‘ਆਪ’ 2022 ਦੀਆਂ ਚੋਣਾਂ ਸ਼ਾਨ ਨਾਲ ਜਿੱਤੇਗੀ – ਕੁੰਵਰ ਵਿਜੈ ਪ੍ਰਤਾਪ

75

ਅੰਮ੍ਰਿਤਸਰ, 21 ਜੁਲਾਈ (ਗਗਨ) – ਆਮ ਆਦਮੀ ਪਾਰਟੀ ਹਲਕਾ ਪੱਛਮੀ ਦੀ ਇੱਕ ਭਰਵੀ ਮੀਟਿੰਗ ਗਵਾਲ ਮੰਡੀ ਇਲਾਕੇ ਵਿੱਚ ਬਲਦੇਵ ਸਿੰਘ ਵਡਾਲੀ ਤੇ ਸਮੂਹ ਬਲਾਕ ਪ੍ਰਧਾਨਾਂ ਦੀ ਮੇਹਨਤ ਸਦਕਾ ਹੋਈ ਜਿੱਥੇ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਹੇਠ ਸੈਂਕੜਿਆਂ ਦੀ ਤਾਦਾਦ ਚ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ, ਇਸ ਮੌਕੇ ਪੰਜਾਬ ਜੋਇੰਟ ਸਕੱਤਰ ਅਸ਼ੋਕ ਤਲਵਾਰ, ਜਿਲ੍ਹਾ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਸੇਠੀ, ਜਿਲ੍ਹਾ ਸਕੱਤਰ ਇਕਬਾਲ ਸਿੰਘ ਭੁੱਲਰ, ਜਿਲ੍ਹਾ ਦਫਤਰ ਇੰਚਾਰਜ ਸੋਹਣ ਸਿੰਘ ਨਾਗੀ,ਜਿਲ੍ਹਾ ਮੀਡੀਆ ਇੰਚਾਰਜ ਵਿਕਰਮਜੀਤ ਵਿੱਕੀ,ਹਲਕਾ ਪੱਛਮੀ ਤੋਂ ਬਲਾਕ ਪ੍ਰਧਾਨ ਸੁਨੀਲ ,ਕੁਲਵੰਤ ਵਡਾਲੀ , ਮੁਖਵਿੰਦਰ ਜੀ, ਮੋਤੀ ਲਾਲ , ਹਰਪ੍ਰੀਤ ਸਿੰਘ ਵਿਰਦੀ,ਮੈਡਮ ਮਮਤਾ ਆਦਿ ਮੌਜੂਦ ਸਨ।

Italian Trulli

ਇਸ ਮੌਕੇ ਸਾਬਕਾ ਕੁੰਵਰ ਵਿਜੈ ਪ੍ਰਤਾਪ ਸਿੰਘ,ਪੰਜਾਬ ਜੋਇੰਟ ਸਕੱਤਰ ਅਸ਼ੋਕ ਤਲਵਾਰ, ਪਰਮਿੰਦਰ ਸੇਠੀ,ਬਲਦੇਵ ਸਿੰਘ ਵਡਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਵੱਡੀ ਗਿਣਤੀ ‘ਚ ਲੋਕ ਆਪ ਵਿੱਚ ਸ਼ਾਮਿਲ ਹੋ ਰਹੇ ਹਨ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵਪੱਧਰੀ ਬਣਾਇਆ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਨੂੰ ਚੰਗਾ ਕਰਕੇ ਵਿਕਾਸ ਦਾ ਨਵਾਂ ਮਾਡਲ ਪੇਸ਼ ਕੀਤਾ ਹੈ। ਅੱਜ ਦਿੱਲੀ ਦੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾ ਰਹੇ ਹਨ। ਜਦੋਂ ਕਿ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਕੇ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਇਸੇ ਦਾ ਹੀ ਨਤੀਜਾ ਹੈ ਕਿ ਅੱਜ ਦੇਸ਼ ਵਿੱਚ ਲੋਕ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਪਸੰਦ ਕਰ ਰਹੇ ਹਨ।

ਓਹਨਾਂ ਦਾਵਾ ਕੀਤਾ ਕਿ 2022 ਵਿੱਚ ਆਪ’ਦੀ ਸਰਕਾਰ ਆਉਣ ਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾਵੇਗਾ ਅਤੇ ਆਕਸਫੋਰਡ ਯੂਨੀਵਰਸਿਟੀ ਵਾਂਗੂ ਪੜ੍ਹਾਇਆ ਜਾਵੇਗਾ ਅਤੇ ਨੌਕਰੀ ਵੀ ਦਿੱਤੀ ਜਾਵੇਗੀ। ਲੁੱਟ ਖਸੁੱਟ ਕਰਕੇ ਗੰਦੀ ਰਾਜਨੀਤੀ ਦਾ ਨਾਮ ਨਾ ਨਾਲ ਲੈ ਕੇ ਕੇਵਲ ਚੁੱਪ ਚਾਪ ਝਾੜੂ ਨਾਲ ਗੰਦਗੀ ਸਾਫ਼ ਕਰਨ ਦੀ ਆਪ ਵਲੰਟੀਅਰਾਂ ਨੂੰ ਅਪੀਲ ਕਰਦੇ ਹੋਏ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਰਿਵਾਇਤੀ ਪਾਰਟੀਆਂ ਤੇ ਨਿਸ਼ਾਨਾ ਸਾਧਿਆ, ਉਨ੍ਹਾਂ ਕਿਹਾ ਕਿ ਉਹ ਵਚਨ ਨਹੀਂ ਦਾਅਵਾ ਕਰਦੇ ਹੈ ਕਿ ‘ਆਪ’ ਸਰਕਾਰ ਆਉਣ ’ਤੇ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ’ਚ ਆਕਸਫੋਰਡ ਪੱਧਰ ਦੀ ਸਿੱਖਿਆ ਦੇ ਬਾਅਦ ਨੌਕਰੀ ਮਿਲੇਗੀ ਅਤੇ ਵਧੀਆ ਸਿਹਤ ਸਹੂਲਤਾਂ ਮਿਲਣਗੀਂਆਂ। ਇਸ ਮੌਕੇ ਭਾਰੀ ਸੰਖਿਆ ਵਿਚ ਵਲੰਟੀਅਰ ਸਾਥੀ ਇਕੱਠੇ ਹੋਏ ਅਤੇ ਵਲੰਟੀਅਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ