18 C
Amritsar
Wednesday, March 22, 2023

ਆਮ ਆਦਮੀ ਕਲੀਨਿਕਾਂ ’ਚ ਸਹੂਲਤਾਂ ਮੁਹੱਈਆ ਕਰਵਾਉਣ ’ਚ ਸਰਕਾਰ ਫੇਲ, ਲੋਕ ਪ੍ਰੇਸ਼ਾਨ : ਹੀਰਾ ਵਾਲੀਆ

Must read

ਲੋਕਾਂ ਨੂੰ ਆਮ ਆਦਮੀ ਕਲੀਨਿਕਾਂ ’ਚ ਟੈਸਟਾਂ ਦੀ ਕੋਈ ਸਹੂਲਤ ਨਹੀਂ ਮਿਲ ਪਾ ਰਹੀ

ਬਟਾਲਾ, 6 ਮਾਰਚ (ਬੱਬਲੂ) – ਅੱਜ ਭਾਰਤੀ ਜਨਤਾ ਪਾਰਟੀ ਦੇ ਬਟਾਲਾ ਦਫ਼ਤਰ ਵਿਖੇ ਇਕ ਮੀਟਿੰਗ ਦੌਰਾਨ ਭਾਜਪਾ ਜਿਲਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਲੋਕਾਂ ਨਾਲ ਕਈ ਤਰਾਂ ਦੇ ਵਾਅਦੇ ਕਰਕੇ ਸੱਤਾ ’ਚ ਆਉਣ ਤੋਂ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪਹਿਲੂ ’ਤੇ ਫੇਲ ਸਾਬਿਤ ਹੋ ਰਹੀ ਹੈ। ਇਸ ਦਾ ਸਬੂਤ ਹਾਲ ਹੀ ’ਚ ਆਮ ਆਦਮੀ ਪਾਰਟੀ ਵਲੋਂ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ਦੀ ਅਸਫ਼ਲਤਾ ਤੋਂ ਮਿਲਦਾ ਹੈ, ਜਿੱਥੇ ਹੁਣ ਤੱਕ ਸਰਕਾਰ ਟੈਸਟ ਕਰਨ ਲਈ ਸਹੂਲਤ ਹੀ ਮੁਹੱਈਆ ਨਹੀਂ ਕਰਵਾ ਪਾਈ ਹੈ। ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸਭ ਤੋਂ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਪੂਰਾ ਕਰਨ ’ਚ ਸਰਕਾਰ ਪੂਰੀ ਤਰਾਂ ਅਸਫ਼ਲ ਸਾਬਿਤ ਹੋਈ ਹੈੈ। ਸਰਕਾਰੀ ਹਸਪਤਾਲਾਂ ’ਚ ਦਵਾਈਆ ਦੀ ਸਪਲਾਈ ਬਹੁਤ ਘੱਟ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਜਿਸ ਯੂਜਰ ਚਾਰਜ ਨਾਲ ਹਸਪਤਾਲ ਪ੍ਰਬੰਧਕਾਂ ਵਲੋਂ ਹਸਪਤਾਲ ਦੇ ਛੋਟੇ ਮੋਟੇ ਕੰਮ ਕਰਵਾਏ ਜਾਂਦੇ ਸਨ, ਉਸਦਾ ਕੰਟਰੋਲ ਵੀ ਖੋਹ ਲਿਆ ਹੈ, ਜਿਸਦੇ ਫਲ ਸਰੂਪ ਹਸਪਤਾਲਾਂ ’ਚ ਸਹੂਲਤਾਂ ਦੇ ਨਾਮ ’ਤੇ ਕੁਝ ਵੀ ਨਹੀਂ ਮਿਲ ਰਿਹਾ ਅਤੇ ਇਲਾਜ ਲਈ ਹਸਪਤਾਲ ’ਚ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਮ ’ਤੇ ਪੂਰੇ ਪੰਜਾਬ ’ਚ ਆਮ ਕਲੀਨਿਕ ਖੋਲਣ ਦਾ ਦਾਅਵਾ ਕੀਤਾ ਗਿਆ ਹੈ ਪਰ ਇਸਦੇ ਪਿੱਛੇ ਵੀ ਵੱਡਾ ਪਰਦਾ ਰੱਖਿਆ ਗਿਆ ਹੈ। ਆਮ ਆਦਮੀ ਪਾਰਟੀ ਵਲੋਂ ਜ਼ਿਆਦਾਤਾਰ ਪਹਿਲਾਂ ਤੋਂ ਚੱਲ ਰਹੀਆਂ ਸਿਹਤ ਸੰਸਥਾਵਾਂ ’ਚ ਹੀ ਨਵੇਂ ਬੋਰਡ ਲਗਾ ਕੇ ਆਮ ਆਦਮੀ ਕਲੀਨਿਕ ਖੋਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਨਾਲ ਹੀ ਆਮ ਕਲੀਨਿਕ ’ਚ ਹਰ ਤਰਾਂ ਦੇ ਟੈਸਟ ਮੌਕੇ ’ਤੇ ਹੀ ਕਰਨ ਦਾ ਦਾਅਵਾ ਪੂਰੀ ਤਰਾਂ ਖੋਖਲਾ ਸਾਬਿਤ ਹੋਇਆ ਹੈ ਕਿਉਂਕਿ ਸਰਕਾਰ ਦਾ ਸਬੰਧਤ ਕੰਪਨੀ ਨਾਲ ਹੁਣ ਤੱਕ ਠੇਕਾ ਹੀ ਨਹੀਂ ਹੋ ਪਾਇਆ ਹੈ। ਜਿਸਦੇ ਸਿੱਟੇ ਵਜੋਂ ਇਕ ਮਹੀਨੇ ਤੋਂ ਬਾਅਦ ਵੀ ਲੋਕਾਂ ਨੂੰ ਆਮ ਆਦਮੀ ਕਲੀਨਿਕਾਂ ’ਚ ਟੈਸਟਾਂ ਦੀ ਕੋਈ ਸਹੂਲਤ ਨਹੀਂ ਮਿਲ ਪਾ ਰਹੀ। ਪੰਜਾਬ ਦੇ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਇਸ ਮੌਕੇ ਤੇ ਜਿਲ੍ਹਾ ਜਰਨਲ ਸਕੱਤਰ ਰੰਜਨ ਮਲਹੌਤਰਾ, ਰੌਸ਼ਨ ਲਾਲ, ਜਿਲ੍ਹਾ ਉਪ ਪ੍ਰਧਾਨ ਪ੍ਰਧਾਨ ਸੁਰੇਸ਼ ਮਹਾਜਨ, ਰਕੇਸ਼ ਭੱਟੀ, ਸ਼ਕਤੀ ਸ਼ਰਮਾ, ਸਵਿੰਦਰ ਸਿੰਘ ਖਹਿਰਾ ਜਿਲ੍ਹਾ ਪ੍ਰਬਾਰੀ ਕਿਸਾਨ ਮੋਰਚਾ, ਕੈਸ਼ੀਅਰ ਅਸ਼ਵਨੀ ਮਹਾਜਨ, ਜਿਲ੍ਹਾ ਸਕੱਤਰ ਵਿਨੋਦ ਸ਼ਰਮਾ, ਨਵਨੀਤ ਅਬਰੋਲ, ਜਿਲ੍ਹਾ ਪ੍ਰੈਸ ਸਕੱਤਰ ਅਮਨ ਖੀਵਾ, ਜਿਲ੍ਹਾ ਆਈ, ਟੀ ਸੈੱਲ ਇੰਚਾਰਜ ਸਤਿੰਦਰ ਸਿੰਘ, ਜਿਲ੍ਹਾ ਸ਼ੋਸ਼ਲ ਮੀਡੀਆ ਇੰਚਾਰਜ ਰੋਹਿਤ ਸ਼ੈਲੀ, ਜਿਲ੍ਹਾ ਉ, ਬੀ, ਸੀ ਮੋਰਚਾ ਪ੍ਰਧਾਨ ਰਕੇਸ਼ ਠੇਕੇਦਾਰ, ਸਿਵਲ ਲਾਈਨ ਮੰਡਲ ਪ੍ਰਧਾਨ ਵਿਜੇ ਫੋਜੀ, ਨੀਰਜ ਢੋਲਾ,ਅਮਨਦੀਪ ਸਿੰਘ, ਗਰੇਸ਼ ਭੱਟੀ, ਸਚਿਨ ਸ਼ਰਮਾਂ ਆਦਿ ਹਾਜਰ ਸਨ।

- Advertisement -spot_img

More articles

- Advertisement -spot_img

Latest article