿਆ ਅਤੇ ਲਵ ਕੁਸ਼ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਸਭ ਨਾਲ ਸਾਂਝੀਆਂ ਕੀਤੀਆਂ ਇਸ ਮੌਕੇ ਗੱਦੀ ਨਸ਼ੀਨ ਸੰਤ ਬਾਬਾ ਮਲਕੀਤ ਨਾਥ ਜੀ ਧੂਣਾ ਸਾਹਿਬ ਵਾਲੇ ਅਤੇ ਬਾਬਾ ਨਵਾਬ ਸ਼ਾਹ, ਟ੍ਰਸ੍ਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ, ਵਲੋਂ ਮੈਡਮ ਰਾਖੀ ਬਿਰਲਾਨ ਨੂੰ ਕੌਮੀ ਐਵਾਰਡ ਦਿੱਤਾ ਗਿਆ ਅਤੇ ਦਸਤਾਰ ਬੰਨੀ ਗਈ ਇਸ ਮੌਕੇ ਸਾਬਕਾ ਆਈਜੀ ਵਿਜੇ ਕੁੰਵਰ ਪ੍ਰਤਾਪ ਸਿੰਘ, ਪੰਜਾਬ ਜੌਇੰਟ ਸਕੱਤਰ ਸ੍ਰੀ ਅਸ਼ੋਕ ਤਲਵਾਰ ਜੀ, ਪੰਜਾਬ ਜੌਇੰਟ ਸਕੱਤਰ ਦਿਹਾਤੀ ਸ ਬਲਜੀਤ ਸਿੰਘ ਖਹਿਰਾ, ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਸਰਦਾਰ ਪਰਮਿੰਦਰ ਸਿੰਘ ਸੇਠੀ,ਦਿਹਾਤੀ ਪ੍ਰਧਾਨ ਹਰਵੰਤ ਸਿੰਘ ਉਮਰਾਨੰਗਲ, ਦਿਹਾਤੀ ਕੋ ਪ੍ਰਧਾਨ ਮੈਡਮ ਸੀਮਾ ਸੋਢੀ,ਜ਼ਿਲ੍ਹਾ ਸਕੱਤਰ ਇਕਬਾਲ ਸਿੰਘ ਭੁੱਲਰ,ਜ਼ਿਲਾ ਦਫਤਰ ਇੰਚਾਰਜ ਸੋਹਣ ਸਿੰਘ ਨਾਗੀ, ਜ਼ਿਲ੍ਹਾ ਖਜ਼ਾਨਚੀ ਵਿਪਨ ਸਿੰਘ, ਜ਼ਿਲ੍ਹਾ ਮੀਡੀਆ ਇੰਚਾਰਜ ਵਿਕਰਮਜੀਤ ਵਿੱਕੀ, ਜ਼ਿਲਾ ਸੋਸ਼ਲ ਮੀਡੀਆ ਇੰਚਾਰਜ ਅਪਾਰ ਸਿੰਘ ਰੰਧਾਵਾ,ਸਾਬਕਾ ਏਡੀਸੀ ਰਾਕੇਸ਼ ਕੁਮਾਰ,ਜ਼ਿਲ੍ਹਾ ਐਸਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਡਾ ਇੰਦਰਪਾਲ ਨੂੰ ਵੀ ਸਨਮਾਨਿਤ ਕੀਤਾ ਗਿਆ ।ਇਸ ਉਪਰੰਤ ਮੈਡਮ ਬਿਰਲਾਨ ਨੇ ਆਇਆਂ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਇਸ ਤੋਂ ਬਾਦ ਮੈਡਮ ਰਾਖੀ ਬਿਰਲਾਨ ਦਰਬਾਰ ਸਾਹਿਬ ਵੀ ਨਤਮਸਤਕ ਹੋਏ ਅਤੇ ਗੁਰੂਘਰ ਦਾ ਅਸ਼ੀਰਵਾਦ ਲਿਆ। ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਮੈਡਮ ਰਾਖੀ ਬਿਰਲਾਨ ਨੇ ਕਿਹਾ ਕਿ ਅੱਜ ਗੁਰੂਆਂ ਦੀ ਨਗਰੀ ਅੰਮ੍ਰਿਤਸਰ ਸਾਹਿਬ ਆ ਕੇ ਆਪਣੇ ਆਪ ਨੂੰ ਧਨ ਮਹਿਸੂਸ ਕਰ ਰਹੇ ਹਨ।

Italian Trulli

ਇਸ ਮੌਕੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਿਜਲੀ ਦੇ ਬਿਲਾਂ ਦੀ ਕੋਈ ਸ਼ੰਕਾ ਨਹੀਂ ਹੋਵੇਗੀ ਦਿੱਲੀ ਵਾਲੀਆਂ ਸਾਰੀਆਂ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਜੋ ਬਦਲਾਅ ਚਾਹੁੰਦੇ ਹਨ ਉਨ੍ਹਾਂ ਦਾ ਆਪ’ ਵਿਚ ਸਵਾਗਤ ਹੈ ਉਨ੍ਹਾਂ ਕਿਹਾ ਕਿ ਕੈਪਟਨ ਨੇ ਐਸ ਸੀ ਬੱਚਿਆਂ ਦੀ ਸਕਾਲਰਸ਼ਿਪ ਦੇ ਪੈਸੇ ਖਾਦੇ ਸਨ ਪਰ ਆਪ’ ਦੇ ਵਿਰੋਧ ਤੋਂ ਬਾਅਦ ਪੈਸੇ ਵਾਪਿਸ ਖਾਤਿਆਂ ਵਿੱਚ ਪੁਆਏ ਗਏ ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਜੀ ਨੇ ਗਾਰੰਟੀ ਦਿੱਤੀ ਹੈ ਕਿ ਜੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਰਾਜ ਦੇ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦਿੱਲੀ ਵਿਚ ਇਹ ਸਭ ਕਰਕੇ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਸਭ ਤੋਂ ਵੱਧ ਬਿਜਲੀ ਪੈਦਾ ਕਰਦਾ ਹੈ, ਇਸ ਦੇ ਬਾਵਜੂਦ ਇਥੇ ਸਭ ਤੋਂ ਵੱਧ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੇਜਰੀਵਾਲ ਦੀ ਗਰੰਟੀ ਹੈ, ਕੈਪਟਨ ਦਾ ਵਾਅਦਾ ਨਹੀਂ। ਦਿੱਲੀ ਦੇ ਲੋਕਾਂ ਨਾਲ ਅਜਿਹਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਸਿਰੇ ਚਾੜ੍ਹਿਆ ਗਿਆ ਹੈ।ਇਸ ਮੌਕੇ ਮਾਸਟਰ ਜਸਵਿੰਦਰ ਸਿੰਘ,ਹਲਕਾ ਦੱਖਣੀ ਦੇ ਇੰਚਾਰਜ ਡਾ ਇੰਦਰਬੀਰ ਸਿੰਘ ਨਿੱਝਰ,ਹਲਕਾ ਬਾਬਾ ਬਕਾਲਾ ਤੋਂ ਦਲਬੀਰ ਸਿੰਘ ਟੌਂਗ ,ਹਲਕਾ ਅਜਨਾਲਾ ਦੇ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ,ਰਾਜਿੰਦਰ ਪਲਾਹ, ਗੁਲਜ਼ਾਰ ਸਿੰਘ ਬਿੱਟੂ,ਸੁਸ਼ੀਲ ਭੱਟੀ,ਰਵਿੰਦਰ ਹੰਸ,ਵਰੁਣ ਕੁਮਾਰ ਵੀ ਮੌਜੂਦ ਸਨ।