ਤਰਨਤਾਰਨ, 23 ਜੂਨ (ਜੰਡ ਖਾਲੜਾ) – ਸਾਬਕਾ ਸੀਨੀਅਰ ਪੁਲਿਸ ਅਫਸਰ ਵਿਜੇ ਪ੍ਰਤਾਪ ਸਿੰਘ ਦੀ ਸ਼ਮੂਲੀਅਤ ਨਾਲ ਆਪ ਹੋਰ ਮਜਬੂਤ ਹੋਈ ਹੈ !ਇਹਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਖੇਮਕਰਨ ਤੋਂ ਸੀਨੀਅਰ ਆਪ ਆਗੂ ਗੁਰਦੇਵ ਸਿੰਘ ਲਾਖਣਾ ਨੇ ਕਰਦਿਆਂ ਕਿਹਾ ਕਿ ਇਮਾਨਦਾਰੀ ਤੇ ਤਨਦੇਹੀ ਤੇ ਬਿਨਾ ਸਿਆਸੀ ਡਰ ਭੈ ਨਾਲ ਪੁਲਿਸ ਵਿਭਾਗ ਚ ਡਿਊਟੀ ਕਰਨ ਵਾਲੇ ਵਿਜੈ ਦੀਆਂ ਸੇਵਾਵਾਂ ਜਿੱਥੇ ਆਮ ਪਾਰਟੀ ਲਈ ਲਾਹੇਵੰਦ ਸਾਬਤ ਹੋਣਗੀਆਂ, ਉਥੇ ਹੀ ਸਾਫ ਸੁਥਰੀ ਰਾਜਨੀਤੀ ਕਰਨ ਦੀ ਆਪ ਦੀ ਨੀਤੀ ਨੂੰ ਵੀ ਹੋਰ ਬਲ ਮਿਲੇਗਾ। ਪ੍ਰੈਸ ਨਾਲ ਗੱਲਬਾਤ ਕਰਦਿਆਂ ਲਾਖਣਾ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵਰਗੀਆਂ ਪਾਰਟੀਆਂ ਨੂੰ ਆਪ ਦੀ ਦਿਨੋ ਚੜਤ ਦੇਖ ਕੇ ਘਬਰਾਹਟ ਵਿੱਚ ਆ ਗਈਆਂ ਹਨ। ਲਾਖਣਾ ਨੇ ਕਿਹਾ ਕਿ ਇਮਾਨਦਾਰ ਲੋਕਾਂ ਲਈ ਰਾਜਨੀਤੀ ਚ ਕੇਵਲ ਤੇ ਕੇਵਲ ਇੱਕ ਆਮ ਪਾਰਟੀ ਹੀ ਮੰਚ ਹੈ ਜਿਥੇ ਆਆਪਣੀਆਂ,ਉਹ ਸੇਵਾਵਾਂ ਨਾਲ ਆਮ ਜਨਤਾ ਨੂੰ ਸੁਖ ਸਹੂਲਤਾਂ ਮੁਹੱਈਆ ਕਰਵਾ ਸਕਦੇ ਹਨ। ਲਾਖਣਾ ਨੇ ਸ੍ਰੀ ਕੇਜਰੀਵਾਲ ਦੀ ਅੰਮ੍ਰਿਤਸਰ ਫੇਰੀ ਨੂੰ ਪੰਜਾਬ ਆਪ ਲਈ ਬਹੁਤ ਹੀ ਲਾਹੇਵੰਦ ਦੱਸਿਆ। ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਮੰਦਹਾਲੀ ਨੂੰਥੰਮਣ ਲਈ ਆਪ ਦਾ ਡਟਵਾਂ ਸਾਥ ਦਿਉ। ਲਾਖਣਾ ਨੇ ਕਿਹਾ ਕਿ ਪੰਜਾਬ ਚ ਆਪ ਦੀ ਸਰਕਾਰ ਆਉਣ ਤੇ ਦਿੱਲੀਆ ਵਾਲੀਆ ਦੀ ਸਹੂਲਤਾਂ ਦਿੱਤੀਆਂ ਜਾਣਗੀਆ।
‘ਆਪ’ ਦੀ ਸਰਕਾਰ ਆਉਣ ਤੇ ਦਿੱਤੀਆਂ ਜਾਣਗੀਆਂ ਦਿਲੀ ਵਾਲੀਆ ਸਹੂਲਤਾਂ – ਗੁਰਦੇਵ ਲਾਖਣਾ
