ਚੰਡੀਗੜ੍ਹ, 4 ਅਕਤੂਬਰ (ਬੁਲੰਦ ਆਵਾਜ ਬਿਊਰੋ) – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਵਾਪਰੀ ਘਟਨਾ ਸਥਾਨ ‘ਤੇ ਆਮ ਆਦਮੀ ਪਾਰਟੀ ਦਾ ਵਫ਼ਦ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਅੱਜ 3 ਵਜੇ ਦੇ ਕਰੀਬ ਲਖੀਮਪੁਰ ਖੀਰੀ ਵਿਖੇ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਹਰਪਾਲ ਚੀਮਾ ਦੇ ਨਾਲ ਰਾਘਵ ਚੱਢਾ, ਕੁਲਤਾਰ ਸੰਧਵਾ ਅਤੇ ਬਲਜਿੰਦਰ ਕੌਰ ਵੀ ਲਖੀਮਪੁਰ ਖੀਰੀ ਲਈ ਰਵਾਨਾ ਹੋਣਗੇ। ਆਮ ਆਦਮੀ ਪਾਰਟੀ ਦਾ ਇਹ ਵਫ਼ਦ ਚੰਡੀਗੜ੍ਹ ਤੋਂ ਦੁਪਹਿਰ 3 ਵਜੇ ਰਵਾਨਾ ਹੋਵੇਗਾ।
ਆਮ ਆਦਮੀ ਪਾਰਟੀ ਦਾ ਵਫ਼ਦ ਲਖੀਮਪੁਰ ਖੀਰੀ ਲਈ ਹੋਵੇਗਾ ਰਵਾਨਾ – ਹਰਪਾਲ ਸਿੰਘ ਚੀਮਾ
